ਬਰਨਾਲਾ : ਲੰਘੀ ਰਾਤ ਸਾਧੂ ਸੂਦ ਨਗਰ ਬਰਨਾਲਾ ਗਲੀ ਨੰਬਰ 3 ਵਿੱਚ ਰਹਿੰਦੇ ਇੱਕ ਗਰੀਬ ਮਜ਼ਦੂਰ ਦੇ ਘਰੋਂ ਅਲਮਾਰੀਆ ਚੋਂ ਚੋਰ ਸੋਨੇ ਦੀ ਛਾਂਪ, ਚਾਂਦੀ ਦਾ ਕੜਾ, 2 ਮੋਬਾਇਲ ਤੇ ਕੁਝ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਮਕਾਨ ਮਾਲਕ ਮਜ਼ਦੂਰ ਗੁਰਤੇਜ ਸਿੰਘ ਗੋਗੀ ਵਾਸੀ ਸਾਦੂ ਸੂਦ ਨਗਰ ਬਰਨਾਲਾ ਨੇ ਪੁਲਿਸ ਨੂੰ ਲਿਖਵਾਈ ਰਿਪੋਰਟ ਵਿੱਚ ਦੱਸਿਆ ਉਹ ਲੰਘੀ ਰਾਤ ਅਪਣੇ ਘਰ ਵਿੱਚ ਸੁੱਤੇ ਪਏ ਸਨ, ਜਦ ਅਚਾਨਕ 2 ਵਜੇ ਦੇ ਕਰੀਬ ਜਦ ਉਨ੍ਹਾਂ ਦੀ ਅੱਖ ਖੁੱਲੀ ਤਾਂ ਵੇਖਿਆ ਕਮਰੇ ਵਿੱਚ ਪਈਆਂ ਅਲਮਾਰੀਆਂ ਵਿੱਚ ਫਰੌਲਾ ਫਰਾਲੀ ਕੀਤੀ ਪਈ ਅਤੇ ਚੈੱਕ ਕਰਨ ਤੇ ਪਤਾ ਲੱਗਿਆ ਕਿ ਚੋਰ ਕਮਰੇ ਦੀ ਅਲਮਾਰੀ ਵਿੱਚੋਂ ਸੋਨੇ ਦੀ ਛਾਪ, ਚਾਂਦੀ ਦਾ ਕੜਾ, ਦੋ ਮੋਬਾਇਲ ਅਤੇ ਕੁਝ ਨਗਦੀ ਲੈ ਕੇ ਫਰਾਰ ਹੋ ਗਏ, ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਚੋਰ ਕਿੱਧਰੋਂ ਆਏ ਕਿੱਧਰ ਚਲੇ ਗਏ ਉਹਨਾਂ ਨੇ ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ |