ਸੰਦੌੜ : ਪਿੰਡ ਮਿੱਠੇਵਾਲ, ਜਿਲ੍ਹਾ ਮਾਲੇਰਕੋਟਲਾ ਦੇ ਜੰਮ-ਪਲ ਰਵਿੰਦਰ ਸਿੰਘ ਜੋ ਸਾਲ 1996 ਵਿੱਚ ਵਿਦੇਸ਼ ਫਿਲੀਪਾਈਨਜ ਦੇ ਸਿਟੀ ਬਕੋਲਡ, ਨੀਗਰੋਸ ਆਕਸੀਡੈਂਟਲ ਸਟੇਟ ਵਿਖੇ ਇੱਕ ਸਫ਼ਲ ਕਾਰੋਬਾਰੀ ਹਨ ਨੂੰ ਇੰਟਰਨੈਸ਼ਨਲ ਕਲੱਬ, ਰੋਟਰੀ ਕਲੱਬ ਆਫ ਬਕੋਲਡ ਸਿਟੀ (ਨਾਰਥ) ਦਾ 53 ਵਾ ਪ੍ਰਧਾਨ ਚੁੱਣਿਆ ਗਿਆ ਹੈ। ਰਵਿੰਦਰ ਸਿੰਘ ਮਿੱਠੇ ਵਾਲ ਵੱਲੋਂ ਵਿਦੇਸ਼ ਵਿਖੇ ਆਪਣੇ ਕਾਰੋਬਾਰ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਵੀ ਲਗਾਤਾਰ ਕੀਤੇ ਜਾ ਰਹੇ ਹਨ, ਜਿਸ ਵੱਲੋਂ ਕੀਤੇ ਗਏ ਸਲਾਘਾਯੋਗ ਸਮਾਜ ਭਲਾਈ ਕੰਮਾਂ ਕਰਕੇ ਰਵਿੰਦਰ ਸਿੰਘ ਲੋਕਾਂ ਵਿੱਚ ਹਰਮਨ ਪਿਆਰੀ ਸਖਸ਼ੀਅਤ ਹੈ। ਰਵਿੰਦਰ ਸਿੰਘ ਨੂੰ ਇੰਟਰਨੈਸ਼ਨਲ ਕਲੱਬ, ਰੋਟਰੀ ਕਲੱਬ ਆਫ ਬਕੋਲਡ ਸਿਟੀ (ਨਾਰਥ) ਪ੍ਰਧਾਨ ਚੁਣੇ ਜਾਣ ਉਪਰੰਤ ਸਹੁ ਚੁੱਕ ਸਮਾਗਮ ਨੀਗਰੋਸ ਆਕਸੀਡੈਂਟਲ ਸਟੇਟ ਦੇ ਗਵਰਨਰ ਬੌਂਗ ਲਕਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਉਹਨਾਂ ਦੇ ਮੀਟਿੰਗ ਹਾਲ ਵਿੱਚ ਸਪੰਨ ਹੋਇਆ ਹੈ। ਇਸ ਸਮਾਗਮ ਦੀ ਪ੍ਰਧਾਨਗੀ ਫਿਲੀਪਾਈਨਜ ਦੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਆਪਣੇ ਵਿਸ਼ੇਸ ਜਹਾਜ ਰਾਹੀਂ ਭੇਜੇ ਗਏ ਆਪਣੇ ਨੁਮਾਇੰਦੇ ਹਾਲ ਆਫ ਜਸਟਿਸ, ਫਿਲੀਪਾਈਨਜ ਦੇ ਮੁੱਖੀ ਯੀਸਸ ਕਰਿਸਪਿੰਨ ਰੁਮੱਲਾ ਵੱਲੋਂ ਕੀਤੀ ਗਈ । ਇਸ ਸਮਾਗਮ ਵਿੱਚ ਨੀਗਰੋਸ ਆਕਸੀਡੈਂਟਲ ਸਟੇਟ ਦੇ ਗਵਰਨਰ ਬੌਂਗ ਲਕਸ਼ਨ ਵਿਸ਼ੇਸ ਤੌਰ ਪਰ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਫਿਲੀਪਾਈਨਜ ਦੀਆਂ ਉਕਤ ਸਖਸੀਅਤਾਂ ਤੋਂ ਇਲਾਵਾ ਰੋਟਰੀ ਕਲੱਬ ਦੇ ਸਮੂੰਹ ਮੈਂਬਰ ਗੁਰੂਦੁਆਰਾ ਸਾਹਿਬ ਬਕੋਲਡ ਸਿਟੀ ਦੇ ਪ੍ਰਧਾਨ ਮਲਕੀਤ ਸਿੰਘ ਸਮੇਤ ਸਮੂੰਹ ਕਮੇਂਟੀ ਮੈਂਬਰ ਸਹਿਬਾਨ, ਗੁਰੂਦੁਆਰਾ ਸਾਹਿਬ ਸਿਬੂ ਸਿਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਸੀ, ਰਵਿੰਦਰ ਸਿੰਘ ਦੇ ਪਿਤਾ ਸਾਧੂ ਸਿੰਘ ਉਪਲ, ਦਵਿੰਦਰ ਸਿੰਘ ਬਾਪਲਾ, ਸੁਰਜੀਤ ਸਿੰਘ ਬਾਪਲਾ, ਅਰਸਵੀਰ ਉਪਲ (ਕਨੈਡਾ), ਕੀਰਤ ਕੌਰ ਉਪਲ (ਕਨੈਡਾ) ਅਤੇ ਹੋਰ ਸਹਿਰ ਬਕੋਲਡ ਸਿਟੀ ਵਿੱਚ ਰਹਿ ਰਹੇ ਸਮੂੰਹ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਸਿਰਕਤ ਕੀਤੀ। ਰਵਿੰਦਰ ਸਿੰਘ ਦਾ ਇਸ ਉਚੇ ਮੁਕਾਮ ਪਰ ਪਹੁੰਚਣਾ ਵਿਦੇਸ਼ਾ ਵਿੱਚ ਰਹਿ ਰਹੇ ਹੋਰਨਾਂ ਪੰਜਾਬੀ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ, ਪਿੰਡ ਮਿੱਠੇਵਾਲ ਵਿਖ਼ੇ ਸੇਵਾ ਸਿਹਤ ਕੇਂਦਰ ਵਿੱਚ ਨਿਭਾ ਰਹੇ ਰਾਜੇਸ਼ ਰਿਖੀ ਨੇ ਕਿਹਾ ਕਿ ਰਵਿੰਦਰ ਸਿੰਘ ਮਿੱਠੇਵਾਲ ਉਹ ਸਖਸ਼ੀਅਤ ਹੈ ਜੋ ਇੱਕ ਵੱਡੇ ਮੁਕਾਮ ਤੇ ਹੋਣ ਦੇ ਬਾਵਜੂਦ ਵੀ ਹਮੇਸ਼ਾ ਮਾਂ ਮਿੱਟੀ ਨਾਲ ਜੁੜਿਆ ਹੋਇਆ ਹੈ, ਅਤੇ ਨਗਰ ਵਿੱਚ ਲਗਾਤਾਰ ਆਉਣ ਜਾਣ ਮੌਕੇ ਲੋਕਾਂ ਨਾਲ ਮਿਲਣ ਮੌਕੇ ਉਸਦਾ ਵੱਡਾ ਮੁਕਾਮ, ਸੌਹਰਤ ਤੇ ਤਰੱਕੀ ਕਦੇ ਵੀ ਨਹੀਂ ਝਲਕਦੀ, ਦੱਸਣਯੋਗ ਹੈ ਕਿ ਰਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਿੱਠੇਵਾਲ ਦੀ ਸਿਹਤ ਡਿਸਪੈਂਸਰੀ ਦੀ ਸੇਵਾ ਸੰਭਾਲ ਦਾ ਬੀੜਾ ਚੁੱਕ ਰੱਖਿਆ ਹੈ, ਇੱਥੇ ਰੰਗ ਰੋਗਨ, ਲੋੜ ਦੀਆਂ ਚੀਜਾਂ, ਸਮੇਤ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ।