Saturday, April 27, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਦੇਖਣ ਲੋਕ : ਐਨ.ਕੇ. ਸ਼ਰਮਾਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਪੰਜ ਮਈ ਨੂੰ ਮਨਾਇਆ ਜਾਵੇਗਾਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਵਿਸ਼ਵ ਮਲੇਰੀਆ ਦਿਵਸ ਤੇ ਲੋਕਾਂ ਨੂੰ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕਡਿਪਟੀ ਕਮਿਸ਼ਨਰ ਨੇ ਸਥਾਨਕ ਸਾਈਲੋ ਵਿਖੇ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜਾਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਦੇ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਵਿਖੇ ਕੀਤਾ ਸਨਮਾਨਿਤਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ

International

ਭਾਰਤੀ ਹਾਕੀ ਟੀਮ ਦੀ ਸ਼ਰਮਨਾਕ ਹਾਰ, ਆਸਟਰੇਲੀਆ ਨੇ 7-1 ਨਾਲ ਹਰਾਇਆ

July 25, 2021 07:28 PM
SehajTimes

ਟੋਕੀਉ :ਉਲੰਪਿਕਸ ਦੇ ਤੀਜੇ ਦਿਨ ਅੱਜ ਭਾਰਤੀ ਹਾਕੀ ਟੀਮ ਨੂੰ ਸ਼ਰਮਨਾਕ ਹਾਰ ਝੱਲਣੀ ਪਈ। ਵਿਸ਼ਵ ਨੰਬਰ ਇਕ ਆਸਟਰੇਲੀਆ ਨੇ ਅੱਠ ਵਾਰ ਦੀ ਚੈਂਪਅਨ ਭਾਰਤੀ ਟੀਮ ਨੂੰ 7-1 ਨਾਲ ਹਰਾ ਦਿਤਾ। ਛੇ ਪੈਨਲਟੀ ਕਾਰਨਰ ਮਿਲਣ ਦੇ ਬਾਵਜੂਦ ਭਾਰਤੀ ਪੁਰਸ਼ ਹਾਕੀ ਟੀਮ ਇਕ ਵੀ ਮੌਕੇ ਨੂੰ ਗੋਲ ਵਿਚ ਤਬਦੀਲ ਨਹੀਂ ਕਰ ਸਕੀ। ਦੋ ਮੁਕਾਬਲਿਆਂ ਵਿਚ ਭਾਰਤ ਦੀ ਇਹ ਪਹਿਲੀ ਵਾਰ ਹੈ। ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਮਨਪ੍ਰੀਤ ਸਿੰਘ ਦੀ ਟੀਮ ਨੇ ਅਪਣੀ ਮੁਹਿੰਮ ਸ਼ੁਰੂ ਕੀਤੀ ਸੀ। ਪਹਿਲੇ ਕਵਾਰਟਰ ਵਿਚ ਕੁਝ ਦੇਰ ਦੇ ਇਲਾਵਾ ਭਾਰਤ ਕਦੇ ਵੀ ਆਸਟਰੇਲੀਆ ਸਾਹਮਣੇ ਟਿਕ ਨਹੀਂ ਸਕਿਆ। ਪਹਿਲੇ ਕਵਾਰਟਰ ਵਿਚ ਆਸਟਰੇਲੀਆ ਨੇ ਇਕ ਗੋਲ ਕੀਤਾ ਪਰ ਪਹਿਲੇ ਹਾਫ਼ ਦੇ ਦੂਜੇ ਹਿੱਸੇ ਵਿਚ ਉਸ ਨੇ ਬੇਹੱਦ ਹਮਲਾਵਰ ਹਾਕੀ ਖੇਡੀ ਅਤੇ ਵੇਖਦੇ ਹੀ ਵੇਖਦੇ ਸਕੋਰ 4-0 ਕਰ ਦਿਤਾ। ਤੀਜੇ ਕਵਾਰਟਰ ਵਿਚ ਆਸਟਰੇਲੀਆ ਨੇ ਦੋ ਗੋਲ ਕੀਤੇ ਹਾਲਾਂਕਿ ਭਾਰਤ ਵੀ ਇਕ ਗੇਂਦ ਨੈਟ ਵਿਚ ਪਾਉਣ ਵਿਚ ਸਫ਼ਲ ਰਿਹਾ। ਹਾਲੇ ਤਿੰਨ ਮੁਕਾਬਲੇ ਬਾਕੀ ਹਨ। ਮੰਗਲਵਾਰ ਸਵੇਰੇ ਸਾਢੇ ਛੇ ਵਜੇ ਸਪੇਨ ਨਾਲ ਟੱਕਰ ਹੋਣੀ ਹੈ, ਫਿਰ ਜਾਪਾਨ ਅਤੇ ਅਰਜਨਟੀਨਾ ਵਿਰੁਧ ਭਾਰਤ ਨੇ ਲੜਨਾ ਹੈ। ਹਿੰਦੁਸਤਾਨ ਲਈ ਇਕੋ ਇਕ ਗੋਲ ਦਿਲਪ੍ਰੀਤ ਨੇ ਕੀਤਾ। ਆਸਟਰੇਲੀਆ ਨੇ ਇਸ ਮੈਚ ਵਿਚ ਭਾਰਤ ਨੂੰ ਵਾਪਸੀ ਦਾ ਕੋਈ ਮੌਕਾ ਹੀ ਨਹੀਂ ਦਿਤਾ।

Have something to say? Post your comment