ਖੰਨਾ : ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਵੱਲੋਂ ਸੀਨੀਅਰ ਕਾਂਗਰਸੀ ਨੇਤਾਵਾਂ ਸਾਹਿਤ ਸਾਬਕਾ ਮੁਲਾਜ਼ਮ ਆਗੂ ਤੇ ਉੱਘੇ ਪੰਜਾਬੀ ਲੇਖਕ ਅਜੀਤ ਖੰਨਾ ਦੇ ਨੰਦ ਸਿੰਘ ਐਵੇਨਿਊ ਨਿਵਾਸ ਵਿਖੇ ਵਾਰਡ ਨੰਬਰ 17 ਦੀਆਂ ਮੋਹਤਬਰ ਸਖਸ਼ੀਅਤਾਂ ਨਾਲ ਚੋਣਾਂ ਦੇ ਸਬੰਧ ਚ ਇਕ ਭਰਵੀਂ ਪਲੇਠੀ ਉਪਚਾਰਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਮੁਖ਼ਾਤਬ ਹੁੰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਆਖਿਆ ਕੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ । ਇਸ ਮੌਕੇ ਸਰਦਾਰ ਕੋਟਲੀ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਕੌਂਸਲ ਚੋਣਾਂ ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਵੋਟ ਪਾ ਕਿ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਾਸਤੇ ਅੱਗੇ ਆਉਣ। ਮੁਲਾਜ਼ਮ ਆਗੂ ਅਜੀਤ ਖੰਨਾ ਨੇ ਜਿੱਥੇ ਸਾਬਕਾ ਮੰਤਰੀ ਨੂੰ ਗੁਲਦਸਤਾ ਭੇਂਟ ਕਰਦੇ ਹੋਏ ,ਜੀ ਆਇਆਂ ਆਖਿਆ ਉੱਠੇ ਨਾਲ ਹੀ ਉਨਾਂ ਦਾ ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਘੇ ਸਮਾਜ ਸੇਵੀ ਰਿੱਕੀ ਸ਼ਰਮਾ ਦੀ ਧਰਮ ਪਤਨੀ ਸ੍ਰੀਮਤੀ ਮਨਪ੍ਰੀਤ ਸ਼ਰਮਾ ਨੂੰ ਦਿੱਤੇ ਜਾਣ ਤੇ ਉਨਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਰਿੱਕੀ ਸ਼ਰਮਾ ਨੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਵੱਲੋਂ ਉਨਾਂ ਤੇ ਵਿਸ਼ਵਾਸ਼ ਜਿਤਾਉਂਦਿਆਂ ਵਾਰਡ ਨੰਬਰ 17 ਤੋ ਪਾਰਟੀ ਟਿਕਟ ਉਨਾਂ ਦੀ ਧਰਮ ਪਤਨੀ ਨੂੰ ਦਿੱਤੇ ਜਾਣ ਤੇ ਉਨਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਇਹ ਸੀਟ ਵੱਡੇ ਫਰਕ ਨਾਲ ਜਿੱਤ ਕਿ ਉਹ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਸਾਬਕਾ ਵਾਰਡ ਵਾਸੀ ਮਜੂਦ ਸਨ।
ਫੋਟੋ ਕੈਪਸ਼ਨ : ਮੀਟਿੰਗ ਚ ਪੁੱਜਣ ਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦਾ ਸਵਾਗਤ ਕਰਦੇ ਵਾਰਡ ਵਾਸੀ ਤੇ ਮੀਟਿੰਗ ਦੇ ਦ੍ਰਿਸ਼