ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਹਰਸ਼ਾ ਛੀਨਾ ਵਿਖੇ ਮੈਡਮ ਸੋਨੀਆ ਮਾਨ ਵੱਲੋਂ ਕਰਵਾਇਆ ਗਿਆ ਕਿਸਾਨ ਮੇਲਾ ਜਿਸ ਵਿੱਚ ਸੀਨੀਅਰ ਵੈਟਰਨਰੀ ਅਫਸਰ ਐਸ.ਵੀ.ਓ ਅਟਾਰੀ ਅਮਰਪ੍ਰੀਤ ਸਿੰਘ ਪੰਨੂ ਅਤੇ ਉਨ੍ਹਾ ਦੀ ਟੀਮ ਵੱਲੋਂ ਐਚ.ਐਫ ਨਸਲ ਦੀਆਂ ਛੇ ਮਹੀਨੇ ਤੋਂ ਘੱਟ ਵੱਛੀਆਂ ਦੇ ਸੁੰਦਰਤਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵੱਛੀ ਪਿੰਡ ਤੋਲਾ ਨੰਗਲ ਰਵਿੰਦਰ ਸਿੰਘ ਵੱਲੋ ਲਿਆਂਦੀ ਗਈ। ਦੂਜਾ ਸਥਾਨ ਹਾਸਲ ਕਰਨ ਵਾਲੀ ਵੱਛੀ ਪਿੰਡ ਮੋਦੇ ਤਲਵਿੰਦਰ ਸਿੰਘ ਵੱਲੋਂ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਵੱਛੀ ਸਰਬਜੀਤ ਸਿੰਘ ਪਿੰਡ ਵਡਾਲਾ ਭਿੱਟੇਵੱਡ ਲੈ ਕੇ ਪਹੁੰਚੇ। ਜਿਨਾਂ ਨੂੰ ਮੋਮੈਂਟ ਦੇਖ ਕੇ ਡਾਕਟਰ ਪੰਨੂ ਅਤੇ ਹਲਕਾ ਇੰਚਾਰਜ ਸੋਨੀਆ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਸੋਨੀਆ ਮਾਨ ਨੇ ਕਿਹਾ ਕਿ ਨੌਜਵਾਨਾਂ ਦਾ ਸਲਾਘਾ ਯੋਗ ਕਦਮ ਹੈ ਕਿ ਪਸ਼ੂ ਰੱਖ ਕੇ ਖੇਡ ਮੇਲਿਆਂ ਵਿੱਚ ਭਾਗ ਲੈਣੇ।ਉਹਨਾਂ ਕਿਹਾ ਕਿ ਜੋ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਉਨ੍ਹਾਂ ਨੂੰ ਆਪਣੀ ਖੇਤੀ ਅਤੇ ਆਪਣੇ ਵਿਰਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਹੋਰ ਤਰੱਕੀ ਦੀਆਂ ਰਾਹਾਂ ਤੇ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਸਿੰਘ ਵੜੈਚ, ਸੰਗਠਨ ਇੰਚਾਰਜ ਰਾਜਾਸਾਂਸੀ ਰਾਜਬੀਰ ਸਿੰਘ ਤੋਲਾ ਨੰਗਲ, ਸਰਪੰਚ ਨਿਸ਼ਾਨ ਸਿੰਘ ਕੋਟਲਾ ਡੂੰਮ,ਸੁਖਦੀਪ ਸਿੰਘ ਛੀਨਾ,ਬਲਾਕ ਪ੍ਰਧਾਨ ਦਿਲਬਾਗ ਸਿੰਘ ਕੋਹਾਲੀ,ਡਾ:ਗੁਰਸਿਮਰਦੀਪ ਸਿੰਘ,ਵੀ ਓ ਜਸਰਾਊਰ,ਡਾ:ਅਦਿਤਿਆਜੀਤ ਸਿੰਘ,ਵੀ.ਓ ਲੋਪੋਕੇ ਡਾ:ਹਰਪ੍ਰੀਤ ਸਿੰਘ,ਵੀ ਓ ਗੋਹਲਵੜ,ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ ਆਦਿ ਹਾਜ਼ਰ ਸਨ।