ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ ‘ਤੇ ਜੈਵਲਿਨ ਸੁੱਟ ਸ਼ੁੱਕਰਵਾਰ ਰਾਤ ਨੂੰ ਇਤਿਹਾਸ ਰਚ ਦਿੱਤਾ ਨੀਰਜ ਨੇ ਆਪਣੇ ਕਰੀਅਰ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 90.23 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਦੂਜੇ ਸਥਾਨ ‘ਤੇ ਰਿਹਾ। ਨੀਰਜ ਜੈਵਲਿਨ ਥ੍ਰੋਅ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਵਾਲਾ ਦੁਨੀਆ ਦਾ 26ਵਾਂ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਨੀਰਜ ਚੋਪੜਾ 90 ਮੀਟਰ ਤੋਂ ਵੱਧ ਜੈਵਲਿਨ ਸੁੱਟਣ ਵਾਲਾ ਤੀਜਾ ਏਸ਼ੀਆਈ ਖਿਡਾਰੀ ਬਣ ਗਿਆ ਹੈ। ਨੀਰਜ ਚੋਪੜਾ ਦੀ ਇਸ ਉਪਲਬਧੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਟਵੀਟ ਕਰਕੇ ਕਿਹਾ “ਸ਼ਾਨਦਾਰ ਪ੍ਰਾਪਤੀ! ਨੀਰਜ ਚੋਪੜਾ ਨੂੰ 90 ਮੀਟਰ ਦਾ ਅੰਕੜਾ ਪਾਰ ਕਰਨ ਅਤੇ ਦੋਹਾ ਡਾਇਮੰਡ ਲੀਗ 2025 ਵਿੱਚ ਆਪਣਾ ਨਿੱਜੀ ਸਰਵੋਤਮ ਥਰੋਅ ਪ੍ਰਾਪਤ ਕਰਨ ਲਈ ਵਧਾਈਆਂ। ਇਹ ਉਨ੍ਹਾਂ ਦੇ ਅਣਥੱਕ ਸਮਰਪਣ, ਅਨੁਸ਼ਾਸਨ ਅਤੇ ਜਨੂੰਨ ਦਾ ਨਤੀਜਾ ਹੈ। ਭਾਰਤ ਤੁਹਾਡੇ ‘ਤੇ ਖੁਸ਼ ਅਤੇ ਮਾਣ ਕਰਦਾ ਹੈ।”
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ 2025 ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਕਿਹਾ ਕਿ ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟਣ ਵਾਲੇ ਦੁਨੀਆ ਦੇ 25ਵੇਂ ਤੇ ਏਸ਼ੀਆ ਦੇ ਤੀਜੇ ਖਿਡਾਰੀ ਬਣੇ।