Monday, April 29, 2024
BREAKING NEWS
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ ਵਧਾਈਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਫਾਰਮ 12, 12ਏ ਅਤੇ 12ਡੀ ਉਪਲਬੱਧਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਮੁੱਖ ਮੰਤਰੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਵੱਡੀ ਚੋਣ ਰੈਲੀਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾ

International

ਜਾਪਾਨ ਵਿਚ ਤੇਜ਼ੀ ਨਾਲ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ

July 29, 2021 05:57 PM
SehajTimes

ਟੋਕੀਉ : ਜਾਪਾਨੀ ਅਧਿਕਾਰੀਆਂ ਨੇ ਟੋਕੀਉ ਵਿਚ ਲਗਾਤਾਰ ਦੂਜੇ ਦਿਨ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਰੀਕਾਰਡ ਵਾਧੇ ਦੇ ਬਾਅਦ ਚੇਤਾਵਨੀ ਦਿਤੀ ਹੈ। ਮੁੱਖ ਕੈਬਨਿਟ ਸਕੱਤਰ ਕਾਤਸੂਨੋਬੂ ਕਾਤੋ ਨੇ ਕਿਹਾ, ‘ਅਸੀਂ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਏਨਾ ਵਾਧਾ ਪਹਿਲਾਂ ਕਦੇ ਨਹੀਂ ਵੇਖਿਆ।’ ਉਨ੍ਹਾਂ ਕਿਹਾ ਕਿ ਨਵੇਂ ਮਾਮਲੇ ਟੋਕੀਉ ਵਿਚ ਹੀ ਨਹੀਂ ਸਗੋਂ ਪੂਰੇ ਜਾਪਾਨ ਵਿਚ ਵਧ ਰਹੇ ਹਨ। ਟੋਕੀਉ ਵਿਚ ਕਲ 3177 ਨਵੇਂ ਮਾਮਲੇ ਸਾਹਮਣੇ ਆਏ ਸਨ। ਸਰਕਾਰ ਦੇ ਸਿਖਰਲੇ ਮੈਡੀਕਲ ਸਲਾਹਕਾਰ ਡਾਕਟਰ ਸ਼ਿਗੇਰੂ ਓਮੀ ਨੇ ਕਿਹਾ, ‘ਲਾਗ ਦਰ ਘੱਟ ਨਹੀਂ ਹੋ ਰਹੀ। ਕਈ ਕਾਰਨਾਂ ਕਰਕੇ ਵਧ ਰਹੀ ਹੈ। ਸਭ ਤੋਂ ਵੱਡਾ ਜੋਖਮ ਤਾਂ ਇਹ ਹੈ ਕਿ ਇਸ ਨੂੰ ਸੰਕਟ ਮੰਨ ਹੀ ਨਹੀਂ ਰਹੇ ਹਾਂ ਜਿਸ ਕਾਰਨ ਲਾਗ ਵਧਦੀ ਜਾ ਰਹੀ ਹੈ। ਇਸ ਨਾਲ ਇਲਾਜ ਤੰਤਰ ਦਬਾਅ ਹੇਠ ਆ ਗਿਆ ਹੈ।’ ਟੋਕੀਉ ਵਿਚ 12 ਜੁਲਾਈ ਤੋਂ ਚੌਥੀ ਐਮਰਜੈਂਸੀ ਲਾਗੂ ਹੈ। ਘਰਾਂ ਵਿਚ ਰਹਿਣ ਦੀ ਬੇਨਤੀ ਦੇ ਬਾਵਜੂਦ ਲੋਕ ਸੜਕਾਂ ’ਤੇ ਘੁੰਮ ਰਹੇ ਹਨ। ਟੋਕੀਉ ਵਿਚ ਡੈਲਟਾ ਵੇਰੀਅੰਟ ਨਾਲ ਮਾਮਲੇ ਵਧੇ ਹਨ ਪਰ ਇਸ ਦੇ ਕੋਈ ਸਬੂਤ ਨਹੀ ਹਨ ਕਿ ਇਸ ਦਾ ਪਸਾਰ ਉਲੰਪਿਕ ਖਿਡਾਰੀਆਂ ਤੋਂ ਜਾਪਾਨ ਦੇ ਲੋਕਾਂ ਵਿਚ ਹੋਇਆ ਹੈ। ਦੋ ਵਿਦੇਸ਼ੀ ਖਿਡਾਰੀ ਹਸਪਤਾਲ ਵਿਚ ਹਨ ਅਤੇ 38 ਹੋਰ ਹੋਟਲ ਵਿਚ ਇਕਾਂਤਵਾਸ ਹਨ। ਜਾਪਾਨ ਵਿਚ 9500 ਤੋਂ ਵੱਧ ਮਾਮਲੇ ਆਏ ਹਨ ਜੋ ਨਵਾਂ ਰੀਕਾਰਡ ਹੈ। ਬੁਧਵਾਰ ਨੂੰ ਪੀੜਤਾਂ ਦੀ ਗਿਣਤੀ 892000 ਸੀ ਅਤੇ 15000 ਮੌਤਾਂ ਹੋ ਚੁਕੀਆਂ ਹਨ।

Have something to say? Post your comment