Tuesday, December 16, 2025

Sports

ਕ੍ਰਿਕਟ T20 ਦੇ ਗਰੁੱਪਾਂ ਦਾ ਐਲਾਨ

July 17, 2021 02:14 PM
SehajTimes

ਭਾਰਤ ਨਾਲ ਹੋਵੇਗਾ ਪਾਕਿਸਤਾਨ ਦਾ ਮੁਕਾਬਲਾ


ਨਵੀਂ ਦਿੱਲੀ : ICC ਨੇ 17 ਅਕਤੂਬਰ ਤੋਂ 14 ਨਵੰਬਰ ਤਕ ਯੂਏਈ)ਤੇ ਓਮਾਨ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਪੂਲ ਐਲਾਨ ਦਿੱਤੇ ਹਨ ਜਿਸ ਤਹਿਤ ਵਨ ਡੇ ਵਿਸ਼ਵ ਕੱਪ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਰਾਊਂਡ-1 ਵਿਚ ਅੱਠ ਟੀਮਾਂ ਹੋਣਗੀਆਂ ਜਿਨ੍ਹਾਂ ਵਿਚ ਸ੍ਰੀਲੰਕਾ ਤੇ ਬੰਗਲਾਦੇਸ਼ ਨੇ ਆਪਣੇ ਆਪ ਕੁਆਲੀਫਾਈ ਕੀਤਾ ਹੈ ਜਦਕਿ ਛੇ ਹੋਰ ਟੀਮਾਂ ਨੇ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਕੁਆਲੀਫਾਇਰ 2019 ਰਾਹੀਂ ਆਪਣੇ ਸਥਾਨ ਪੱਕੇ ਕੀਤੇ ਹਨ। ਇਨ੍ਹਾਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਗਰੁੱਪ-ਏ ਤੇ ਗਰੁੱਪ-ਬੀ ਸ਼ਾਮਲ ਹਨ। ਟੀ-20 ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ਦੋ ਗੇਡ਼ ਵਿਚ ਖੇਡੇ ਜਾਣਗੇ ਜਿਨ੍ਹਾਂ ਨੂੰ ਰਾਊਂਡ-1 ਤੇ ਸੁਪਰ-12 ਦੇ ਨਾਂ ਦਿੱਤੇ ਗਏ ਹਨ। ਗਰੁੱਪ-ਏ ਵਿਚ ਸ੍ਰੀਲੰਕਾ ਨਾਲ ਆਇਰਲੈਂਡ, ਨੀਦਰਲੈਂਡ ਤੇ ਨਾਮੀਬੀਆ ਹਨ, ਗਰੁੱਪ -ਬੀ ਵਿਚ ਬੰਗਲਾਦੇਸ਼ ਨਾਲ ਓਮਾਨ, ਪਪੂਆ ਨਿਊ ਗਿਨੀ (ਪੀਐੱਨਜੀ) ਤੇ ਸਕਾਟਲੈਂਡ ਦੀਆਂ ਟੀਮਾਂ ਹਨ। ਇਨ੍ਹਾਂ ਦੋਵਾਂ ਗਰੁੱਪਾਂ ਵਿਚੋਂ ਦੋ-ਦੋ ਸਿਖਰਲੀਆਂ ਟੀਮਾਂ ਸੁਪਰ-12 ਵਿਚ ਪ੍ਰਵੇਸ਼ ਕਰਨਗੀਆਂ। ਸੁਪਰ-12 ਵਿਚ ਦੋ ਗਰੁੱਪ ਹੋਣਗੇ ਜਿਨ੍ਹਾਂ ਨੂੰ ਗਰੁੱਪ-1 ਤੇ ਗਰੁੱਪ-2 ਨਾਂ ਦਿੱਤੇ ਗਏ ਹਨ। ਦੋਵਾਂ ਗਰੁੱਪਾਂ ਵਿਚ ਛੇ-ਛੇ ਟੀਮਾਂ ਸ਼ਾਮਲ ਹੋਣਗੀਆਂ। ਗਰੁੱਪ-1 ਵਿਚ ਪਿਛਲੀ ਵਾਰ ਦੀ ਜੇਤੂ ਵੈਸਟਇੰਡੀਜ਼, 2010 ਦੀ ਚੈਂਪੀਅਨ ਇੰਗਲੈਂਡ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਹਨ ਜਦਕਿ ਰਾਊਂਡ-1 ਵਿਚੋਂ ਦੋ ਟੀਮਾਂ ਇਸ ਗਰੁੱਪ ਵਿਚ ਜੁਡ਼ਨਗੀਆਂ। ਗਰੁੱਪ-2 ਵਿਚ ਭਾਰਤ ਤੇ ਪਾਕਿਸਤਾਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਨਾਲ ਰੱਖਿਆ ਗਿਆ ਹੈ। ਇਨ੍ਹਾਂ ਚਾਰ ਟੀਮਾਂ ਤੋਂ ਇਲਾਵਾ ਰਾਊਂਡ-1 ਤੋਂ ਦੋ ਟੀਮਾਂ ਇਸ ਗਰੁੱਪ ਨਾਲ ਜੁਡ਼ਨਗੀਆਂ। ਆਈਸੀਸੀ ਮੁਤਾਬਕ ਸੁਪਰ-12 ਦੇ ਗਰੁੱਪ ਨੂੰ 20 ਮਾਰਚ 2021 ਤਕ ਦੀ ਟੀਮ ਰੈਂਕਿੰਗ ਦੇ ਆਧਾਰ ’ਤੇ ਚੁਣਿਆ ਗਿਆ ਹੈ।

Have something to say? Post your comment

 

More in Sports

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ

ਭਾਰਤੀ ਹਾਕੀ ਟੀਮ ਨੇ ਜਿਤਿਆ ਏਸ਼ੀਆ ਕੱਪ

ਚਾਈਨਾ 'ਚ ਹੈਪੀ ਬਰਾੜ ਨੇ ਸਟਰਾਂਗਮੈਨ ਮੁਕਾਬਲਾ ਜਿੱਤ ਕੇ ਚਮਕਾਇਆ ਮੋਗੇ ਦਾ ਨਾਮ 

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

ਹਰਜਿੰਦਰ ਕੌਰ ਨੇ ਭਾਰ ਚੁੱਕਣ 'ਚ ਜਿੱਤਿਆ ਤਾਂਬਾ 

ਜ਼ਿਲ੍ਹਾ ਪੱਧਰੀ ਕੁਰਾਸ਼ ਟੂਰਨਾਮੈਂਟ ਵਿੱਚ ਸ.ਮਿ.ਸ ਖੇੜੀ ਗੁੱਜਰਾਂ ਨੇ ਜਿੱਤੇ ਇੱਕ ਸਿਲਵਰ ਅਤੇ ਅੱਠ ਬਰੋਂਜ਼ ਮੈਡਲ

ਯੋਗਾ, ਟੇਬਲ ਟੈਨਿਸ, ਫੁੱਟਬਾਲ ਅਤੇ ਖੋ-ਖੋ ਦੇ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲੇ

ਅਕੇਡੀਆ ਵਰਲਡ ਸਕੂਲ ਦੀ ਟੀਮ ਕ੍ਰਿਕਟ 'ਚ ਰਹੀ ਅੱਵਲ