ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਸਮੇਂ ਦੀ ਲੋੜ : ਦਰਬਾਰਾ ਸਿੰਘ
ਸੁਨਾਮ : ਨੌਜਵਾਨ ਪੀੜ੍ਹੀ ਨੂੰ ਫੁੱਟਬਾਲ ਖੇਡ ਨਾਲ ਜੋੜਨ ਲਈ ਬਾਰਡਰ ਸਕਿਊਰਟੀ ਫੋਰਸ ਵਿੱਚੋਂ ਸੇਵਾ ਮੁਕਤ ਕਮਾਂਡਰ ਦਰਬਾਰਾ ਸਿੰਘ ਵੱਲੋਂ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ। ਕੈਂਪ ਵਿੱਚ ਸ਼ਾਮਿਲ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਉਪ ਪ੍ਰਧਾਨ, ਪੀਪੀਬੀਐਮ ਦੇ ਚੇਅਰਮੈਨ ਅਤੇ ਲਘੂ ਉਦਯੋਗ ਭਾਰਤੀ ਦੇ ਸੂਬਾ ਕਾਰਜਕਾਰੀ ਮੈਂਬਰ, ਪ੍ਰਦੀਪ ਮੈਨਨ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਫੁੱਟਬਾਲ ਵਰਗੀ ਖੇਡ ਨਾਲ ਜੋੜਨ ਲਈ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਅਜਿਹੇ ਯਤਨ ਕਰਨੇ ਚਾਹੀਦੇ ਹਨ। ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਹਰਭਗਵਾਨ ਸ਼ਰਮਾ ਅਤੇ ਨਰੇਸ਼ ਸ਼ਰਮਾ ਨੇ ਦੱਸਿਆ ਕਿ ਸੁਨਾਮ ਦੇ ਜੰਮਪਲ ਦਰਬਾਰਾ ਸਿੰਘ ਫੁੱਟਬਾਲ ਦੇ ਇੰਟਰਨੈਸ਼ਨਲ ਖਿਡਾਰੀ ਰਹ ਚੁੱਕੇ ਹਨ ਜਿਨ੍ਹਾਂ ਨੇ ਦੇਸ਼ ਲਈ ਸਭ ਤੋਂ ਵੱਧ ਸਕੋਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨਵੇਂ ਬੱਚਿਆਂ ਨੂੰ ਫੁੱਟਬਾਲ ਸਿਖਾਉਣ ਲਈ ਪ੍ਰੇਰਿਤ ਕਰਨ ਲਈ ਪਹਿਲੀ ਜੂਨ ਤੋਂ 30 ਜੂਨ ਤੱਕ ਲਾਏ ਕੈਂਪ ਵਿੱਚ ਦਰਜਨਾਂ ਬੱਚੇ ਭਾਗ ਲੈ ਰਹੇ ਹਨ। ਸਟੇਡੀਅਮ ਵਿਖੇ ਚੱਲ ਰਹੇ ਟ੍ਰੇਨਿੰਗ ਕੈਂਪ ਮੌਕੇ ਪੁੱਜੇ ਮਹਿਮਾਨਾਂ ਨੇ ਫੁਟਬਾਲ ਦੇ ਨਾਮਵਰ ਖਿਡਾਰੀ ਰਹੇ ਸਵਰਗੀ ਰਾਜ ਕੁਮਾਰ ਵਸ਼ਿਸ਼ਟ , ਬਾਬਾ ਬੀਰ ਸਿੰਘ ਅਤੇ ਹੈੱਡ ਮਾਸਟਰ ਹੇਮਰਾਜ ਸ਼ਰਮਾ ਨੂੰ ਯਾਦ ਕੀਤਾ।