Tuesday, November 18, 2025

Chandigarh

ਸੀ ਐਮ ਦੀ ਯੋਗਸ਼ਾਲਾ ਦਾ ਲੋਕਾਂ ਨੂੰ ਨਰੋਆ ਜੀਵਨ ਪ੍ਰਦਾਨ ਕਰਨ ਵਿੱਚ ਅਹਿਮ ਰੋਲ : ਐਸ.ਡੀ.ਐਮ ਦਮਨਦੀਪ ਕੌਰ

May 07, 2025 05:39 PM
SehajTimes

ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ  ‘ਸੀ ਐਮ ਦੀ ਯੋਗਸ਼ਾਲਾ’


ਸਾਹਿਬਜ਼ਾਦਾ ਅਜੀਤ ਸਿੰਘ ਨਗਰ :  ਐਸ.ਡੀ.ਐਮ. @SDM ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਯੋਗਾ ਦਾ ਬਹੁਤ ਵੱਡਾ ਰੋਲ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਮਿਲਦੀ ਸ਼ਾਂਤੀ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੱਡਾ ਰੋਲ ਹੁੰਦਾ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਚਲਾਈ ਜਾ ਰਹੀ ਸੀ  ਐੱਮ ਦੀ ਯੋਗਸ਼ਾਲਾ ਤਹਿਤ ਸਮੁੱਚੇ ਜ਼ਿਲ੍ਹੇ ਵਿੱਚ ਮਾਹਿਰ ਟ੍ਰੇਨਰ ਲੋਕਾਂ ਨੂੰ ਯੋਗ ਰਾਹੀਂ ਤੰਦਰੁਸਤ ਜੀਵਨ ਸ਼ੈਲੀ ਨਾਲ ਜੋੜ ਰਹੇ ਹਨ।

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸ

 

 ਉਨ੍ਹਾਂ ਦੱਸਿਆ ਕਿ ਮੋਹਾਲੀ ਵਿਖੇ ‘ਸੀ ਐਮ ਦੀ ਯੋਗਸ਼ਾਲਾ’ @CMYogaShala ਲਈ ਟ੍ਰੇਨਰ ਸਵਾਤੀ ਸੈਣੀ ਵੱਲੋਂ ਰੋਜ਼ਾਨਾ 5 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਪਹਿਲੀ ਕਲਾਸ ਐਰੋਵਿਸਟਾ ਗੁਰੂ ਗੋਬਿੰਦ ਨਗਰ ਜ਼ੀਰਕਪੁਰ ਵਿਖੇ ਸਵੇਰੇ 6.00 ਤੋਂ 7.00 ਵਜੇ ਤੱਕ, ਦੂਸਰੀ ਕਲਾਸ ਸੈਕਟਰ 66ਬੀ ਅੰਬਿਕਾ ਲਾਅ ਪੇਰੀਸੀਅਨ ਸੁਸਾਇਟੀ ਵਿਖੇ ਸਵੇਰੇ 7.35 ਤੋਂ 8.35 ਵਜੇ ਤੱਕ, ਤੀਸਰੀ ਕਲਾਸ ਮੋਤੀਆ ਐਰੋ ਗ੍ਰੀਨਜ 2 ਐਰੋਸਿਟੀ ਰੋਡ ਮੋਹਾਲੀ ਵਿਖੇ ਸਵੇਰੇ 9.20 ਤੋਂ 10.20 ਵਜੇ ਤੱਕ, ਚੌਥੀ ਕਲਾਸ ਐਰੋਸਿਟੀ ਬਲਾਕ ਐਫ ਵਿਖੇ ਸ਼ਾਮ 5.00 ਤੋਂ 6.00 ਵਜੇ ਤੱਕ ਅਤੇ ਦਿਨ ਦੀ ਆਖਰੀ ਪੰਜਵੀਂ ਕਲਾਸ ਟੈਕ ਟਾਊਨ ਐਲ ਬਲਾਕ ਐਰੋਸਿਟੀ ਸੁਸਾਇਟੀ ਪਾਰਕ ਵਿਖੇ ਸ਼ਾਮ 6.30 ਤੋਂ 7.30 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਐਸ.ਡੀ.ਐਮ ਮੋਹਾਲੀ ਵੱਲੋਂ ਕਿਹਾ ਗਿਆ ਕਿ ਟ੍ਰੇਨਰ ਸਵਾਤੀ ਸੈਣੀ ਵੱਲੋਂ ਲੋਕਾਂ ਦੀ ਸਹੂਲਤ ਅਨੁਸਾਰ ਦਿਨ ’ਚ 5 ਯੋਗਾ ਸੈਸ਼ਨ ਲਾ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਿਆ ਜਾ ਰਿਹਾ ਹੈ।

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ

 

ਉਨ੍ਹਾਂ ਨੇ ਲੋਕਾਂ ਨੂੰ ‘ਸੀ ਐਮ ਯੋਗਸ਼ਾਲਾ’ @CMYogaShala ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ।  ਯੋਗਾ ਟ੍ਰੇਨਰ ਸਵਾਤੀ ਦਾ ਕਹਿਣਾ ਹੈ ਕਿ ਯੋਗਾ ਨਾਲ ਜੁੜੇ ਲੋਕ ਲਗਾਤਾਰ ਯੋਗ ਅਭਿਆਸ ਨਾਲ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਹੇ ਹਨ। ਉੁਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਸੈਸ਼ਨ ਉਨ੍ਹਾਂ ਦੇ ਘਰਾਂ ਦੇ ਨੇੜੇ ਸਥਿਤ ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ’ਚ ਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਯੋਗਾ ਕਲਾਸਾਂ ਦਾ ਲਾਭ ਮਿਲ ਸਕੇ।ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ।

Have something to say? Post your comment

 

More in Chandigarh

ਦਲਿਤ ਨੋਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਤੇ ਐਸ.ਸੀ ਕਮਿਸ਼ਨ ਸਖ਼ਤ : ਡੀ.ਸੀ. ਰੂਪਨਗਰ ਤੋਂ ਤੁਰੰਤ ਰਿਪੋਰਟ ਤਲਬ

‘ਯੁੱਧ ਨਸ਼ਿਆਂ ਵਿਰੁਧ’: ਪੰਜਾਬ ਪੁਲਿਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ ; 4.3 ਕਿਲੋਗ੍ਰਾਮ ਹੈਰੋਇਨ, 3.16 ਲੱਖ ਰੁਪਏ ਦੀ ਡਰੱਗ ਮਨੀ ਸਮੇਤ 79 ਕਾਬੂ

ਹੁਣ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਲੋੜ ਨਹੀਂ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਹਰਪਾਲ ਸਿੰਘ ਚੀਮਾ

ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ ਹੋਈ

ਉਦਯੋਗ ਮੰਤਰੀ ਵੱਲੋਂ ਐਗਜ਼ਿਬਿਸ਼ਨ ਸੈਂਟਰਾਂ, ਪਾਵਰ ਰੋਡਮੈਪ ਦੀ ਘੋਸ਼ਣਾ; ਸੀਆਈਆਈ ਨਾਰਦਰਨ ਰੀਜਨ ਮੀਟਿੰਗ ਵਿੱਚ ਸੁਜਾਨ ਵੱਲੋਂ ਅੰਮ੍ਰਿਤਸਰ ਵਿੱਚ 150 ਕਰੋੜ ਦੀ ਨਿਵੇਸ਼ ਵਚਨਬੱਧਤਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਨਿਰਮਿਤ ਕੋਰਟ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਦੇ ਸਵਾਗਤ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ ਮਾਮਲਾ