ਢਿੱਲਵਾਂ : ਬਾਬਾ ਮਾਮਦੀਨ ਮੇਲਾ ਪ੍ਰਬੰਧਕ ਕਮੇਟੀ ਮਾਂਗੇਵਾਲ ਵੱਲੋਂ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਸ ਸਾਲ ਵੀ ਸਲਾਨਾ ਮੇਲਾ ਅੱਜ ਪਿੰਡ ਮਾਂਗੇਵਾਲ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਮੇਲਾ ਪ੍ਰਬੰਧਕ ਕਮੇਟੀ ਵੱਲੋ ਸਭ ਤੋਂ ਪਹਿਲਾਂ ਸਵੇਰੇ ਬਾਬਾ ਜੀ ਦੇ ਪਵਿੱਤਰ ਅਸਥਾਨ ਤੇ ਝੰਡਾ ਚੜਾਇਆ ਗਿਆ, ਉਪਰੰਤ ਪ੍ਰਸਿੱਧ ਗਾਇਕ ਬਾਈ ਅਮਰਜੀਤ, ਪ੍ਰਸਿੱਧ ਗਾਇਕ ਜਫ਼ਰ ਨੇ ਅਪਣੇ ਪ੍ਰਸਿੱਧ ਗੀਤ ਸੁਣਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ, ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਨੂੰ ਸਹਿਯੋਗ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਤਾਂ ਅਤੇ ਗਾਇਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਬਾਬਾ ਜੀ ਦਾ ਲੰਗਰ ਅਤੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ।