ਦੇਵੀਗੜ੍ਹ : ਗੁਰੂ ਨਾਨਕ ਅਕੈਡਮੀ ਧਾਂਦੀਆਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਏ ਗਏ ਗੁਰਮਤਿ ਪੇਪਰ ਦੇ ਨਤੀਜਿਆਂ ਵਿਚ ਧਾਂਦੀਆਂ ਅਕੈਡਮੀ ਅਤੇ ਕਾਮੀਕਲਾਂ ਅਕੈਡਮੀ ਦੇ ਪਹਿਲੀ ਅਤੇ ਦੂਜੀ ਜਮਾਤ ਦੇ 47 ਬੱਚਿਆਂ ਵਿਚੋਂ ਜਿਨ੍ਹਾਂ ਨੇ ਟੌਪ ਕੀਤਾ ਉਨ੍ਹਾਂ ਨੂੰ 2000 ਵਾਲੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਜ਼ੋਨ ਇੰਚਾਰਜ ਪਟਿਆਲਾ ਵਲੋਂ ਵੀ ਅਕੈਡਮੀ ਵਿੱਚ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਰਪੰਚ ਵੀਰ ਗੁਰਨਾਮ ਸਿੰਘ ਅਤੇ ਪੂਰੀ ਪੰਚਾਇਤ ਟੀਮ ਹਾਜ਼ਰ ਸੀ।