Tuesday, February 03, 2026
BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲ

Articles

ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਸੀ ਸਾਡਾ ਰਿਵਾਜ "ਚੁੱਲ੍ਹਾ ਨਿਉਂਦ"

June 28, 2021 06:04 PM
SehajTimes

ਪਿਛਲੇ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝਾਂ ਬਹੁਤ ਗੂੜ੍ਹੀਆਂ ਹੋਇਆ ਕਰਦੀਆਂ ਸਨ, ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਰੀਤੀ ਰਿਵਾਜ ਬਹੁਤ ਸਾਰਥਕ ਸਿੱਧ ਹੋਇਆ ਕਰਦੀਆਂ ਸੀ।  ਪੁਰਾਣੇ ਸਮਿਆਂ ਚੱਲਿਆ ਆ ਰਿਹਾ ਰਿਵਾਜ "ਚੁੱਲ੍ਹਾ ਨਿਉਦ" ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਨਾਲ ਭਾਈਚਾਰਕ ਸਾਂਝ ਵਿੱਚ ਪ੍ਰਪੱਕਤਾ ਆਉਂਦੀ ਹੈ।   ਵਿਆਹ ਤੋਂ ਕੁਝ ਦਿਨ  ਪਹਿਲਾਂ ਪਿੰਡ ਵਿਚ ਘਰ ਘਰ ਜਾ ਕੇ ਨਿਉਂਦਾ ਨਿਉਂਦਅ ਦਿੱਤਾਂ ਜਾਂਦਾ ਸੀ, ਇਹ ਕੰਮ ਲਾਗੀ ਕਰਿਆਂ ਕਰਦੇ ਸਨ , ਜੋ ਘਰ ਜਾ ਕੇ ਵਿਆਹ ਵਾਲਾ ਦਿਨ ਦੱਸ ਕੇ ਘਰ ਵਾਲਿਆਂ ਵੱਲੋਂ ਵਿਆਹ ਤੇ ਆਉਣ ਦਾ ਸੱਦਾ ਦਿੱਤਾ ਜਾਦਾ, ਇਸ ਨੂੰ ਨਿਉਂਦਾ ਕਿਹਾ ਜਾਦਾ ਸੀ। 

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਬੁਹਰੰਗੀ ਹੈ ਮੇਰਾ ਮੋਲਾ

 

ਇਸ ਤੋਂ ਇਲਾਵਾ ਆਪਣੇ ਭਾਈਚਾਰੇ ਵਿੱਚ  "ਚੁੱਲ੍ਹੇ ਨਿਉਂਦਾ" ਦਿੱਤੇ ਜਾਂਦੇ ਸਨ। ਨਿਉਂਦੇ ਦਾ ਭਾਵ ਹਰ ਘਰ ਵਿਚੋਂ ਪਰਿਵਾਰ ਦੇ ਇਕ ਵਿਅਕਤੀ ਨੂੰ ਰੋਟੀ ਖਾਣ ਲਈ ਸੱਦਾ ਹੁੰਦਾ ਸੀ। ਆਪਣੇ ਭਾਈਚਾਰੇ ਨੂੰ ਚੁੱਲ੍ਹੇ ਨਿਉਂਦਾ ਹੁੰਦਾ ਸੀ। ਚੁੱਲ੍ਹੇ ਨਿਉਂਦੇ ਵਾਲੇ ਘਰ ਤੋਂ ਪਰਿਵਾਰ ਦੇ ਸਾਰੇ ਮੈਂਬਰ ਵਿਆਹ ਵਾਲੇ ਘਰ ਹੀ ਕੰਮ ਕਰਦੇ ਸਨ। "ਚੁੱਲ੍ਹੇ ਨਿਉਂਦ ਦਾ ਭਾਵ ਵਿਆਹ ਤੋਂ ਦੋ ਦਿਨ ਪਹਿਲਾਂ ਆ ਕੇ ਵਿਆਹ ਤੱਕ ਦਿਨ ਰਾਤ ਵਿਆਹ ਵਾਲੇ ਘਰ ਰਹਿ ਕੇ ਸਾਰਾ ਕੰਮ ਧੰਦਾ ਕਰਾਉਣਾ ਜਿਵੇਂ ਮੇਲ ਵਾਸਤੇ ਮੰਜੇ ਬਿਸਤਰੇ ਇਕੱਠੇ ਕਰਨੇ, ਲੱਡੂ ਵੱਟਣੇ, ਝੰਡੀਆਂ ਲਾਉਣੀਆਂ, ਰਿਸ਼ਤੇਦਾਰਾਂ ਨੂੰ ਰੋਟੀਆਂ ਖਵਾਉਣੀਆ, ਪੂਰਾ ਭਾਈਚਾਰਾ ਆਪਣੇ ਘਰ ਚੁੱਲ੍ਹਾ ਬਾਲਣ ਦੀ ਬਜਾਏ ਵਿਆਹ ਵਾਲੇ ਘਰ ਹੀ ਕੰਮ ਵਿਚ ਹੱਥ ਵਟਾਉਂਦੇ ਸਨ ਤੇ ਖਾਣਾ ਵੀ ਉਥੇ ਹੀ ਖਾਂਦੇ ਸਨ।
ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਵਾਲੇ ਦਿਨ ਵਿਆਹ ਵਾਲੇ ਘਰ ਸਾਰਾ ਸ਼ਰੀਕਾ-ਭਾਈਚਾਰਾ ਬਣਦੀ ਸਰਦੀ ਰਸਦ ਭਾਵ ਆਟਾ, ਗੁੜ, ਦਾਲ ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਢੁੱਕਦਾ ਸੀ। ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਦਾ ਮੰਤਵ ਭਾਈਚਾਰਕ ਸਾਂਝ ਦੀ ਗੰਢ ਪੀਡੀ ਕਰਨਾ ਸੀ। ਇਸ ਨਾਲ ਪੂਰੇ ਭਾਈਚਾਰੇ ਦੇ ਬੱਚੇ ਇੱਕਠੇ ਖੇਡਦੇ , ਇੱਕਠੇ ਰੋਟੀ ਖਾਂਦੇ, ਇੱਕਠੇ ਸੋਂਦੇ, ਇਸ ਨਾਲ ਬੱਚਿਆਂ ਵਿੱਚ ਆਪਸੀ ਪਿਆਰ ਵੱਧਦਾ ਅਤੇ ਇਹ ਰਿਵਾਜ਼ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਰਹਿੰਦਾ, ਨਿਉਂਦਾ  ਨਿਉਂਦਾ ਖਾਣ ਆਏ ਪਿੰਡ ਦੇ ਹਰ ਪਰਿਵਾਰ ਦੇ ਮੈਂਬਰ ਵਲੋਂ ਵਿਆਹੁੰਦੜ ਕੁੜੀ/ਮੁੰਡੇ ਲਈ ਸ਼ਗਨ ਵਜੋਂ ਪੈਸੇ ਜਾਂ ਕੱਪੜੇ-ਲੱਤੇ ਤੇ ਗਹਿਣੇ-ਗੱਟੇ ਦੇ ਰੂਪ ਵਿਚ ਤੋਹਫੇ ਵੀ ਦਿੱਤੇ ਜਾਂਦੇ ਸਨ। ਪਹਿਲਾਂ ਜੋ ਰਿਸ਼ਤੇਦਾਰ ਆਏ ਹੁੰਂਦੇ ਸਨ ਉਹਨਾ ਨੂੰ ਰੋਟੀ ਖਵਾਈ ਜਾਂਦੀ ਸੀ, ਉਸ ਤੋਂ ਬਾਅਦ ਸਾਰਾ ਭਾਈਚਾਰਾ ਰੋਟੀ ਖਾਂਦਾ ਸੀ। ਰੋਟੀ ਥੱਲੇ ਵਿਛਾਈ ਕਰਕੇ ਖਵਾਈ ਜਾਂਦੀ ਸੀ। ਵਿਆਹ ਵਿੱਚ ਨਾਨਕਾ ਮੇਲ ਦਾ ਪੂਰਾ ਟੌਹਰ ਹੋਇਆਂ ਕਰਦਾ ਸੀ, ਨਾਨਕਾ ਮੇਲ ਦੀ ਪੂਰੀ ਉਡੀਕ ਕੀਤੀ ਜਾਂਦੀ ਸੀ, ਜਦ ਨਾਨਕਾ ਮੇਲ ਆਉਦਾ ਬੂਹੇ ਵਿੱਚ ਤੇਲ ਚੋਇਆ ਜਾਦਾ ਸੀ, ਵਿਆਹ ਵਿਚ ਸ਼ਾਮਿਲ ਹੋਣ ਆਏ ਖਾਸ ਰਿਸ਼ਤੇਦਾਰ ਨਾਨਕੇ ਚਾਚੇ ਤਾਏ ਲਾਗੀਆਂ ਨੂੰ ਲਾਗ ਦਿੰਦੇ। ਰਾਤ ਨੂੰ ਸਾਰੇ ਪਿੰਡ ਵਿੱਚ ਜਾਗੋ ਕੱਢੀ ਜਾਦੀ, ਇਸ ਤਰਾਂ ਦੇ ਰੀਤੀ ਰਿਵਾਜਾਂ ਨੂੰ ਭਾਈਚਾਰਕ ਮੋਹ ਪਿਆਰ ਦੀਆ ਤੰਦਾਂ ਹੋਰ ਮਜ਼ਬੂਤ ਹੋਇਆਂ ਕਰਦੀਆਂ ਸਨ। 

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

Have something to say? Post your comment