ਮੋਰਿੰਡਾ : ਯੂਥ ਵੈਲਫੇਅਰ, ਯੁਵਕ ਸਵਾਵਾਂ ਕਲੱਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਓਇੰਦ ਦੀ ਇੱਕ ਅਹਿਮ ਮੀਟਿੰਗ ਸ੍ਰੀ ਗੁੱਗਾ ਜਾਹਰ ਵੀਰ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਸਲਾਨਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਸਬੰਧੀ ਇੱਕ ਹੈ ਮੀਟਿੰਗ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਆਇਦ ਅਤੇ ਚੇਅਰਮੈਨ ਲੰਬਰਦਾਰ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਗੁੱਗਾ ਮਾੜੀ ਦੇ ਸਥਾਨ ਤੇ ਹੋਈ ਇਸ ਸਬੰਧੀ ਵੀ ਨਾ ਜਾਣਕਾਰੀ ਦਿੰਦਿਆਂ ਦੱਸਿਆ ਕੀ ਸਾਲ 2026 ਦੇ ਪ੍ਰੋਗਰਾਮ ਦੌਰਾਨ 4 ਸਤੰਬਰ ਨੂੰ ਸੱਭਿਆਚਾਰਕ ਮੇਲਾ, 5 ਸਤੰਬਰ ਨੂੰ ਕਬੱਡੀ ਕੱਪ ਅਤੇ 6 ਸਤੰਬਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ ਇਸ ਮੀਟਿੰਗ ਵਿੱਚ ਸਮੂਹ ਕਲੱਬ ਮੈਂਬਰਾਂ , ਨਗਰ ਦੇ ਮੋਹਤਬਰ ਵਿਅਕਤੀ ਅਤੇ ਨੌਜਵਾਨਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਮੇਲਾ 4 ਸਤੰਬਰ ਤੋਂ 6 ਸਤੰਬਰ ਤੱਕ ਮਨਾਇਆ ਜਾਵੇਗਾ । ਸੱਭਿਆਚਾਰਕ ਪ੍ਰੋਗਰਾਮ 4 ਸਤੰਬਰ ਨੂੰ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਹਾਜ਼ਰੀ ਭਰਨਗੇ । ਕਬੱਡੀ ਕੱਪ 5 ਸਤੰਬਰ ਨੂੰ ਕਰਵਾਇਆ ਜਾਵੇਗਾ ਜਿਸ ਵਿੱਚ ਵਜ਼ਨੀ ਕਬੱਡੀ 45 ਕਿੱਲੋ 55 ਕਿੱਲੋ ਅਤੇ 65 ਕਿੱਲੋ ਭਾਰ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ । ਕੁਸ਼ਤੀ ਦੰਗਲ 6 ਸਤੰਬਰ ਨੂੰ ਹੋਵੇਗਾ ਜਿਸ ਵਿੱਚ ਝੰਡੀ ਦੀ ਕੁਸ਼ਤੀ ਇੱਕ ਲੱਖ ਰੁਪਏ ਦੀ ਨਾਮੀ ਪਹਿਲਵਾਨਾਂ ਵਿਚਕਾਰ ਹੋਵੇਗੀ ਇਸ ਮੀਟਿੰਗ ਵਿੱਚ ਯਾਦਵਿੰਦਰ ਸਿੰਘ ਜ਼ਾਦੀ, ਹਰਜਿੰਦਰ ਸਿੰਘ ਕੰਧੋਲਾ , ਸੁਰਿੰਦਰ ਸਿੰਘ ਮੰਗਾ, ਰਤਨ ਸਿੰਘ ਫੌਜੀ, ਸਿਕੰਦਰ ਸਿੰਘ ਭਗਤ, ਬਾਬਾ ਕੁਲਤਾਰ ਸਿੰਘ ਆਰਕੀਟੈਕਟ ਜਸਕਰਨ ਸਿੰਘ, ਸੂਬੇਦਾਰ ਪ੍ਰੀਤਪਾਲ ਸਿੰਘ ,ਕਮਲਪ੍ਰੀਤ ਸਿੰਘ ਕੰਦੋਲਾ ਹਰਪ੍ਰੀਤ ਸਿੰਘ ਬੇਲਾ, ਸੁਰਿੰਦਰ ਕੁਮਾਰ ਬਿੱਲਾ ਬਲਦੇਵ ਨਗਰ, ਹਰਮੇਲ ਸਿੰਘ ਨੱਤ, ਜਗਤਾਰ ਸਿੰਘ ਸਾਬਕਾ ਪੰਚ, ਰਜਿੰਦਰ ਸਿੰਘ ਸਾਬਕਾ ਪੰਚ ਰਣਜੀਤ ਸਿੰਘ ਪ੍ਰਸਿੱਧ ਕਬੱਡੀ ਕਮੈਂਟਰ ਕੁਲਬੀਰ ਸਿੰਘ ਸਮਰੋਲੀ ਹਰਜਿੰਦਰ ਸਿੰਘ ਛਿੰਦਾ, ਗੁਰਪ੍ਰੀਤ ਸਿੰਘ ਭਗਤ ਸੰਗਤ ਸਿੰਘ ਤੋਤਾ, ਕੰਗ ਮੋਰੰਡਾ, ਉਪਿੰਦਰ ਸਿੰਘ, ਨਵਦੀਪ ਸਿੰਘ, ਮੇਜਰ ਸਿੰਘ ਕੰਦੋਲਾ ਅਤੇ ਮਨੀ ਚਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਨੌਜਵਾਨ ਹਾਜ਼ਰ ਸਨ।