Friday, October 16, 2026
BREAKING NEWS
• ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

Malwa

ਵਿਦਿਆਰਥੀਆਂ ਦਾ ਤਿੰਨ ਰੋਜ਼ਾ ਨੇਚਰ ਕੈਂਪ ਲਗਾਇਆ

May 10, 2026 08:01 PM
Rozana Sehaj times

ਦਿੜ੍ਹਬਾ ਮੰਡੀ : ਵਾਤਾਵਰਨ, ਜੰਗਲਾਤ ਤੇ ਜਲਵਾਯੂ ਬਦਲਾਅ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਟੈਕਨੋਲਜੀ ਚੰਡੀਗੜ੍ਹ ਦੇ ਯਤਨਾਂ ਸਦਕਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੰਗਰੂਰ ਤਰਵਿੰਦਰ ਕੌਰ ਅਤੇ ਉਪ-ਜਿਲਾ ਸਿੱਖਿਆ ਅਫਸਰ ਸੰਗਰੂਰ ਮਨਜੀਤ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਕਮਾਲਪੁਰ, ਸਰਕਾਰੀ ਹਾਈ ਸਕੂਲ ਖੇੜੀ ਅਤੇ ਸਕੂਲ ਆਫ ਐਮੀਨਸ ਛਾਜਲੀ ਦੇ 50 ਵਿਦਿਆਰਥੀਆਂ ਦਾ ਜ਼ਿਲੇ ਦਾ ਪਹਿਲਾ ਤਿੰਨ ਦਿਨਾਂ ਨੇਚਰ ਕੈਂਪ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਹੈੱਡ ਮਾਸਟਰ ਡਾ. ਪਰਮਿੰਦਰ ਸਿੰਘ ਦੇਹੜ੍ਹ (ਨੋਡਲ ਅਫ਼ਸਰ ਅਤੇ ਰਿਸੋਰਸ ਪਰਸਨ), ਹੈੱਡ ਮਾਸਟਰ ਸਪਰਨ ਕੁਮਾਰ ਸਿੰਗਲਾ (ਰਿਸੋਰਸ ਪਰਸਨ), ਸਾਇੰਸ ਮਾਸਟਰ ਜਸਵਿੰਦਰ ਸਿੰਘ ਛਾਜਲੀ (ਰਿਸੋਰਸ ਪਰਸਨ) ਅਤੇ ਚਮਕੌਰ ਸਿੰਘ ਸਾਇੰਸ ਮਾਸਟਰ ਸਹਸ ਕਮਾਲਪੁਰ ਨੇ ਕੀਤੀ।

"ਸਾਂਝੀ ਜਿੰਮੇਵਾਰੀ ਤਹਿਤ ਕੁਦਰਤ ਨੂੰ ਮਾਨਣ-ਸਾਂਭਣ ਦੀ ਹੁਨਰ ਸਿਖਲਾਈ" ਥੀਮ ਤਹਿਤ ਲਗਾਏ ਗਏ ਇਸ ਕੈਂਪ ਦੇ ਇੰਚਾਰਜ਼ ਡਾ. ਪਰਮਿੰਦਰ ਸਿੰਘ ਦੇਹੜ੍ਹ (ਸਟੇਟ ਅਵਾਰਡੀ) ਨੇ ਸਮੂਹ ਵਿਦਿਆਰਥੀਆਂ ਅਤੇ ਈਕੋ ਕਲੱਬ ਕੋਆਰਡੀਨੇਟਰਾਂ ਦਾ ਸਵਾਗਤ ਕਰਦਿਆਂ ਜੀਵਾਂ ਦੇ ਨਾਮਕਰਨ, ਖਾਣ ਪੀਣ ਅਤੇ ਅਨੁਕੂਲਣ ਬਾਰੇ ਜਾਣਕਾਰੀ ਦਿੱਤੀ। ਜਸਵਿੰਦਰ ਸਿੰਘ ਛਾਜਲੀ ਨੇ ਵਿਦਿਆਰਥੀਆਂ ਨੂੰ ਪੰਜ ਤੱਤਾਂ ਦੇ ਜੈਵਿਕ ਚੱਕਰਾਂ ਨੂੰ ਜੀਵਤ ਕੁਦਰਤ ‘ਚ ਵਿਚਰਦਿਆਂ–ਸਮਝਦਿਆਂ ਗੁਰੂ ਸਾਹਿਬਾਨ ਦੀ ਬਾਣੀ ਅਨੁਸਾਰ ਸਮੁੱਚੇ ਜੀਵਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਜੰਗਲੀ ਜੀਵਨ ਮਾਹਰ ਡਾ. ਅਮਨਦੀਪ ਸਿੰਘ ਨੇ ਦੱਖਣੀ ਰਹਿਮਾਨਪੁਰ ਵਾਇਲਡ ਲਾਈਫ ਸੈਂਚੁਰੀ, ਮਹਿੰਗਣਵਾਲ ਜਲਗਾਹ ਅਤੇ ਢੋਲ ਵਾਹਾ ਡੈਮ ਦਾ ਦੌਰਾ ਕਰਵਾਇਆ। ਸਪਰਨ ਕੁਮਾਰ ਸਿੰਗਲਾ ਨੇ ਯੋਰਿਕਾ ਕਿਟ ਰਾਹੀਂ ਇਲਾਕੇ ਵਿੱਚ ਮੀਹ ਮਾਪਣ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਤਾਰਾ ਵਿਗਿਆਨ ਬਾਰੇ ਦੱਸਿਆ। ਵਿਦਿਆਰਥੀਆਂ ਵੱਲੋਂ ਜੰਗਲੀ ਜੀਵਨ ਬਾਰੇ ਹਾਸਿਲ ਕੀਤੇ ਗਏ ਗਿਆਨ ਦੀ ਪਰਖ ਲਈ ਸਾਇੰਸ ਅਧਿਆਪਕ ਚਮਕੌਰ ਸਿੰਘ ਨੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ। ਟੂਰ ਇੰਚਾਰਜ ਡਾ. ਪਰਮਿੰਦਰ ਸਿੰਘ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਸੈਂਟਰ ਟੈਕਨੋਲਜੀ ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ ਡਾ. ਕੁਲਵੀਰ ਸਿੰਘ ਬਾਠ ਅਤੇ ਇਸ ਪ੍ਰੋਜੈਕਟ ਦੇ ਸਟੇਟ ਨੋਡਲ ਡਾ. ਮੰਦਾਕਨੀ ਠਾਕੁਰ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।

ਫੋਟੋ ਕੈਪਸ਼ਨ : ਹੁਸ਼ਿਆਰਪੁਰ ਵਿਖੇ ਲਗਾਏ ਗਏ ਤਿੰਨ ਰੋਜ਼ਾ ਨੇਚਰ ਕੈਂਪ ਦੌਰਾਨ ਹਾਜ਼ਰ ਅਧਿਆਪਕ ਅਤੇ ਵਿਦਿਆਰਥੀ।

Have something to say? Post your comment

More in Malwa

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਢਿੱਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਭਾਜਪਾ ਇਹ ਸਪੱਸ਼ਟ ਕਰੇ ਕਿ ਉਸ ਦੇ ਸ਼ਾਸਨ ਦੌਰਾਨ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਨਸ਼ੇ ਦੀ ਸਪਲਾਈ ਕਿਵੇਂ ਜਾਰੀ ਰਹੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਆਲਮੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ-ਭਗਵੰਤ ਸਿੰਘ ਮਾਨ

‘ਆਪ’ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਭੁਗਤ ਰਹੀ ਖਮਿਆਜ਼ਾ : ਪਰਮਿੰਦਰ ਢੀਂਡਸਾ

ਭਗਵੰਤ ਸਿੰਘ ਮਾਨ ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਦੇ ਲੱਖਾਂ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸੌਗਾਤ

ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਟਿਆਲਾ ਪੁਲਿਸ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਵਿਨਰਜੀਤ ਗੋਲਡੀ ਨੇ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਜਤਾਈ ਚਿੰਤਾ