ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਨਾਟਕ ਵਾਲਾ ਗਰੁੱਪ ਵੱਲੋਂ ਕਰਵਾਇਆ ਗਿਆ ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਯਾਦਗਾਰੀ 24ਵਾਂ ਗਰਮ ਰੁੱਤ ਦਾ ਨਾਟਕ ਸਮਾਰੋਹ ਕਾਲੀਦਾਸ ਆਡੀਟੋਰੀਅਮ ਵਿੱਚ ਮਾਨਵ ਕੌਲ ਦੁਆਰਾ ਲਿਖੇ ਅਤੇ ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਨਾਟਕ “ਇਲਹਾਮ” ਦੀ ਸਫਲ ਪੇਸ਼ਕਾਰੀ ਨਾਲ ਸੰਪੰਨ ਹੋਇਆ।