Friday, April 26, 2024
BREAKING NEWS
ਭਾਰਤ ਸਰਕਾਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਨਵੇਂ ਪੈਟੇਂਟ ਪ੍ਰਾਦਨ ਕੀਤੇ ਗਏਆਪ’ ਵਲੰਟੀਅਰਾਂ ਤੋਂ ਕਰਵਾਇਆ ਪਾਰਟੀ ਦਫਤਰ ਦਾ ਉਦਘਾਟਨਕਿਸਾਨ ਪੰਜ ਤੋਂ ਘੇਰਨਗੇ ਮੀਤ ਹੇਅਰ ਦੀ ਕੋਠੀ ਵੋਟਾਂ ਮੰਗਣ ਆਏ ਹਰ ਇਕ ਉਮੀਦਵਾਰ ਨੂੰ ਕਰਾਂਗੇ ਸਵਾਲ : ਚੱਠਾ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣBJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰ

International

ਨੇਪਾਲ ਵਿਚ ਸੁਪਰੀਮ ਕੋਰਟ ਨੇ ਕੀਤੀ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ, ਸੰਸਦ ਵੀ ਬਹਾਲ

July 12, 2021 07:05 PM
SehajTimes

ਕਾਠਮੰਡੂ : ਨੇਪਾਲ ਦੀ ਸੁਪਰੀਮ ਕੋਰਟ ਨੇ 2 ਦਿਨਾਂ ਅੰਦਰ ਨੇਪਾਲੀ ਕਾਂਗਰਸ ਦੇ ਮੁਖੀ ਸ਼ੇਰ ਬਹਾਦਰ ਦੇਊਬਾ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੁਕਮ ਦਿਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਭੰਗ ਪਈ ਸੰਸਦ ਨੂੰ ਬਹਾਲ ਕਰਨ ਦਾ ਵੀ ਹੁਕਮ ਦਿਤਾ ਹੈ। ਇਸ ਹੁਕਮ ਦੇ ਨਾਲ ਹੀ ਜਸਟਿਸ ਚੋਲੇਂਦਰ ਰਾਣਾ ਦੀ ਅਗਵਾਈ ਵਾਲੇ 5 ਜੱਜਾਂ ਦੇ ਬੈਂਚ ਨੇ ਹਫ਼ਤਾ ਭਰ ਤੋਂ ਜਾਰੀ ਸੁਣਵਾਈ ਖ਼ਤਮ ਕਰ ਦਿਤੀ। ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਿਫ਼ਾਰਸ਼ ’ਤੇ 22 ਮਈ ਨੂੰ ਸੰਸਦ ਭੰਗ ਕਰ ਦਿਤੀ ਸੀ। ਨੇਪਾਲੀ ਸੰਸਦ ਪਿਛਲੇ 5 ਮਹੀਨਿਆਂ ਵਿਚ ਦੂਜੀ ਵਾਰ ਭੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ 12 ਅਤੇ 19 ਨਵੰਬਰ ਨੂੰ ਚੋਣਾਂ ਕਰਾਉਣ ਦਾ ਐਲਾਨ ਵੀ ਕੀਤਾ ਸੀ। ਰਾਸ਼ਟਰਪਤੀ ਦੇ ਇਸ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ 30 ਤੋਂ ਵੱਧ ਪਟੀਸ਼ਨਾਂ ਫ਼ਾਈਲ ਕੀਤੀਆਂ ਗਈਆਂ ਸਨ। ਵਿਰੋਧੀ ਪਾਰਟੀਆਂ ਵਲੋਂ ਦਾਖ਼ਲ ਪਟੀਸ਼ਨ ਵਿਚ ਸੰਸਦ ਨੂੰ ਬਹਾਲ ਕਰਨ ਅਤੇ ਕਾਂਗਰਸ ਪ੍ਰਧਾਨ ਬਹਾਦਰ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕੀਤੀ ਗਈ ਸੀ। ਨੇਪਾਲ ਦੀ ਰਾਜਨੀਤੀ ਪਿਛਲੇ ਸਾਲ ਦਸੰਬਰ ਤੋਂ ਰਾਜਸੀ ਸੰਕਟ ਨਾਲ ਜੂਝ ਰਹੀ ਹੈ। ਨੇਪਾਲ ਕਮਿਊਨਿਸਟ ਪਾਰਟੀ ਵਿਚ ਅੰਦਰੂਨੀ ਕਲੇਸ਼ ਕਾਰਨ 20 ਦਸੰਬਰ ਨੂੰ ਪ੍ਰਧਾਨ ਮੰਤਰੀ ਓਲੀ ਦੀ ਸਲਾਹ ’ਤੇ ਰਾਸ਼ਟਰਪਤੀ ਨੇ ਸੰਸਦ ਭੰਗ ਕਰਕੇ 30 ਅਪ੍ਰੈਲ ਅਤੇ 10 ਮਈ ਨੂੰ ਤਾਜ਼ਾ ਚੋਣਾਂ ਕਰਾਉਣ ਦਾ ਫ਼ੈਸਲਾ ਕੀਤਾ ਸੀ। ਇਸ ਦੇ ਬਾਅਦ ਫ਼ਰਵਰੀ ਵਿਚ ਕੋਰਟ ਨੇ ਸੰਸਦ ਨੂੰ ਬਹਾਲ ਕਰ ਦਿਤਾ ਸੀ।

Have something to say? Post your comment