Thursday, September 18, 2025

Haryana

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

April 26, 2025 02:33 PM
SehajTimes

ਮੁੱਖ ਮੰਤਰੀ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਾਫੀ ਕਦਮ ਚੁੱਕਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਪ੍ਰਬੰਧਿਤ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਪਹਿਲਗਾਮ ਹਮਲੇ ਦੇ ਬਾਅਦ ਊਤਪਨ ਸਥਿਤੀ ਅਤੇ ਹੋਰ ਮਹਤੱਵਪੂਰਣ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਹਮਲੇ ਵਿੱਚ ਕਈ ਨਿਰਦੋਸ਼ ਲੋਕਾਂ ਦੀ ਜਾਣ ਚਲੀ ਗਈ। ਅਜਿਹੇ ਕ੍ਰਿਤ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਅਨੂਸਾਰ, ਮੁੱਖ ਮੰਤਰੀ ਨੇ ਕਿਹਾ ਕਿ ਪਾਕੀਸਤਾਨੀ ਨਾਗਰਿਕਾਂ ਲਈ ਹਰਿਆਣਾ ਛੱਡਣ ਦੀ ਆਖੀਰੀ ਮਿੱਤੀ 27 ਅਪ੍ਰੈਲ, 2025 ਹੈ। ਹਾਲਾਂਕਿ ਮੈਡੀਕਲ ਵੀਜਾ ਧਾਰਕਾਂ ਲਈ ਇਹ ਸੀਮਾ 29 ਅਪ੍ਰੈਨ, 2025 ਤੱਕ ਹੈ। ਇਹ ਸਮੇਂ ਸੀਮਾ ਲੰਬੇ ਸਮੇਂ ਦੇ ਵੀਜਾ, ਰਾਜਨਯਿਕ ਵੀਜਾ ਅਤੇ ਅਧਿਕਾਰਕ ਵੀਜਾ ਰੱਖਣ ਵਾਲੇ ਪਾਕੀਸਤਾਨੀ ਨਾਗਰਿਕਾਂ 'ਤੇ ਲਾਗੂ ਨਹੀਂ ਹੋਵੇਗੀ।

ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਇੰਨ੍ਹਾਂ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਾਜ ਵਿੱਚ ਕਾਨੁੰਨ ਵਿਵਸਥਾ ਦੀ ਸਮੀਖਿਆ ਕਰਦੇ ਹੋਏ ਇਹ ਸਪਸ਼ਟ ਕੀਤਾ ਕਿ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੂਰੇ ਰਾਜ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣ। ਮੌਜੂਦਾ ਵਿੱਚ ਹਰਿਆਣਾ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ 1157 ਕਸ਼ਮੀਰੀ ਵਿਦਿਆਰਥੀਆਂ ਸਿਖਿਆ ਪ੍ਰਾਪਤ ਕਰ ਰਹੇ ਹਨ। ਮੁੱਖ ਮੰਤਰੀ ਨੇ ਸਬੰਧਿਤ ਜਿਲ੍ਹਾ ਪ੍ਰਸਾਸ਼ਨ ਨੂੰ ਵਿਦਿਆਰਥੀਆਂ ਦੀ ਸਮਸਿਆਵਾਂ ਅਤੇ ਚਿੰਤਾਵਾਂ ਦਾ ਪ੍ਰਾਥਮਿਕਤਾ ਨਾਲ ਸੁਲਝਾਉਣ ਅਤੇ ਉਨ੍ਹਾਂ ਨੂੰ ਸੁਰੱਖਿਆ ਅਤੇ ਭਰੋਸੇ ਦਾ ਮਾਹੌਲ ਪ੍ਰਦਾਨ ਕਰਨ ਲਈ ਵਿਦਿਆਕ ਅਦਾਰਿਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ