Friday, March 29, 2024
BREAKING NEWS
31 ਮਾਰਚ 2024 ਨੂੰ ਸੇਵਾ ਮੁਕਤੀ ਤੇ ਵਿਸ਼ੇਸ਼ KVK ਵੱਲੋਂ ਖੇਤਾਂ ਵਿੱਚ ਅੱਗ ਨਾ ਲਗਾਉਣ ਬਾਰੇ  ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ30 ਮਾਰਚ ਨੂੰ ਹੋਵੇਗੀ ਸਕੂਲ ਆਫ ਐਮੀਨੈਂਸ ਵਿੱਚ ਦਾਖਲੇ ਲਈ ਪਰੀਖਿਆ ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਵਿੱਖੇ ਫਸਟ ਏਡ ਫਾਇਰ ਸੇਫਟੀ 'ਤੇ ਕਰਵਾਈ ਗਈ ਵਰਕਸ਼ਾਪ SRS Vidyapeeth Samana ਵਿੱਚ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਲਗਾਇਆ ਗਿਆ ਸੈਮੀਨਾਰ* ਬਾਧਿਰ (ਡੈਫ) ਵੋਟਰਾਂ ਨੂੰ ਜਾਗਰੁਕ ਕਰਨ ਲਈ ਗੁਰੂਗ੍ਰਾਮ ਤੋਂ ਸ਼ੁਰੂ ਹੋਇਆ ਅਨੋਚਾ ਯਤਨਵੋਟ ਬਨਵਾਉਣ ਦਾ ਆਖੀਰੀ ਸਮਾ 26 ਅਪ੍ਰੈਲ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੁਆਲੇ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਲੀਡਰਾਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਡੇਰਿਆਂ ਦੇ ਦੌਰੇ ਕੀਤੇ ਸ਼ੁਰੂ

International

ਖੇਡ ਪਿੰਡ ਵਿਚ ਪੁੱਜੇ ਦੋ ਖਿਡਾਰੀਆਂ ਸਮੇਤ ਤਿੰਨ ਖਿਡਾਰੀ ਕੋਵਿਡ ਦੀ ਲਪੇਟ ’ਚ

July 18, 2021 05:43 PM
SehajTimes

ਟੋਕੀਉ : ਉਲੰਪਿਕ ਖੇਡ ਪਿੰਡ ਵਿਚ ਰਹਿ ਰਹੇ ਦੋ ਖਿਡਾਰੀਆਂ ਸਮੇਤ ਕੁਲ ਤਿੰਨ ਖਿਡਾਰੀਆਂ ਨੂੰ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਹੈ। ਟੋਕੀਉ ਉਲੰਪਿਕ ਪ੍ਰਬੰਧਕ ਕਮੇਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ਜਿਸ ਕਾਰਨ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਸਫ਼ਲ ਆਯੋਜਨ ਬਾਬਤ ਖ਼ਦਸ਼ਾ ਪੈਦਾ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦਕਿ ਖੇਡ ਪਿੰਡ ਵਿਚ ਰਹਿ ਰਹੇ ਖਿਡਾਰੀ ਮਹਾਂਮਾਰੀ ਦੀ ਲਪੇਟ ਵਿਚ ਆਏ ਹਨ। ਪ੍ਰਬੰਧਕਾਂ ਨੇ ਖਿਡਾਰੀਆਂ ਦੀ ਪਛਾਣ ਉਜਾਗਰ ਨਹੀਂ ਕੀਤੀ। ਤੀਜਾ ਖਿਡਾਰੀ ਖੇਡਾਂ ਲਈ ਨਾਮਜ਼ਦ ਹੋਟਲ ਵਿਚ ਠਹਿਰਿਆ ਹੋਇਆ ਹੈ। ਕਮੇਟੀ ਨੇ ਕੋਵਿਡ ਦੇ ਪਾਜ਼ੇਟਿਵ ਮਾਮਲਿਆਂ ਦੀ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ ਮੁਤਾਬਕ ਦਿਨ ਵਿਚ ਕੁਲ 10 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਖੇਡਾਂ ਨਾਲ ਸਬੰਧਤ ਪੰਜ ਵਿਅਕਤੀ, ਇਕ ਠੇਕੇਦਾਰ ਅਤੇ ਇਕ ਪੱਤਰਕਾਰ ਵੀ ਸ਼ਾਮਲ ਹੈ। ਕਮੇਟੀ ਦੇ ਰੀਕਾਰਡ ਮੁਤਾਬਕ ਖੇਡਾਂ ਨਾਲ ਜੁੜੇ ਕੋਵਿਡ ਮਾਮਲਿਆਂ ਦੀ ਗਿਣਤੀ ਹੁਣ 55 ’ਤੇ ਪਹੁੰਚ ਗਈ ਹੈ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਖੇਡਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਟੋਫ਼ ਡੂਬੀ ਨੇ ਕਿਹਾ, ‘ਜਦ ਵੀ ਕੋਵਿਡ ਦਾ ਕੋਈ ਮਾਮਲਾ ਆਉਂਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਕਾਰਵਾਈ। ਕਰੀਬੀ ਸੰਪਰਕਾਂ ਦੀ ਪਛਾਣ ਕਰਨ ਲਈ ਸਪੱਸ਼ਟ ਕਵਾਇਦ ਹੈ। ਇਕ ਮਾਮਲਾ ਕੇਵਲ ਅੰਕੜਾ ਨਹੀਂ ਹੈ ਸਗੋਂ ਉਸ ਨਾਲ ਹੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਜਿਸ ਵਿਚ ਤੁਰੰਤ ਹੀ ਪ੍ਰੀਖਣ ਕਰਵਾਉਣਾ ਵੀ ਸ਼ਾਮਲ ਹੈ। ਖੇਡਾਂ ਲਈ 18000 ਪ੍ਰਤੀਭਾਗੀਆਂ ਦੇ ਜਾਪਾਨ ਆਉਣ ਤੋਂ ਪਹਿਲਾਂ ਕੋਵਿਡ ਦੇ 40000 ਟੈਸਟ ਕੀਤੇ ਗਏ। ਇਸ ਦੇ ਇਲਾਵਾ ਹਵਾਈ ਅੱਡੇ ’ਤੇ ਜਾਂਚ ਹੋ ਰਹੀ ਹੈ। ਨਿਯਮਿਤ ਤੌਰ ’ਤੇ ਜਾਂਚ ਅਤੇ ਹਰ ਦਿਨ ਪ੍ਰੀਖਣ ਕੀਤਾ ਜਾ ਰਿਹਾ ਹੈ।

Have something to say? Post your comment