Thursday, October 29, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Chandigarh

ਓਪੋ ਇੰਡੀਆ ਨੇ ਲਾਂਚ ਕੀਤੀ ਫਾਈਂਡ ਐਕਸ9 ਸੀਰੀਜ਼

May 22, 2026 09:06 PM
Rozana Sehaj times

ਚੰਡੀਗੜ੍ਹ  : ਓਪੋ ਇੰਡੀਆ ਨੇ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਮਾਰਟਫੋਨ ਲੜੀ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਨਵੇਂ ਫਾਈਂਡ ਐਕਸ9ਐੱਸ ਅਤੇ ਫਾਈਂਡ ਐਕਸ9 ਅਲਟਰਾ ਨੂੰ ਲਾਂਚ ਕੀਤਾ ਹੈ। ਕ੍ਰੀਏਟਰਾਂ ਅਤੇ ਟੈਕਨੋਲੋਜੀ ਪ੍ਰੇਮੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਇਹ ਨਵੇਂ ਫਲੈਗਸ਼ਿਪ ਸਮਾਰਟਫੋਨ ਐਡਵਾਂਸਡ ਇਮੇਜਿੰਗ ਟੈਕਨੋਲੋਜੀ, ਏਆਈ-ਪਾਵਰਡ ਫੀਚਰਜ਼ ਅਤੇ ਹਾਈ-ਐਂਡ ਪਰਫਾਰਮੈਂਸ ਨੂੰ ਸਟਾਈਲਿਸ਼ ਅਤੇ ਮਜ਼ਬੂਤ ਡਿਜ਼ਾਇਨ ਨਾਲ ਪੇਸ਼ ਕਰਦੇ ਹਨ। ਫਾਈਂਡ ਐਕਸ9 ਅਲਟਰਾ ਵਿੱਚ ਓਪੋ ਦਾ ਨਵੀਂ ਪੀੜ੍ਹੀ ਵਾਲਾ ਹੈਸਲਬਲੈਡ ਮਾਸਟਰ ਕੈਮਰਾ ਸਿਸਟਮ ਦਿੱਤਾ ਗਿਆ ਹੈ, ਜਿਸ ਵਿੱਚ 200 ਮੈਗਾਪਿਕਸਲ ਪ੍ਰਾਈਮਰੀ ਸੈਂਸਰ, 200 ਮੈਗਾਪਿਕਸਲ 3ਐਕਸ ਟੈਲੀਫੋਟੋ ਲੈਂਸ ਅਤੇ 50 ਮੈਗਾਪਿਕਸਲ 10ਐਕਸ ਆਪਟੀਕਲ ਜ਼ੂਮ ਕੈਮਰਾ ਸ਼ਾਮਲ ਹੈ। ਇਹ ਡਿਵਾਈਸ 8ਕੇ ਵੀਡੀਓ ਰਿਕਾਰਡਿੰਗ, ਡੋਲਬੀ ਵਿਜ਼ਨ ਐਚਡੀਆਰ ਅਤੇ ਓ-ਲਾਗ2 ਤੇ 3ਡੀ ਐਲਯੂਟੀ ਵਰਗੇ ਪ੍ਰੋਫੈਸ਼ਨਲ ਇਮੇਜਿੰਗ ਟੂਲਜ਼ ਨੂੰ ਵੀ ਸਪੋਰਟ ਕਰਦੀ ਹੈ। ਉੱਧਰ, ਫਾਈਂਡ ਐਕਸ9ਐੱਸ ਵਿੱਚ 6.59 ਇੰਚ ਐਮੋਲੇਡ ਡਿਸਪਲੇ, ਮੀਡੀਆਟੈਕ ਡਾਈਮੈਂਸਿਟੀ 9500ਐੱਸ ਚਿਪਸੈਟ ਅਤੇ 50 ਮੈਗਾਪਿਕਸਲ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਓਪੋ ਇੰਡੀਆ ਨੇ ਐਨਕੋ ਏਅਰ5 ਪ੍ਰੋ ਈਅਰਬਡਜ਼ ਵੀ ਲਾਂਚ ਕੀਤੇ ਹਨ, ਜਿਨ੍ਹਾਂ ਵਿੱਚ 55ਡੀਬੀ ਐਕਟਿਵ ਨੋਇਜ਼ ਕੈਂਸਲੇਸ਼ਨ ਅਤੇ 54 ਘੰਟਿਆਂ ਤੱਕ ਦਾ ਪਲੇਬੈਕ ਸਪੋਰਟ ਮਿਲਦਾ ਹੈ। ਓਪੋ ਫਾਈਂਡ ਐਕਸ9ਐੱਸ ਦੀ ਪ੍ਰਭਾਵਸ਼ਾਲੀ ਸ਼ੁਰੂਆਤੀ ਕੀਮਤ 62,199 ਰੁਪਏ ਰੱਖੀ ਗਈ ਹੈ, ਜਦਕਿ ਫਾਈਂਡ ਐਕਸ9 ਅਲਟਰਾ ਦੀ ਸ਼ੁਰੂਆਤੀ ਕੀਮਤ 1,36,999 ਰੁਪਏ ਹੈ। ਦੋਵੇਂ ਸਮਾਰਟਫੋਨ 28 ਮਈ ਤੋਂ ਓਪੋ ਈ-ਸਟੋਰ, ਫਲਿਪਕਾਰਟ, ਅਮੇਜ਼ਨ ਅਤੇ ਦੇਸ਼ ਭਰ ਦੇ ਪ੍ਰਮੁੱਖ ਰਿਟੇਲ ਸਟੋਰਾਂ ‘ਤੇ ਵਿਕਰੀ ਲਈ ਉਪਲਬਧ ਹੋਣਗੇ।

ਲਾਂਚ ਮੌਕੇ ਓਪੋ ਇੰਡੀਆ ਦੇ ਸੰਚਾਰ ਮੁੱਖੀ ਗੋਲਡੀ ਪਟਨਾਇਕ ਨੇ ਦੱਸਿਆ ਕਿ, “ਓਪੋ ਵਿੱਚ ਇਨੋਵੇਸ਼ਨ ਹਮੇਸ਼ਾਂ ਇਸ ਗੱਲ ਤੋਂ ਪ੍ਰੇਰਿਤ ਰਹੀ ਹੈ ਕਿ ਉਪਭੋਗਤਾ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਟੈਕਨੋਲੋਜੀ ਦੀ ਵਰਤੋਂ ਕਿਵੇਂ ਕਰਦੇ ਹਨ। ਫਾਈਂਡ ਐਕਸ9 ਅਲਟਰਾ ਸਾਡੀਆਂ ਸਭ ਤੋਂ ਆਧੁਨਿਕ ਇਮੇਜਿੰਗ ਸਮਰੱਥਾਵਾਂ ਨੂੰ ਦਰਸਾਉਂਦਾ ਹੈ, ਜਦਕਿ ਫਾਈਂਡ ਐਕਸ9ਐੱਸ ਹਲਕੇ ਅਤੇ ਸਲੀਮ ਡਿਜ਼ਾਇਨ ਵਿੱਚ ਫਲੈਗਸ਼ਿਪ ਤਜਰਬਾ ਪ੍ਰਦਾਨ ਕਰਦਾ ਹੈ। ਇਹ ਦੋਵੇਂ ਡਿਵਾਈਸ ਭਾਰਤ ਦੇ ਪ੍ਰੀਮੀਅਮ ਸਮਾਰਟਫੋਨ ਉਪਭੋਗਤਾਵਾਂ ਦੀਆਂ ਬਦਲਦੀਆਂ ਉਮੀਦਾਂ ਨੂੰ ਦਰਸਾਉਂਦੇ ਹਨ।”

ਆਈਡੀਸੀ ਦੀ ਵਰਲਡਵਾਈਡ ਕਵਾਰਟਰਲੀ ਮੋਬਾਈਲ ਫੋਨ ਟ੍ਰੈਕਰ ਦੀ ਪਹਿਲੀ ਤਿਮਾਹੀ 2026 ਦੀ ਰਿਪੋਰਟ ਅਨੁਸਾਰ, ਓਪੋ ਨੇ ਸਾਲ-ਦਰ-ਸਾਲ 22 ਫੀਸਦੀ ਵਾਧਾ ਦਰਜ ਕੀਤਾ ਹੈ, ਜੋ ਵਿਸ਼ਵ ਪੱਧਰ ‘ਤੇ ਟਾਪ ਪੰਜ ਸਮਾਰਟਫੋਨ ਬ੍ਰਾਂਡਾਂ ਵਿੱਚ ਸਭ ਤੋਂ ਵੱਧ ਹੈ। ਇਸ ਵਾਧੇ ਨਾਲ ਭਾਰਤ ਵਿੱਚ ਓਪੋ ਦੀ ਮਾਰਕੀਟ ਹਿੱਸੇਦਾਰੀ ਵੱਧ ਕੇ 15.3 ਫੀਸਦੀ ਹੋ ਗਈ ਹੈ, ਜਿਸ ਨਾਲ ਕੰਪਨੀ ਦੇਸ਼ ਦੇ ਟਾਪ ਤਿੰਨ ਸਮਾਰਟਫੋਨ ਬ੍ਰਾਂਡਾਂ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਵਿੱਚ ਕਾਮਯਾਬ ਰਹੀ ਹੈ।

Have something to say? Post your comment

More in Chandigarh

ਪੀਐੱਸਪੀਸੀਐੱਲ ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ

ਗੈਂਗਸਟਰਾਂ 'ਤੇ ਵਾਰ ਦਾ 281ਵਾਂ ਦਿਨ: ਪੰਜਾਬ ਪੁਲਿਸ ਵੱਲੋਂ 587 ਥਾਈਂ ਛਾਪੇਮਾਰੀ; 235 ਕਾਬੂ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ

ਭਗਵੰਤ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਨਗਰ ਨਿਗਮ ਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਕੋਈ ਵੀ ਬੱਚਾ ਖੁਦ ਨੂੰ ਇਕੱਲਾ ਨਾ ਸਮਝੇ : ਡਾ. ਬਲਜੀਤ ਕੌਰ

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

ਪੈਰੋਲ ਪਟੀਸ਼ਨ ’ਤੇ ਜਗਤਾਰ ਸਿੰਘ ਹਵਾਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ ; ਅਗਲੀ ਸੁਣਵਾਈ 19 ਨਵੰਬਰ ਨੂੰ

ਲੋਕ ਭਲਾਈ ਸਕੀਮਾਂ ਨੂੰ ‘ਫ੍ਰੀਬੀਜ਼’ ਕਹਿਣਾ ਆਮ ਲੋਕਾਂ ਦੀਆਂ ਆਸਾਂ-ਉਮੀਦਾਂ ਦਾ ਅਪਮਾਨ: ਡਾ. ਬਲਜੀਤ ਕੌਰ

ਪੰਜਾਬ ਆਪਣੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵੇਗਾ; ਵਿਧਾਨ ਸਭਾ ਵੱਲੋਂ ਮਤਾ ਪਾਸ: ਮੁੱਖ ਮੰਤਰੀ ਭਗਵੰਤ ਸਿੰਘ ਮਾਨ