Sunday, November 28, 2021
BREAKING NEWS
ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’ਕਾਂਗਰਸ ਭਵਨ ਵਿਖੇ ਮਨਾਈ ਗਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜੈਅੰਤੀਕਿਸਾਨੀ ਸੰਘਰਸ਼ ਇੱਕ ਸਾਲ ਤੱਕ ਦ੍ਰਿੜਤਾ, ਏਕਤਾ, ਨਿਰੰਤਰ ਅਤੇ ਸ਼ਾਂਤਮਈ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਪਹਿਲੀ ਇਤਿਹਾਸਕ ਜਿੱਤ: ਕਿਸਾਨ ਮੋਰਚਾਡਾਇਰੈਕਟਰ ਰਵੀ ਪੁੰਜ ਦਾ ਪਹਿਲੀ ਹਿੰਦੀ ਫਿਲਮ ਖਿਲਜ਼ੀ ਨਾਲ ਬਾਲੀਵੁੱਡ ’ਚ ਆਗ਼ਾਜ਼ ਕਾਨੂੰਨ ਦੇ ਵਿਦਿਆਰਥੀ ਡੀ.ਐਲ.ਐਸ.ਏ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਹੋਰਨਾਂ ਨੂੰ ਵੀ ਜਾਗਰੂਕ ਕਰਨ : ਜ਼ਿਲ੍ਹਾ ਤੇ ਸੈਸ਼ਨਜ਼ ਜੱਜਸੂਬੇ ਦਾ ਪੇਂਡੂ ਖੇਤਰ ਦਾ ਸਭ ਤੋਂ ਵੱਡਾ ਕੂੜਾ ਪ੍ਰਬੰਧਨ ਪਲਾਂਟ ਪਿੰਡ ਭੋਤਨਾ ’ਚ ਸਥਾਪਿਤਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ ਦਾ ਦੌਰਾਹਲਕਾ ਵਿਧਾਇਕ ਸਿੱਧੂ ਨੇ ਇਤਿਹਾਸਕ ਪਿੰਡ ਦਾਊਂ ’ਚ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਨੀਂਹ ਪੱਥਰ ਰਖਿਆਮਾਨਸਾ ਦੇ ਸਰਬਪੱਖੀ ਵਿਕਾਸ ਲਈ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ ਸਮੀਖਿਆ ਮੀਟਿੰਗ: ਅਮਰਿੰਦਰ ਸਿੰਘ ਰਾਜਾ ਵੜਿੰਗਪੰਜਾਬ ਵਿੱਚ ਹੁਣ ਤੱਕ 2.16 ਕਰੋੜ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ: ਓ.ਪੀ. ਸੋਨੀ

Articles

ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਸੀ ਸਾਡਾ ਰਿਵਾਜ "ਚੁੱਲ੍ਹਾ ਨਿਉਂਦ"

June 28, 2021 06:04 PM
SehajTimes

ਪਿਛਲੇ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝਾਂ ਬਹੁਤ ਗੂੜ੍ਹੀਆਂ ਹੋਇਆ ਕਰਦੀਆਂ ਸਨ, ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਰੀਤੀ ਰਿਵਾਜ ਬਹੁਤ ਸਾਰਥਕ ਸਿੱਧ ਹੋਇਆ ਕਰਦੀਆਂ ਸੀ।  ਪੁਰਾਣੇ ਸਮਿਆਂ ਚੱਲਿਆ ਆ ਰਿਹਾ ਰਿਵਾਜ "ਚੁੱਲ੍ਹਾ ਨਿਉਦ" ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਨਾਲ ਭਾਈਚਾਰਕ ਸਾਂਝ ਵਿੱਚ ਪ੍ਰਪੱਕਤਾ ਆਉਂਦੀ ਹੈ।   ਵਿਆਹ ਤੋਂ ਕੁਝ ਦਿਨ  ਪਹਿਲਾਂ ਪਿੰਡ ਵਿਚ ਘਰ ਘਰ ਜਾ ਕੇ ਨਿਉਂਦਾ ਨਿਉਂਦਅ ਦਿੱਤਾਂ ਜਾਂਦਾ ਸੀ, ਇਹ ਕੰਮ ਲਾਗੀ ਕਰਿਆਂ ਕਰਦੇ ਸਨ , ਜੋ ਘਰ ਜਾ ਕੇ ਵਿਆਹ ਵਾਲਾ ਦਿਨ ਦੱਸ ਕੇ ਘਰ ਵਾਲਿਆਂ ਵੱਲੋਂ ਵਿਆਹ ਤੇ ਆਉਣ ਦਾ ਸੱਦਾ ਦਿੱਤਾ ਜਾਦਾ, ਇਸ ਨੂੰ ਨਿਉਂਦਾ ਕਿਹਾ ਜਾਦਾ ਸੀ। 

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਬੁਹਰੰਗੀ ਹੈ ਮੇਰਾ ਮੋਲਾ

 

ਇਸ ਤੋਂ ਇਲਾਵਾ ਆਪਣੇ ਭਾਈਚਾਰੇ ਵਿੱਚ  "ਚੁੱਲ੍ਹੇ ਨਿਉਂਦਾ" ਦਿੱਤੇ ਜਾਂਦੇ ਸਨ। ਨਿਉਂਦੇ ਦਾ ਭਾਵ ਹਰ ਘਰ ਵਿਚੋਂ ਪਰਿਵਾਰ ਦੇ ਇਕ ਵਿਅਕਤੀ ਨੂੰ ਰੋਟੀ ਖਾਣ ਲਈ ਸੱਦਾ ਹੁੰਦਾ ਸੀ। ਆਪਣੇ ਭਾਈਚਾਰੇ ਨੂੰ ਚੁੱਲ੍ਹੇ ਨਿਉਂਦਾ ਹੁੰਦਾ ਸੀ। ਚੁੱਲ੍ਹੇ ਨਿਉਂਦੇ ਵਾਲੇ ਘਰ ਤੋਂ ਪਰਿਵਾਰ ਦੇ ਸਾਰੇ ਮੈਂਬਰ ਵਿਆਹ ਵਾਲੇ ਘਰ ਹੀ ਕੰਮ ਕਰਦੇ ਸਨ। "ਚੁੱਲ੍ਹੇ ਨਿਉਂਦ ਦਾ ਭਾਵ ਵਿਆਹ ਤੋਂ ਦੋ ਦਿਨ ਪਹਿਲਾਂ ਆ ਕੇ ਵਿਆਹ ਤੱਕ ਦਿਨ ਰਾਤ ਵਿਆਹ ਵਾਲੇ ਘਰ ਰਹਿ ਕੇ ਸਾਰਾ ਕੰਮ ਧੰਦਾ ਕਰਾਉਣਾ ਜਿਵੇਂ ਮੇਲ ਵਾਸਤੇ ਮੰਜੇ ਬਿਸਤਰੇ ਇਕੱਠੇ ਕਰਨੇ, ਲੱਡੂ ਵੱਟਣੇ, ਝੰਡੀਆਂ ਲਾਉਣੀਆਂ, ਰਿਸ਼ਤੇਦਾਰਾਂ ਨੂੰ ਰੋਟੀਆਂ ਖਵਾਉਣੀਆ, ਪੂਰਾ ਭਾਈਚਾਰਾ ਆਪਣੇ ਘਰ ਚੁੱਲ੍ਹਾ ਬਾਲਣ ਦੀ ਬਜਾਏ ਵਿਆਹ ਵਾਲੇ ਘਰ ਹੀ ਕੰਮ ਵਿਚ ਹੱਥ ਵਟਾਉਂਦੇ ਸਨ ਤੇ ਖਾਣਾ ਵੀ ਉਥੇ ਹੀ ਖਾਂਦੇ ਸਨ।
ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਵਾਲੇ ਦਿਨ ਵਿਆਹ ਵਾਲੇ ਘਰ ਸਾਰਾ ਸ਼ਰੀਕਾ-ਭਾਈਚਾਰਾ ਬਣਦੀ ਸਰਦੀ ਰਸਦ ਭਾਵ ਆਟਾ, ਗੁੜ, ਦਾਲ ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਢੁੱਕਦਾ ਸੀ। ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਦਾ ਮੰਤਵ ਭਾਈਚਾਰਕ ਸਾਂਝ ਦੀ ਗੰਢ ਪੀਡੀ ਕਰਨਾ ਸੀ। ਇਸ ਨਾਲ ਪੂਰੇ ਭਾਈਚਾਰੇ ਦੇ ਬੱਚੇ ਇੱਕਠੇ ਖੇਡਦੇ , ਇੱਕਠੇ ਰੋਟੀ ਖਾਂਦੇ, ਇੱਕਠੇ ਸੋਂਦੇ, ਇਸ ਨਾਲ ਬੱਚਿਆਂ ਵਿੱਚ ਆਪਸੀ ਪਿਆਰ ਵੱਧਦਾ ਅਤੇ ਇਹ ਰਿਵਾਜ਼ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਰਹਿੰਦਾ, ਨਿਉਂਦਾ  ਨਿਉਂਦਾ ਖਾਣ ਆਏ ਪਿੰਡ ਦੇ ਹਰ ਪਰਿਵਾਰ ਦੇ ਮੈਂਬਰ ਵਲੋਂ ਵਿਆਹੁੰਦੜ ਕੁੜੀ/ਮੁੰਡੇ ਲਈ ਸ਼ਗਨ ਵਜੋਂ ਪੈਸੇ ਜਾਂ ਕੱਪੜੇ-ਲੱਤੇ ਤੇ ਗਹਿਣੇ-ਗੱਟੇ ਦੇ ਰੂਪ ਵਿਚ ਤੋਹਫੇ ਵੀ ਦਿੱਤੇ ਜਾਂਦੇ ਸਨ। ਪਹਿਲਾਂ ਜੋ ਰਿਸ਼ਤੇਦਾਰ ਆਏ ਹੁੰਂਦੇ ਸਨ ਉਹਨਾ ਨੂੰ ਰੋਟੀ ਖਵਾਈ ਜਾਂਦੀ ਸੀ, ਉਸ ਤੋਂ ਬਾਅਦ ਸਾਰਾ ਭਾਈਚਾਰਾ ਰੋਟੀ ਖਾਂਦਾ ਸੀ। ਰੋਟੀ ਥੱਲੇ ਵਿਛਾਈ ਕਰਕੇ ਖਵਾਈ ਜਾਂਦੀ ਸੀ। ਵਿਆਹ ਵਿੱਚ ਨਾਨਕਾ ਮੇਲ ਦਾ ਪੂਰਾ ਟੌਹਰ ਹੋਇਆਂ ਕਰਦਾ ਸੀ, ਨਾਨਕਾ ਮੇਲ ਦੀ ਪੂਰੀ ਉਡੀਕ ਕੀਤੀ ਜਾਂਦੀ ਸੀ, ਜਦ ਨਾਨਕਾ ਮੇਲ ਆਉਦਾ ਬੂਹੇ ਵਿੱਚ ਤੇਲ ਚੋਇਆ ਜਾਦਾ ਸੀ, ਵਿਆਹ ਵਿਚ ਸ਼ਾਮਿਲ ਹੋਣ ਆਏ ਖਾਸ ਰਿਸ਼ਤੇਦਾਰ ਨਾਨਕੇ ਚਾਚੇ ਤਾਏ ਲਾਗੀਆਂ ਨੂੰ ਲਾਗ ਦਿੰਦੇ। ਰਾਤ ਨੂੰ ਸਾਰੇ ਪਿੰਡ ਵਿੱਚ ਜਾਗੋ ਕੱਢੀ ਜਾਦੀ, ਇਸ ਤਰਾਂ ਦੇ ਰੀਤੀ ਰਿਵਾਜਾਂ ਨੂੰ ਭਾਈਚਾਰਕ ਮੋਹ ਪਿਆਰ ਦੀਆ ਤੰਦਾਂ ਹੋਰ ਮਜ਼ਬੂਤ ਹੋਇਆਂ ਕਰਦੀਆਂ ਸਨ। 

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

Have something to say? Post your comment