ਸੰਦੌੜ : ਕੈਬਨਿਟ ਸਾਪਕਾ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਬੇਟੀ ਨਿਸ਼ਾਂਤ ਅਖ਼ਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਦੌੜ, ਮਾਣਕੀ , ਮਿੱਠੇਵਾਲ ,ਮਹੋਲੀ ਖੁਰਦ , ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ। ਅੱਗੇ ਨਿਸ਼ਾਂਤ ਅਖ਼ਤਰ ਨੇ ਗੱਲ ਬਾਤ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੀ ਸਰਕਾਰ ਅੱਜ ਕੱਲ੍ਹ ਵਕਤ ਬਹੁਤ ਹੀ ਨਾਜ਼ੁਕ ਸਮੇਂ ਵਿੱਚੋ ਆਪਣਾਂ ਸਮਾਂ ਲੰਘਾ ਰਹੀਂ। ਪੰਜਾਬ ਦੀ ਆਰਥਿਕ ਹਾਲਤ ਵੀ ਇਨ੍ਹੀਂ ਮਾੜੀ ਖਰਾਬ ਹੋ ਚੁੱਕੀ ਹੈ। ਪੰਜਾਬ ਦੇ ਸਿਰ ਰੋਜ਼ ਕਰਜ਼ਾ ਚੁੱਕ ਚੁੱਕ ਕੇ ਪੰਜਾਬ ਨੂੰ ਭੈੜੇ ਹਲਾਤਾਂ ਵੱਲ ਲਿਜਾਣ ਤੇ ਲੱਗੀ ਹੋਈ ਹੈ। ਅਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੀ ਸੱਤਾ ਚ ਆਮ ਪਾਰਟੀ ਸਰਕਾਰ ਦਿੱਲੀ ਦੀ ਸਾਬਕਾ ਸਰਕਾਰ ਦੇ ਕਹਿਣੇ ਤੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਵਲੋਂ ਸਰਕਾਰ ਕਹਿਣੇ ਤੇ ਇਸ਼ਾਰਿਆਂ ਨਾਲ ਫੈਸਲੇ ਲਏ ਜਾ ਚੁੱਕੇ ਹਨ । ਲੋਕਾਂ ਨੇ ਆਮ ਪਾਰਟੀ ਨੂੰ ਪੰਜਾਬ ਦੀਆਂ ਸੱਤਾ ਵਿੱਚ ਸੋਂਪਿਆ ਸੀ ਕਿ ਹੁਣ ਲੋਕਾਂ ਨੇਂ ਮੰਨ ਬਣਾ ਲਿਆ 2027 ਚ ਅਗਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸਬਕ਼ ਸਿਖਾਉਣ ਲਈ ਤਿਆਰ ਬੇਠੇ ਹਨ । ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਾਂਗੇ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਲੋਕ ਇੱਕਜੁਟ ਨਾਲ ਕਾਂਗਰਸ ਸਰਕਾਰ ਮੈਦਾਨ ਵਿੱਚ ਉਤਰੇਗੀ । ਇਸ ਮੌਕੇ ਪੀ ਏ ਦਰਬਾਰਾ ਸਿੰਘ, ਨਿਰਮਲ ਸਿੰਘ ਧਲੇਰ ਜ਼ਿਲ੍ਹਾ ਪ੍ਰਧਾਨ,ਸੁਖਾਂ ਧਾਲੀਵਾਲ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ, ਤਰਸੇਮ ਸਿੰਘ ਕਲਿਆਣੀ, ਮਨਜੀਤ ਸਿੰਘ ਕਾਂਗਰਸੀ ਆਗੂ, ਚਮਕੌਰ ਸਿੰਘ ਸੰਦੌੜ , ਅਮਰਜੀਤ ਸਿੰਘ ਸੰਦੋੜ , ਅਮਨ ਸਿੰਘ ,ਬਿਕਰ ਸਿੰਘ ਫਰਵਾਲੀ, ਬਲਵਿੰਦਰ ਸਿੰਘ ਭੋਲਾ,ਬੁਧ ਸਿੰਘ ਗੋਰਾ ਸਿੰਘ ਮਿੱਠੇਵਾਲ ਆਦਿ ਹਾਜ਼ਰ ਸਨ