ਸੁਨਾਮ : ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੂੰ ਉਨ੍ਹਾਂ ਦੀ ਰੋਟਰੀ ਕਲੱਬ ਪ੍ਰਤੀ ਵਿਸ਼ੇਸ਼ ਸਮਰਪਣ, ਇਮਾਨਦਾਰੀ ਅਤੇ ਸਮਾਜ ਸੇਵਾ ਲਈ ਦਿੱਤੀਆ ਵਡਮੁੱਲੀਆਂ ਸੇਵਾਵਾਂ ਦੇ ਚਲਦਿਆਂ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰੋਟਰੀ ਕਲੱਬ ਸੁਨਾਮ ਵੱਲੋਂ ਰੋਟਰੀ ਕੰਪਲੈਕਸ ਵਿਖੇ ਨਵਨਿਯੁਕਤ ਪ੍ਰਧਾਨ ਜਗਦੀਪ ਭਾਰਦਵਾਜ ਤੇ ਉਨਾਂ ਦੀ ਟੀਮ ਵਲੋ ਕਰਵਾਏ ਗਏ ਪਲੇਠੇ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਦੀ ਇਸ ਮਾਣਮੱਤੇ ਐਵਾਰਡ ਲਈ ਚੋਣ ਕੀਤੀ ਗਈ। ਇਸ ਮੌਕੇ ਨਗਰ ਕੋਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਰੋਟਰੀ ਦੇ ਗਵਰਨਰ ਰਹੇ ਘਣਸ਼ਿਆਮ ਕਾਂਸਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਕਲੱਬ ਦੇ ਪ੍ਰਧਾਨ ਜਗਦੀਪ ਭਾਰਦਵਾਜ ਨੇ ਦੱਸਿਆ ਕਿ ਇਹ ਐਵਾਰਡ ਰਿੰਪੀ ਦੇ ਪ੍ਰਧਾਨ ਵਜੋਂ ਰੋਟਰੀ ਕਲੱਬ ਵਿਚ ਨਿਭਾਈਆਂ ਗਈਆਂ ਜਿੰਮੇਵਾਰੀਆਂ ,ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਨ ਤੋਂ ਲੈ ਕੇ ਇੱਕ ਚੰਗੀ ਲੀਡਰਸ਼ਿਪ ਲਈ ਇਹ ਸਨਮਾਨ ਦਿੱਤਾ ਗਿਆ। ਉਨ੍ਹਾਂ ਦੀ ਅਗਵਾਈ ਹੇਠ ਕਲੱਬ ਨੇ ਸਿਹਤ, ਸਿੱਖਿਆ, ਖੇਡਾਂ,ਵਾਤਾਵਰਣ ਸੰਭਾਲ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿਚ ਕਈ ਮਹੱਤਵਪੂਰਨ ਕੰਮ ਕੀਤੇ। ਸਨਮਾਨ ਸਮਾਰੋਹ ਦੌਰਾਨ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ “ਸੇਵਾ ਤੋਂ ਉੱਚਾ ਕੁਝ ਨਹੀਂ” ਦੇ ਸਿਧਾਂਤ ’ਤੇ ਚੱਲਣ ਵਾਲੀ ਸੋਚ ਲਈ ਰਿੰਪੀ ਦੀ ਖੁੱਲਕੇ ਪ੍ਰਸ਼ੰਸਾ ਕੀਤੀ ਗਈ। ਜਿਕਰਯੋਗ ਹੈ ਕਿ ਭਗਤ ਪੂਰਨ ਸਿੰਘ ਐਵਾਰਡ, ਪਿੰਗਲਵਾੜਾ ਦੇ ਸੰਸਥਾਪਕ ਅਤੇ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਦੇ ਨਾਮ ’ਤੇ ਰੱਖਿਆ ਗਿਆ ਹੈ, ਤੇ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾੳਂਦੇ ਆ ਰਹੇ ਹਨ।
ਇਸ ਮੌਕੇ ਬੋਲਦਿਆਂ ਦੇਵਿੰਦਰਪਾਲ ਸਿੰਘ ਰਿੰਪੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਮੇਰੇ ਲਈ ਨਹੀਂ, ਸਗੋ ਸਾਰੇ ਉਹਨਾਂ ਰੋਟੇਰੀਅਨਾਂ ਲਈ ਹੈ ਜੋ ਸਮਾਜ ਦੀ ਭਲਾਈ ਲਈ ਦਿਲੋਂ ਕੰਮ ਕਰ ਰਹੇ ਹਨ। ਇਸ ਮੌਕੇ ਰਾਜਨ ਸਿੰਗਲਾ,ਅਨਿਲ ਜੁਨੇਜਾ ਹਰੀਸ਼ ਗੱਖੜ, ਯਸ਼ਪਾਲ ਮੰਗਲਾ, ਵਿਕਰਮ ਗਰਗ ਵਿੱਕੀ, ਦਰਸ਼ਨ ਮਿੱਤਲ, ਸੰਦੀਪ ਜੈਨ, ਵਿਜੇ ਮੋਹਨ ਸਿੰਗਲਾ, ਰਜਨੀਸ਼ ਗਰਗ, ਸੁਰਜੀਤ ਸਿੰਘ ਗਹੀਰ, ਬਹਾਲ ਸਿੰਘ ਕਾਲੇਕਾ, ਰਾਜੇਸ਼ ਗਰਗ, ਨਰੇਸ਼ ਜਿੰਦਲ, ਯਾਦਵਿੰਦਰ ਸਿੰਘ ਨਿਰਮਾਣ ਆਦਿ ਮੈਂਬਰ ਹਾਜ਼ਰ ਸਨ।