Tuesday, September 29, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Articles

ਢੌਂਗੀ ਸਮਾਜ ਸੇਵੀ

November 20, 2024 01:32 PM
SehajTimes
 ਸੱਚੋ ਸੱਚ …..,,
                      ਢੌਂਗੀ ਸਮਾਜ ਸੇਵੀ 
 
ਸਮਾਜ ਸੇਵਾ ਦਾ ਮਤਲਬ ਹੈ।ਜੋ ਕੰਮ ਸਮਾਜ ਦੇ ਭਲੇ ਲਈ ਕੀਤਾ ਜਾਵੇ।ਨਿਰਸਵਾਰਥ ਕੀਤਾ ਜਾਵੇ।ਜਿਸ ਕੰਮ ਦੇ ਬਦਲੇ ਚ ਕੋਈ ਮੁੱਲ (ਕੀਮਤ )ਨਾ  ਲਿਆ ਜਾਵੇ।ਜਾਂ ਸੌਖੇ ਸ਼ਬਦਾਂ ਚ ਇਹ ਆਖ ਲਵੋ ਕੇ ਜੋ ਕੰਮ ਮੁਫ਼ਤ ਕੀਤਾ ਜਾਵੇ। ਉਸ ਨੂੰ ਸਮਾਜ ਸੇਵਾ ਜਾਂ ਸਮਾਜ ਭਲਾਈ ਦਾ ਨਾਂ ਦਿੱਤਾ ਜਾਂਦਾ ਹੈ।ਇਸ ਤਰਾਂ ਕਿਸੇ ਬੰਦੇ ਵੱਲੋਂ ਆਪਣਾ ਤਨ ਮਨ ਧਨ ਸਮਰਪਤ ਕਰਕੇ ਦੂਜਿਆਂ ਲਈ ਕੀਤੇ ਗਏ ਕਿਸੇ ਨਿਰਸਵਾਰਥ ਕੰਮ ਨੂੰ ਹੀ ਸਮਾਜ ਸੇਵਾ ਨਾਂ ਦਿੱਤਾ ਜਾਂਦਾ ਹੈ।ਜੋ ਬੰਦਾ ਅਜਿਹੀ ਨਿਰਸਵਾਰਥ ਸੇਵਾ ਕਰਦਾ ਉਸ ਨੂੰ ਸਮਾਜ ਸੇਵੀ ਆਖਿਆ ਜਾਂਦਾ ਹੈ ।ਪਰ ਅੱਜ ਕੱਲ ਸਮਾਜ ਸੇਵਾ ਤੇ ਸਮਾਜ ਸੇਵੀ ਦੇ ਅਰਥ ਬਦਲ ਗਏ ਹਨ।ਕਿਉਂਕੇ ਲੋਕ ਕੰਮ ਤਾਂ ਨਿੱਜੀ ਸਵਾਰਥ ਲਈ ਕਰਦੇ ਹਨ।ਪਰ ਢੌਂਗ ਸਮਾਜ ਸੇਵਾ ਦਾ ਰਚਦੇ ਹਨ।ਮਤਲਬ ਵਿਖਾਵਾ ਸਮਾਜ ਸੇਵਾ ਦਾ ਪਰ ਲਾਲਚ ਆਪਣਾ। ਅਸਲ ਚ ਉਸ ਵਿਖਾਵੇ ਚ ਉਨ੍ਹਾਂ ਦਾ ਆਪਣਾ ਨਿੱਜੀ ਹਿੱਤ ਲੁਕਿਆ ਹੁੰਦਾ ਹੈ।ਜਿਸ ਨੂੰ ਮੁੱਖ ਰੱਖ ਕੇ ਉਹ  ਸਮਾਜ ਸੇਵਾ ਦਾ ਢੋਗ ਰਚਦੇ ਹਨ।ਉਧਰ ਅੱਜਕਲ ਜਣਾ ਖਣਾ ਆਪਣੇ ਆਪ ਨੂੰ ਸਮਾਜ ਸੇਵੀ ਬਣਿਆ ਫਿਰਦਾ ਹੈ।ਆਪਣੇ ਨਾਂਅ ਨਾਲ ਸਮਾਜ ਸੇਵੀ ਲਿਖਣ ਦਾ ਟ੍ਰੈਂਡ ਜੇਹਾ ਚੱਲ ਪਿਆ ਹੈ।ਵੇਖਣ ਚ ਆਉਂਦਾ ਕੇ ਕੋਈ ਬੰਦਾ ਸਿਰੇ ਦਾ ਠੱਗ ਜਾਂ ਲੁਟੇਰਾ ਹੁੰਦਾ ਹੈ।ਪਰ ਬੋਰਡਾਂ ਜਾਂ ਇਸ਼ਤਿਹਾਰਾਂ ਤੇ ਉਸ ਨੂੰ ਉੱਘਾ ਸਮਾਜ ਸੇਵੀ ਲਿਖ ਦਿੱਤਾ ਜਾਂਦਾ ਹੈ।ਕਈ ਵਾਰ ਤਾ ਇਹੋ ਜੇਹੇ ਸਮਾਜ ਸੇਵੀ ਕਹਾਉਣ ਵਾਲੇ ਜਿਸ ਪ੍ਰੋਗਰਾਮ ਚ ਚੀਫ਼ ਗੈਸਟ ਬਣ ਕੇ ਜਾਂਦੇ ਹਨ।ਉਥੇ ਉਹ ਵਿਅਕਤੀ ਵੀ ਹੁੰਦਾ ਹੈ।ਜਿਸ ਨੂੰ ਉਸ ਸਮਾਜ ਸੇਵੀ (ਚੀਫ਼ ਗੈਸਟ )ਨੇ ਠੱਗਿਆ ਹੁੰਦਾ।ਸਭ ਤੋ ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਪ੍ਰੋਗਰਾਮ ਚ ਪਰਬੰਧਕਾਂ ਵੱਲੋਂ ਸਟੇਜ ਉੱਤੇ ਉਸ ਢੌਂਗੀ ਸਮਾਜ ਸੇਵੀ ਦੇ ਗੁਣ ਗਾਏ ਜਾਂਦੇ ਹਨ।
ਅਜਿਹੇ ਸਮਾਜ ਸੇਵੀਆਂ ਨੂੰ ਫਰਜ਼ੀ ਸਮਾਜ ਸੇਵੀ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ? ਇੱਕ ਹੋਰ ਟ੍ਰੈਂਡ ਅੱਜ ਕੱਲ ਬੜਾ ਚੱਲ ਰਿਹਾ।ਉਹ ਇਹ ਹੈ ਕੇ ਜਿਸ ਕਿਸੇ ਨੂੰ ਵੀ ਚੀਫ਼ ਗੈਸਟ ਬਣਾਉਣਾ ਹੁੰਦਾ ਹੈ।ਉਸ ਤੋ ਪੈਸੇ ਲੈ ਲਏ ਜਾਂਦੇ ਸਨ।ਫੇਰ ਉਸ ਨੂੰ ਪ੍ਰੋਗਰਾਮ ਚ ਚੀਫ਼ ਗੈਸਟ ਬਣਾਇਆ ਜਾਂਦਾ ਹੈ।ਕਈ ਵਾਰ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਚ ਪੈਸੇ ਘਟਦੇ ਵੇਖ ਅਜਿਹੇ ਢੌਂਗੀ ਲੋਕਾਂ ਨੂੰ  ਹੀ ਚੀਫ਼ ਗੈਸਟ ਬਣਾ ਲਿਆ ਜਾਂਦਾ।ਜੋ ਪੈਸੇ ਦੇ ਕੇ ਚੀਫ਼ ਗੈਸਟ ਬਣਨ ਦੀ ਚਾਹਤ ਰੱਖਦੇ ਹਨ।ਵੈਸੇ ਉਨ੍ਹਾਂ ਚ ਸਮਾਜ ਸੇਵੀ ਵਾਲਾ ਲੱਛਣ ਕੋਈ ਨਹੀਂ ਹੁੰਦਾ।ਇਸ ਤੋ ਅੱਗੇ ਤੁਸੀਂ ਇਹ ਵੀ ਵੇਖਿਆ ਹੋਵੇਗਾ ਕੇ ਇੱਕ ਪ੍ਰੋਗਰਾਮ ਚ ਕਈ ਕਈ ਚੀਫ਼ ਗੈਸਟ ਬਣਾਏ ਹੁੰਦੇ ਹਨ। ਉਨ੍ਹਾਂ  ਚੋ ਬਹੁਤੇ ਚੀਫ਼ ਗੈਸਟ ਅਜਿਹੇ ਢੌਂਗੀ ਸਮਾਜ ਸੇਵੀ ਹੀ ਹੁੰਦੇ ਹਨ। ਜੋ ਫੋਕੀ ਸ਼ੋਹਰਤ ਹਾਸਲ ਕਰਨ ਦੇ ਚੱਕਰ ਚ ਪੈਸੇ ਦੇ ਕੇ ਸਮਾਜ ਸੇਵੀ ਵਜੋਂ ਚੀਫ਼ ਗੈਸਟ ਬਣ ਜਾਂਦੇ ਹਨ।ਸੋ ਇਹੋ ਜੇਹੇ ਲੋਕਾਂ ਨੂੰ ਕਦੇ ਕਿਸੇ ਪ੍ਰੋਗਰਾਮ ਚ ਚੌਫ ਗੈਸਟ ਨਹੀਂ ਬਣਾਉਣਾ ਚਾਹੀਦਾ। ਨਹੀਂ ਤਾਂ ਤੁਹਾਡੇ ਉੱਤੇ ਉਂਗਲ ਉੱਠਣੀ ਸੁਭਾਵਕ ਹੈ।ਇਸ ਲਈ ਢੌਂਗੀ ਚੀਫ਼ ਗੈਸਟ ਨਰੋਏ ਸਮਾਜ ਲਈ ਚੰਗਾ ਸੁਨੇਹਾ ਨਹੀਂ ਹੈ।
 
ਲੈਕਚਰਾਰ ਅਜੀਤ ਖੰਨਾ 
ਐਮਏ,ਐਮਫਿਲ,(ਇਤਿਹਾਸ),ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ , ਬੀ ਐਡ 
ਮੋਬਾਈਲ:76967-54669

Have something to say? Post your comment

 

More in Articles

15 ਅਗਸਤ : ਲਹੂ-ਭਿੱਜੀ ਵੰਡ ਦੇ ਜ਼ਖ਼ਮਾਂ ਤੋਂ ਚੜ੍ਹਦੀ ਕਲਾ ਵਾਲਾ ਪੰਜਾਬ ਸਾਡੀ ਮੰਜ਼ਿਲ : ਪ੍ਰੋ. ਸਰਚਾਂਦ ਸਿੰਘ ਖਿਆਲਾ

ਨਸ਼ਿਆਂ ’ਤੇ ‘ਪ੍ਰਚਾਰ ਜੰਗ’ ਨਹੀਂ, ਪੰਜਾਬ ਨੂੰ ਚਾਹੀਦੇ ਨੇ ਜ਼ਮੀਨੀ ਨਤੀਜੇ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਨੂੰ ਜਿਸ ਨਵੀਂ ਦਿਸ਼ਾ ਦੀ ਲੋੜ ਹੈ, ਉਹ ਭਾਜਪਾ ਕੋਲ ਹੈ ਜਿਹੜੇ ਮੁੱਦੇ ਅੱਜ ਚਰਚਾ ਵਿੱਚ ਹਨ, ਉਹ ਪਹਿਲਾਂ ਹੀ ਪੰਜਾਬ ਭਾਜਪਾ ਦੇ ਏਜੰਡੇ ਦਾ ਹਿੱਸਾ ਹਨ।

ਮੋਹਨ ਭਾਗਵਤ ਨੂੰ ਰੋਕਣ ਦੀ ਮੰਗ: ਕੈਨੇਡਾ ਦੇ ਲੋਕਤੰਤਰ ਦੀ ਪਰਖ ਜਾਂ ਵੋਟ-ਬੈਂਕ ਦੀ ਸਿਆਸਤ ਭਾਰਤ-ਵਿਰੋਧੀ ਬਿਆਨ ‘ਅਭਿਵਿਅਕਤੀ ਦੀ ਆਜ਼ਾਦੀ’ ਅਤੇ ਭਾਰਤ-ਪੱਖੀ ਆਵਾਜ਼ ‘ਖ਼ਤਰਾ’ ਕਿਉਂ?

ਜੰਤਰ-ਮੰਤਰ ਤੋਂ ਸੰਸਦ ਤੱਕ: ਅਸਹਿਮਤੀ, ਅਰਾਜਕਤਾ ਅਤੇ ਲੋਕਤੰਤਰ ਦੀ ਲਕਸ਼ਮਣ ਰੇਖਾ : ਪ੍ਰੋ. ਸਰਚਾਂਦ ਸਿੰਘ ਖਿਆਲਾ

ਤਰਕਸ਼ੀਲਾਂ ਕੁੜੀ ਨੂੰ ਓਪਰੀ ਸ਼ੈਅ ਦੇ ਡਰ ਤੋਂ ਮੁਕਤ ਕੀਤਾ

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਭਾਜਪਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ; ਪੰਜਾਬ ਦੇ ਅਹਿਮ ਮੁੱਦਿਆਂ 'ਤੇ ਹੋਈ ਵਿਸਥਾਰਪੂਰਵਕ ਚਰਚਾ

ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ, ਭਾਰਤੀ ਸੁਰੱਖਿਆ ਏਜੰਸੀਆਂ ਹਰ ਚੁਣੌਤੀ ਲਈ ਸਮਰੱਥ: ਪ੍ਰੋ. ਸਰਚਾਂਦ ਸਿੰਘ ਖਿਆਲਾ

ਜਥੇਦਾਰ ਗੜਗੱਜ ਤੇ ਸ਼੍ਰੋਮਣੀ ਕਮੇਟੀ ਦੱਸੇ ਕਿ ਐਕਟ 1956 ਦੀ ਖੁੱਲ੍ਹੀ ਹਮਾਇਤ ਪਿੱਛੇ ਕਿਹੜੀ ਮਜਬੂਰੀ ਤੇ ਰਾਜਨੀਤੀ ਕੰਮ ਕਰ ਰਹੀ ਹੈ? : ਪ੍ਰੋ. ਸਰਚਾਂਦ ਸਿੰਘ ਖਿਆਲਾ

ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਪ੍ਰੋਗਰਾਮ