Saturday, May 09, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਸਰੀਰਕ ਤੰਦਰੁਸਤੀ ਅਤੇ ਮਾਨਸਿਕ ਵਿਕਾਸ ਕਰਨ ਲਈ ਖੇਡਾਂ ਸਹਾਇਕ ਹੁੰਦੀਆਂ ਹਨ : ਸਪੀਕਰ ਸੰਧਵਾਂ

May 09, 2026 04:59 PM
Rozana Sehaj times
ਕੋਟਕਪੂਰਾ : ਖੇਡਾਂ ਸਾਡੀ ਜ਼ਿੰਦਗੀ ਵਿੱਚ ਸਾਨੂੰ ਹਾਰ ਬਰਦਾਸ਼ਤ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਅਨੁਸ਼ਾਸਨਿਕ ਤਰੀਕੇ ਨਾਲ ਜਿਉਣਾ ਸਿਖਾਉਂਦੀਆਂ ਹਨ। ਸਰੀਰਕ ਤੰਦਰੁਸਤੀ ਅਤੇ ਮਾਨਸਿਕ ਵਿਕਾਸ ਕਰਨ ਲਈ ਵੀ ਖੇਡਾਂ ਹਮੇਸ਼ਾਂ ਸਹਾਇਕ ਹੁੰਦੀਆਂ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਗਰਾਊਂਡਾਂ ਨਾਲ ਜੁੜਨਾ ਬਹੁਤ ਜਰੂਰੀ ਹੋ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਟਵੰਟੀ ਟਵੰਟੀ ਕ੍ਰਿਕਟ ਗਰਾਊਂਡ ਪਿੰਡ ਸੰਧਵਾਂ ਵਿਖੇ ਚੱਲ ਰਹੇ ਨੌਵੇਂ ਪਾਵਰ ਲਾਈਨ ਸਟੀਲ ਕੱਪ ਦੇ ਸਮਾਪਤੀ ਸਮਾਰੋਹ ਦੌਰਾਨ ਕਹੇ। ਸਪੀਕਰ ਸੰਧਵਾਂ ਨੇ ਆਪਣੇ ਸੰਬੋਧਨ ਦੌਰਾਨ ਨੌਜਵਾਨ ਬੱਚਿਆਂ ਦੀ ਵੱਡੀ ਮੰਗ ਮੇਨ ਸੜਕ ਤੋਂ ਗਰਾਊਂਡ ਤੱਕ ਦਾ ਰਸਤਾ ਪੱਕਾ ਕਰਾਉਣ ਦਾ ਵਾਅਦਾ ਕਰਕੇ ਸਾਰੇ ਖਿਡਾਰੀਆਂ ਦਾ ਦਿਲ ਜਿੱਤ ਲਿਆ ਅਤੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਧੰਨਵਾਦ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਮੇਰੇ ਇਲਾਕੇ ਦੇ ਕਿਸੇ ਵੀ ਖਿਡਾਰੀ ਨੂੰ ਖੇਡਣ ਵਿੱਚ ਕਿਸੇ ਤਰ੍ਹਾਂ ਦੀ ਮੈਂ ਤਕਲੀਫ ਨਹੀਂ ਹੋਣ ਦੇਣੀ। ਖਿਡਾਰੀ ਹਮੇਸ਼ਾਂ ਖੁਸ਼ ਰਹਿਣੇ ਚਾਹੀਦੇ ਹਨ ਤਾਂ ਹੀ ਸਮਾਜ ਵਿੱਚ ਖੁਸ਼ੀਆਂ ਆਉਣ ਗਈਆਂ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਮਾਜਸੇਵੀ ਸੰਦੀਪ ਗੋਇਲ ਪ੍ਰਧਾਨ ਫੋਕਲ ਪੁਆਇੰਟ ਐਸੋਸੀਏਸ਼ਨ ਨੇ ਨੌਜਵਾਨ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਟਵੰਟੀ-ਟਵੰਟੀ ਕ੍ਰਿਕਟ ਗਰਾਊਂਡ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜੋ ਨੌਕਰੀ ਪੇਸ਼ਾ ਕਾਰੋਬਾਰੀ ਲੋਕ ਮਾਨਸਿਕ ਪ੍ਰੇਸ਼ਾਨੀਆਂ ਨੂੰ ਇਸ ਕਾਸਕੋ ਕ੍ਰਿਕਟ ਖੇਡ ਕੇ ਤੰਦਰੁਸਤ ਕਰਨ ਦਾ ਯਤਨ ਕਰ ਰਹੇ ਹਨ। ਇਹ ਬਹੁਤ ਹੀ ਜਿਆਦਾ ਸ਼ਲਾਘਾਯੋਗ ਉਪਰਾਲਾ ਹੈ। ਇਨਾਮ ਵੰਡ ਸਮਾਰੋਹ ਨਰਿੰਦਰ ਬੈੜ ਡਾਇਰੈਕਟਰ ਬਾਬਾ ਮਿਲਕ ਕੋਟਕਪੂਰਾ ਨੇ ਆਪਣੇ ਕਰ ਕਮਲਾ ਨਾਲ ਕੀਤਾ। ਉਹਨਾਂ ਨੇ ਜੇਤੂ ਟੀਮ ਪਰਾਸ਼ਰ ਜੋਤਿਸ਼ ਸਦਨ ਅਤੇ ਉਪਜੇਤੂ ਪੰਜਾਬ ਐਂਡ ਸਿੱਧ ਬੈਂਕ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਖੇਡਣਾ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਣ ਦੀਆਂ ਹਨ। ਜ਼ਿੰਦਗੀ ਵਿੱਚ ਤਾਲਮੇਲ ਅਤੇ ਅਨੁਸ਼ਾਸਨ ਸਿਖਾ ਕੇ ਜ਼ਿੰਦਗੀ ਵਿੱਚ ਕਾਮਯਾਬ  ਹੋਣ ਦਾ ਰਸਤਾ ਵੀ ਖੇਡਾਂ ਹੀ ਬਣਾਉਂਦੀਆਂ ਹਨ। ਪ੍ਰਬੰਧਕ ਬਲਜੀਤ ਸਿੰਘ ਖੀਵਾ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਨੌਵੇਂ ਪਾਵਰ ਲਾਈਨ ਸਟੀਲ ਕੱਪ ਵਿੱਚ 12 ਟੀਮਾਂ ਨੇ ਰਾਤ ਦੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਸੀ, ਜਿਸ ਦੇ ਅੰਤ ਵਿੱਚ ਫਾਈਨਲ ਮੁਕਾਬਲਾ ਪਰਾਸ਼ਰ ਜੋਤਿਸ਼ ਸਦਨ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਵਿਚਕਾਰ ਖੇਡਿਆ ਗਿਆ। ਪ੍ਰਾਸ਼ਰ ਜੋਤਿਸ਼ ਸਦਨ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿੱਚ 192 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਪਰ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ 19 ਓਵਰਾਂ ਵਿੱਚ ਕੇਵਲ 100 ਰਨ ਬਣਾ ਕੇ ਹੀ ਆਲ ਆਊਟ ਹੋ ਗਈ ਪ੍ਰਾਸ਼ਰ ਜੋਤਿਸ਼ ਸਦਨ ਨੇ ਇਹ ਮੈਚ 91 ਦੌੜਾਂ ਨਾਲ ਜਿੱਤ ਲਿਆ। ਮੈਨੇਜਰ ਸੁਖ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਮੈਨ ਆਫ ਦੀ ਸੀਰੀਜ ਵਿੱਚ ਡਾ. ਲਵਪ੍ਰੀਤ ਲਵੀ, ਦੀਪਕ ਸ਼ਰਮਾ, ਡਾਕਟਰ ਰੋਡੇ, ਵਿੱਕੀ ਗਿੱਲ, ਵਿਕਾਸ ਗਰਗ ਰਹੇ, ਜਿਨਾਂ ਨੂੰ ਵੱਡੇ ਇਨਾਮ ਜਿਵੇਂ ਫਰਿਜ, ਵਾਸ਼ਿੰਗ ਮਸ਼ੀਨ, ਮਾਈਕਰੋਬੇਵ, ਐਲ.ਸੀ.ਡੀ. ਤੱਕ ਇਨਾਮਾਂ ਵਿੱਚ ਦਿੱਤੀਆਂ ਗਈਆਂ। ਬੈਸਟ ਵਿਕਟ ਕੀਪਰ ਲਵ ਸੰਧੂ ਐਲਾਨਿਆ ਗਿਆ। ਲੈਵਲ ਅੱਪ ਮੁਦਕੀ ਦੀ ਟੀਮ ਨੂੰ ਬੈਸਟ ਸਪਿਰਟ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਿਮਰਨ ਸਿੰਘ ਐਮ.ਸੀ., ਗੁਰਵਿੰਦਰ ਸਿੰਘ ਚਾਨਾ, ਅੰਪਾਇਰ ਪਿੰਕੂ ਛਾਬੜਾ, ਧੋਨੀ ਤਲਵੰਡੀ, ਕੋਮੈਂਟਰੀ ਸਿਮੂ ਢਿੱਲੋ, ਹੈਪੀ ਬਰਾੜ, ਪੰਕਜ ਮਹਿਰਾ, ਵੰਸ਼ ਮਹਿਰਾ, ਰੇਸ਼ਮ ਸਿੰਘ ਵਿਰਦੀ, ਰਾਮਕ੍ਰਿਸ਼ਨ ਕਟਾਰੀਆ ਅਤੇ ਸੈਂਕੜੇ ਕ੍ਰਿਕਟ ਪ੍ਰੇਮੀ ਹਾਜ਼ਰ ਸਨ।
 
 

Have something to say? Post your comment

 

More in Malwa

ਰਾਜਿੰਦਰ ਦੀਪਾ ਹੜਤਾਲ ਤੇ ਬੈਠੇ ਸਫ਼ਾਈ ਕਾਮਿਆਂ ਨੂੰ ਮਿਲੇ 

ਫ਼ਰੀਦਕੋਟ ਵਿੱਚ ਕੌਮੀ ਲੋਕ ਅਦਾਲਤ ਦਾ ਕੀਤਾ ਗਿਆ ਆਯੋਜਨ

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ

ਵਾਰਡ ਨੰਬਰ 6 ਤੋਂ ਸ਼ਰਧਾਲੂਆਂ ਦੀ ਬੱਸ ਧਾਰਮਿਕ ਅਸਥਾਨਾਂ ਲਈ ਕੀਤੀ ਰਵਾਨਾ

ਕਿਸਾਨਾਂ ਨੇ ਸੂਬਾ ਪੱਧਰੀ ਕਨਵੈਨਸ਼ਨ ਨੂੰ ਲੈਕੇ ਕੀਤੀ ਵਿਚਾਰ ਚਰਚਾ 

ਸੋਧੀਆਂ ਵੋਟਰ ਸੂਚੀਆਂ ਨਾ ਦੇਣ ਤੇ ਭੜਕੇ ਦਾਮਨ ਬਾਜਵਾ 

ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ

ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਫਸਟ ਏਡ ਦੀ ਸਿੱਖਿਆ ਤੇ ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ-ਨਵਰੀਤ ਕੌਰ ਸੇਖੋਂ

ਦਿਵਿਆਂਗ ਵਿਅਕਤੀਆਂ ਨੂੰ ਬਨਾਵਟੀ ਅੰਗ ਲਗਾਉਣ ਲਈ ਵਿਸ਼ੇਸ਼ ਕੈਂਪ 10 ਮਈ ਨੂੰ: ਸਮਾਣਾ ਭੰਡਾਰਾ ਕਮੇਟੀ

ਫਰੀਦਕੋਟ, ਕੋਟਕਪੂਰਾ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਰਵਾਈ ਲਈ ਹੋਇਆ ਭਾਰੀ ਇਕੱਠ