ਪਟਿਆਲਾ : ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਨਾਟਕ ਵਾਲਾ ਗਰੁੱਪ ਵੱਲੋਂ ਕਰਵਾਇਆ ਗਿਆ ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਯਾਦਗਾਰੀ 24ਵਾਂ ਗਰਮ ਰੁੱਤ ਦਾ ਨਾਟਕ ਸਮਾਰੋਹ ਕਾਲੀਦਾਸ ਆਡੀਟੋਰੀਅਮ ਵਿੱਚ ਮਾਨਵ ਕੌਲ ਦੁਆਰਾ ਲਿਖੇ ਅਤੇ ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਨਾਟਕ “ਇਲਹਾਮ” ਦੀ ਸਫਲ ਪੇਸ਼ਕਾਰੀ ਨਾਲ ਸੰਪੰਨ ਹੋਇਆ। ਨਾਟਕ ਦਾ ਮੁੱਖ ਵਿਸ਼ਾ ਇਸ ਸਵਾਲ ਨੂੰ ਉਭਾਰਦਾ ਹੈ ਕਿ ਜੇਕਰ ਕਿਸੇ ਆਮ ਇਨਸਾਨ ਨੂੰ ਸੱਚਮੁੱਚ ਸੱਚ ਜਾਂ ਗਿਆਨ ਦੀ ਪ੍ਰਾਪਤੀ ਹੋ ਜਾਵੇ ਤਾਂ ਸਮਾਜ ਉਸ ਨੂੰ ਪਾਗਲ ਜਾਂ ਮਾਨਸਿਕ ਤੌਰ ’ਤੇ ਬਿਮਾਰ ਸਮਝਣ ਲੱਗ ਪੈਂਦਾ ਹੈ। ਨਾਟਕ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਰਾਜੇਸ਼ ਸ਼ਰਮਾ, ਅਜੈ ਜੇਠੀ, ਰੀਆ, ਡੌਲੀ ਕਪੂਰ, ਹਰਸਿਮਰਨ, ਕੈਲਾਸ਼ ਅਤੇ ਰਣਦੀਪ ਸ਼ਾਮਲ ਸਨ। ਜਦਕਿ ਮੰਚ ਦੇ ਪਿੱਛੇ ਨਾਟਕ ਨੂੰ ਸਫਲ ਬਣਾਉਣ ਵਿੱਚ ਰੌਸ਼ਨੀ ਵਿਵਸਥਾ ਲਈ ਹਰਸ਼ ਸੇਠੀ ਅਤੇ ਸੈੱਟ ਲਈ ਕੈਲਾਸ਼, ਇੰਦਰਜੀਤ ਅਤੇ ਨਵਦੀਪ ਨੇ ਵੀ ਅਹਿਮ ਯੋਗਦਾਨ ਪਾਇਆ। ਨਾਟਕ ਦਾ ਸੰਗੀਤ ਸੰਦੀਪ ਕੈਲੇ ਵੱਲੋਂ ਤਿਆਰ ਕੀਤਾ ਗਿਆ। ਉਨ੍ਹਾਂ ਨਾਟਕ ਵਾਲਾ ਗਰੁੱਪ ਨੂੰ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਅਤੇ ਸਮੂਹ ਕਲਾਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਸਫਲ ਪੇਸ਼ਕਾਰੀਆਂ ਰਾਹੀਂ ਰੰਗਮੰਚ ਦੇ ਨਵੇਂ ਅਧਿਆਇ ਲਿਖੇ ਜਾਣਗੇ।