ਪਾਤੜਾਂ : ਹਲਕੇ ਸੁਤਰਾਣੇ ਦੀ ਸੰਗਤ ਨੇ ਲੰਘੇ ਸਮੇਂ ਦੇ ਕਾਂਗਰਸ ਅਤੇ ਆਪ ਪਾਰਟੀ ਦੇ ਕਾਰਜਕਾਲ ਨੂੰ ਦੇਖ ਲਿਆ ਹੈ । ਅਤੇ ਹੁਣ ਸੰਗਤ ਨੇ ਮੁੜ ਹਲਕੇ ਦੀ ਵਾਗਡੋਰ ਕਰਨ ਸਿੰਘ ਡੀ ਟੀ ਓ ਨੂੰ ਸੰਭਾਉਣ ਦਾ ਮਨ ਬਣਾ ਲਿਆ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਵਰੁਣ ਕਾਂਸਲ ਨੇ ਪੱਤਰਕਾਰਾਂ ਕੋਲ ਕੀਤਾ । ਉਹਨਾਂ ਆਖਿਆ 2012 ਤੋਂ ਲੈਕੇ 2017 ਤੱਕ ਬੀਬੀ ਵਨਿੰਦਰ ਕੋਰ ਲੁੰਬਾਂ ਨੇ ਇਮਾਨਦਾਰੀ ਨਾਲ ਜੋ ਹਲਕੇ ਦਾ ਵਿਕਾਸ ਕਰਵਾਇਆ ਸਮੁੱਚੇ ਪੰਜਾਬ ਵਿੱਚ ਇੱਕ ਮਿਸਾਲ ਵੱਜੋਂ ਹੈ । ਹਲਕੇ ਸੁਤਰਾਣੇ ਵਿੱਚ ਸੜਕਾਂ ਦੇ ਜਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਅਤੇ ਪਿੰਡਾਂ ਨੂੰ ਧਰਮਸ਼ਾਲਾ ਅਤੇ ਜ਼ਮੀਨੀ ਪੱਧਰ ਤੱਕ ਦੇ ਸਾਰੇ ਮਸਲੇ ਹੱਲ ਕਰਵਾ ਕੇ ਦਿੱਤੇ। ਬਹੁਤ ਲੰਬੇ ਸਮੇਂ ਦੀ ਮੰਗ ਬਾਦਸਾਹਪੁਰ ਵੱਲ ਜੰਗਲ ਨੂੰ ਤਾਰ ਲਵਾ ਕੇ ਦਿੱਤੀ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਨਿਜਾਤ ਦਿਵਾਈ । ਉਹਨਾਂ ਆਖਿਆ ਜਿਸ ਕਰਕੇ ਹਲਕੇ ਸੁਤਰਾਣੇ ਦੀ ਸੰਗਤ ਨੇ ਉਹਨਾਂ ਨੂੰ ਵਿਕਾਸ ਦੀ ਦੇਵੀ ਦਾ ਮਾਣ ਦਿੱਤਾ। ਪਰ ਸੁਣਵਾਈ ਨਹੀਂ ਹੋ ਰਹੀ ਉੱਥੇ ਹੀ ਕਈ ਵਾਰ ਦੁਕਾਨਾਂ ਨੂੰ ਲੱਗੀ ਅੱਗ ਜਿਸ ਕਾਰਣ ਬਹੁਤ ਨੁਕਸਾਨ ਵਪਾਰੀਆਂ ਨੂੰ ਝੱਲਣਾ ਪਿਆ ਅਤੇ ਫ਼ਾਇਰ-ਬ੍ਰਿਗੇਡ ਗੱਡੀ ਦਾ ਨਾ ਹੋਣਾ ਬਹੁਤ ਨਾਮੋਸੀ ਜਨਕ ਬਣਿਆ ਹੋਇਆ ਹੈ । ਉੱਥੇ ਹੀ ਨਗਰ ਕੋਸਲ ਚੋਣਾਂ ਵਿੱਚ ਸਹਿਰ ਦੀਆਂ ਗਲੀਆਂ ਦੇ ਘਰ ਤੱਕ ਵੰਡ ਕੇ ਸੁੱਟ ਦਿੱਤੇ ਗਏ । ਜਿਸ ਕਰਕੇ ਇੱਕ ਵਾਰ ਫੇਰ ਤੋ ਹਲਕਾ ਸ਼ੁਤਰਾਣਾ ਲੁੰਬਾਂ ਪਰਿਵਾਰ ਦੇ ਹੱਥਾਂ ਵਿੱਚ ਹਲਕੇ ਦੀ ਵਾਗਡੋਰ ਸੰਭਾਉਣ ਲਈ ਕਾਹਲਾ ਹੈ ।