ਕਰਾਟੇ ਮੁਕਾਬਲਿਆਂ ਵਿੱਚ ਸਹਸ ਧੂਰਕੋਟ ਦੀਆਂ ਕੁੜੀਆਂ ਮੋਹਰੀ
ਬਰਨਾਲਾ : ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ–ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਜੋਨ ਪੱਖੋ ਕਲਾਂ ਦੀਆਂ ਕਰਵਾਈਆਂ ਜਾ ਰਹੀਆਂ 69ਵੀਆਂ ਗਰਮ ਰੁੱਤ ਸਕੂਲ ਖੇਡਾਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਬੀ.ਐਨ.ਓ. ਤੇ ਹੈੱਡ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਧੂਰਕੋਟ ਹਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੋਨਲ ਸਕੱਤਰ ਅਮਨਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਧੂਰਕੋਟ ਅਤੇ ਸਨਾਵਰ ਸਕੂਲ ਧੌਲਾ ਵਿਖੇ ਹੋਏ ਮੁਕਾਬਲਿਆਂ ਵਿੱਚ ਫੁੱਟਬਾਲ (ਲੜਕੇ) ਅੰਡਰ 14 ਤੇ 17 ਸਾਲ ਵਿੱਚ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ ਅਤੇ ਸਨਾਵਰ ਸਕੂਲ ਧੌਲਾ ਨੇ ਦੂਜਾ, ਅੰਡਰ 19 ਸਾਲ (ਲੜਕੇ) ਵਿੱਚ ਸਸਸਸ ਰੂੜੇਕੇ ਕਲਾਂ ਨੇ ਪਹਿਲਾ, ਸਸਸਸ ਪੱਖੋ ਕਲਾਂ ਨੇ ਦੂਜਾ ਤੇ ਸਨਾਵਰ ਸਕੂਲ ਧੌਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਕਰਾਟੇ ਦੇ ਵੱਖ–ਵੱਖ ਭਾਰ ਵਰਗਾਂ ਵਿੱਚੋਂ (ਲੜਕੀਆਂ) ਅੰਡਰ 14 ਸਾਲ ਵਿੱਚ ਅਰਸ਼ਦੀਪ ਕੌਰ, ਰੀਤ ਕੌਰ, ਲਖਵੀਰ ਕੌਰ, ਸੋਫੀਆ ਬੀਬੀ, ਜੋਤੀ ਕੌਰ, ਰਣਵੀਰ ਕੌਰ ਅਤੇ ਖੁਸ਼ਦੀਪ ਸ਼ਰਮਾ ਸਹਸ ਧੂਰਕੋਟ ਨੇ ਪਹਿਲਾ, ਪ੍ਰਭਜੋਤ ਕੌਰ ਤੇ ਨੀਤੂ ਕੌਰ ਸਹਸ ਬਦਰਾ ਨੇ ਦੂਜਾ, ਅੰਡਰ 17 ਵਿੱਚ ਅਰਸ਼ਦੀਪ ਕੌਰ ਸਸਸਸ ਪੱਖੋ ਕਲਾਂ ਨੇ ਪਹਿਲਾ, ਬੇਅੰਤ ਕੌਰ, ਇੰਦਰਜੀਤ ਕੌਰ, ਕੁਲਦੀਪ ਕੌਰ ਤੇ ਰੇਖਾ ਸਹਸ ਧੂਰਕੋਟ ਨੇ ਪਹਿਲਾ ਅਤੇ ਕਮਲਜੋਤ ਕੌਰ ਤੇ ਹਰਮਨਜੋਤ ਸਹਸ ਬਦਰਾ ਨੇ ਦੂਜਾ, ਹੁਸਨਦੀਪ ਕੌਰ ਤੇ ਸੁਖਪ੍ਰੀਤ ਕੌਰ ਸਹਸ ਕਾਹਨੇਕੇ ਨੇ ਪਹਿਲਾ, ਜਸ਼ਨਪ੍ਰੀਤ ਕੌਰ ਤੇ ਨਬਪ੍ਰੀਤ ਕੌਰ ਸਹਸ ਧੂਰਕੋਟ ਨੇ ਦੂਜਾ, ਅੰਡਰ 19 ਸਾਲ ਵਿੱਚ ਗੁਰਜੀਤ ਕੌਰ ਸਸਸਸ ਪੱਖੋ ਕਲਾਂ ਨੇ ਪਹਿਲਾ, ਅੰਡਰ 17 (ਲੜਕੇ) ਸਹਿਜਵੀਰ ਸਿੰਘ ਵਾਈਐਸ ਹੰਡਿਆਇਆ ਨੇ ਪਹਿਲਾ ਤੇ ਮੁਹੰਮਦ ਜਾਇਦ ਸਸਸਸ ਹੰਡਿਆਇਆ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਲੈਕਚਰਾਰ ਮਹਿੰਦਰ ਕੌਰ, ਲੈਕਚਰਾਰ ਸਤਵੀਰ ਸਿੰਘ, ਅਮਨਦੀਪ ਕੌਰ, ਜਸਪਿੰਦਰ ਕੌਰ, ਪਰਮਜੀਤ ਕੌਰ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਸ਼ਿਵਦੀਪ ਸ਼ਰਮਾ, ਕਰਾਟੇ ਕੋਚ ਗੁਰਦੀਪ ਸਿੰਘ, ਜਸਵੀਰ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਤੇ ਖਿਡਾਰੀ ਮੌਜੂਦ ਸਨ।