ਚੰਡੀਗੜ੍ਹ : ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨਾਲ ਅੱਜ ਰਾਜਭਵਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਰਾਜਪਾਲ ਨੂੰ ਜਨਮਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ਼ਵਰ ਤੋਂ ਉਨ੍ਹਾਂ ਦੀ ਲੰਬੀ ਉਮਰ ਅਤੇ ਵਧੀਆ ਸਿਹਤ ਦੀ ਕਾਮਨਾ ਕੀਤੀ।
ਇਸ ਦੌਰਾਨ ਰਾਜਭਵਨ ਪਰਿਸਰ ਵਿੱਚ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਰਾਜਪਾਲ ਤੇ ਮੁੱਖ ਮੰਤਰੀ ਨੇ ਪੌਧਾਰੋਪਣ ਕੀਤਾ। ਰਾਜਪਾਲ ਨੇ ਫੱਲਾਂ ਦੇ ਰਾਜਾ ਅੰਬ ਦੀ ਤੋਤਾਪਰੀ ਕਿਸਮ ਅਤੇ ਮੁੱਖ ਮੰਤਰੀ ਨੇ ਅੱਬ ਦੀ ਚੌਸਾ ਕਿਸਮ ਦਾ ਪੌਧਾ ਲਗਾਇਆ। ਉਨ੍ਹਾਂ ਨੇ ਇਸ ਪਹਿਲ ਰਾਹੀਂ ਵਾਤਾਵਰਣ ਸਰੰਖਣ ਅਤੇ ਸਮਾਜਿਕ ਸਰੋਕਾਰ ਨੂੰ ਪ੍ਰੋਤਸਾਹਨ ਦੇਣ ਦਾ ਸੰਦੇਸ਼ ਦਿੱਤਾ। ਰਾਜਪਾਲ ਨੇ ਕਿਹਾ ਕਿ ਸੂਬੇ ਵਿੱਚ ੧ਲਦੀ ਹੀ ਮਾਨਸੂਨ ਆਉਣ ਵਾਲਾ ਹੈ। ਅਜਿਹੇ ਸਮੇਂ ਵਿੱਚ ਹਰ ਨਾਗਰਿਕ ਨੂੰ ਵਾਤਾਵਰਣ ਦੀ ਰੱਖਿਆ ਤਹਿਤ ਇੱਕ ਪੌਧਾ ਜਰੂਰ ਲਗਾ ਕੇ ਉਸ ਦਾ ਸਰੰਖਣ ਕਰਨਾ ਚਾਹੀਦਾ ਹੈ। ਵਾਤਾਵਰਣ ਸਰੰਖਣ ਕਰਨਾ ਸਾਡੀ ਸਮੂਹਿਕ ਜਿਮੇਵਾਰੀ ਹੈ।
ਇਸ ਮੌਕੇ 'ਤੇ ਰਾਜਪਾਲ ਦੇ ਸਕੱਤਰ ਸ੍ਰੀ ਅਤੁਲ ਦਿਵੇਦੀ, ਰਾਜਪਾਲ ਦੇ ਏਡੀਸੀ ਸ੍ਰੀ ਮਨਪ੍ਰੀਤ ਸਿੰਘ, ਮੁੱਖ ਮੰਤਰੀ ਦੇ ਨਿਜੀ ਸਕੱਤਰ ਸ੍ਰੀ ਰਵੀਕਾਂਤ, ਰਾਜਭਵਨ ਦੇ ਗ੍ਰਹਿ ਕੰਟਰੋਲਰ ਸ੍ਰੀ ਜਗਨ ਬੈਂਸ ਸਮੇਤ ਰਾਜਭਵਨ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।