Sunday, April 26, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

International

ਜੇਕਰ ਕੋਰੋਨਾ ਮਾਰੂ ਟੀਕਾ ਨਾ ਲਵਾਇਆ ਤਾਂ ਸਥਿਤੀ ਭਿਆਨਕ ਹੋ ਸਕਦੀ ਹੈ : ਮੈਟ ਹੈਨਕਾਕ

May 17, 2021 08:50 AM
SehajTimes

ਲੰਡਨ : ਕੋਰੋਨਾ ਮਹਾਂਮਾਰੀ ਕਰ ਕੇ ਦੇਸ਼ ਵਿਚ ਅਤੇ ਨਾਲ ਹੀ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਰੀਜ਼ਾਂ ਦੀ ਜਾਨ ਲਗਾਤਾਰ ਜਾ ਰਹੀ ਹੈ। ਲੰਡਨ-ਕੋਵਿਡ ਵੈਕਸੀਨ ਭਾਰਤ 'ਚ ਸਭ ਤੋਂ ਪਹਿਲਾਂ ਪਾਏ ਗਏ ਵੈਰੀਐਂਟ ਤੋਂ ਸੁਰੱਖਿਅਤ ਕਰਦੀ ਹੈ ਪਰ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਹੈ ਉਨ੍ਹਾਂ 'ਚ ਇਹ ਇਨਫੈਕਸ਼ਨ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਸਕਦੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਿਹਤ ਮੰਤਰੀ ਨੇ ਅਜਿਹੇ ਲੋਕ ਜਿਹੜੇ ਟੀਕੇ ਦੇ ਯੋਗ ਹਨ ਪਰ ਅਜੇ ਤੱਕ ਆਪਣੀ ਅਪਾਇੰਟਮੈਂਟ ਨਹੀਂ ਬੁੱਕ ਕੀਤੀ ਹੈ, ਅਗੇ ਆ ਕੇ ਟੀਕਾ ਲਵਾਉਣ ਦੀ ਅਪੀਲ ਕੀਤੀ ਹੈ।
ਹੈਨਕਾਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ 'ਚ ਕਹਿਰ ਮਚਾ ਰਿਹਾ ਕੋਰੋਨਾ ਵੈਰੀਐਂਟ ਵੈਕਸੀਨ ਨਾ ਲਵਾਉਣ ਵਾਲਿਆਂ ਲਈ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਹੈਨਕਾਕ ਨੇ ਕਿਹਾ ਕਿ ਇਹ ਸਟ੍ਰੇਨ ਜਿਸ ਦੇ ਹੁਣ ਤੱਕ ਦੇਸ਼ ਭਰ 'ਚ 1300 ਮਾਮਲੇ ਸਾਹਮਣੇ ਆਏ ਹਨ, ਕੈਂਟ ਵੈਰੀਐਂਟ ਤੋਂ ਵੀ ਵਧੇਰੇ ਤੇਜ਼ੀ ਨਾਲ ਫੈਲ ਸਕਦਾ ਹੈ। ਕੈਂਟ ਵੈਰੀਐਂਟ ਬ੍ਰਿਟੇਨ 'ਚ ਇਸ ਵਾਰ ਸਰਦੀਆਂ 'ਚ ਫੈਲੀ ਦੂਜੀ ਲਹਿਰ ਦਾ ਮੁੱਖ ਕਾਰਣ ਬਣਿਆ ਸੀ।
ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਮਿਲਿਆ ਕੋਵਿਡ ਵੈਰੀਐਂਟ ਦੇਸ਼ ਦੇ ਕੁਝ ਹਿੱਸਿਆਂ 'ਚ ਜਿਵੇਂ ਬੋਲਟਨ ਅਤੇ ਬਲੈਕਬਰਨ 'ਚ ਮੁੱਖ ਵੈਰੀਐਂਟ ਬਣਦਾ ਜਾ ਰਿਹਾ ਹੈ। ਬ੍ਰਿਟਿਸ਼ ਸਿਹਤ ਮੰਤਰੀ ਨੇ ਦੱਸਿਆ ਕਿ ਬੋਲਟਨ 'ਚ ਕਈ ਲੋਕ ਭਾਰਤ 'ਚ ਮਿਲੇ ਵੈਰੀਐਂਟ ਦੇ ਇਨਫੈਕਸ਼ਨ ਦੇ ਚੱਲਦੇ ਹਸਪਤਾਲ 'ਚ ਦਾਖਲ ਹੋਏ ਸਨ। ਇਨ੍ਹਾਂ 'ਚ ਵੱਡੀ ਗਿਣਤੀ ਅਜਿਹੇ ਮਰੀਜ਼ਾਂ ਦੀ ਸੀ ਜੋ ਕੋਵਿਡ ਟੀਕਾ ਲਵਾਉਣ ਦੀ ਯੋਗਤਾ ਰੱਖਦੇ ਸਨ ਪਰ ਉਨ੍ਹਾਂ ਨੇ ਟੀਕਾ ਨਹੀਂ ਲਿਆ ਸੀ।
ਹੈਨਕਾਕ ਨੇ ਬ੍ਰਿਟੇਨ ਦੇ ਮੌਜਦਾ ਹਾਲਾਤ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਇਹ ਟੀਕਾਕਰਣ ਪ੍ਰੋਗਰਾਮ ਅਤੇ ਵਾਇਰਸ ਦਰਮਿਆਨ ਇਕ 'ਦੌੜ' ਹੈ ਜਿਸ 'ਚ ਭਾਰਤ 'ਚ ਮਿਲੇ ਵੈਰੀਐਂਟ ਨੇ 'ਵਾਇਰਸ ਨੂੰ ਕੁਝ ਵਾਧੂ ਕਦਮ' ਦਿੱਤੇ ਹਨ। ਬ੍ਰਿਟੇਨ 'ਚ ਅਜਿਹੀ ਚਿੰਤਾ ਜਤਾਈ ਜਾ ਰਹੀ ਹੈ ਕਿ ਭਾਰਤ 'ਚ ਮਿਲੇ ਵੈਰੀਐਂਟ ਦਾ ਦੇਸ਼ 'ਚ ਫੈਲਾਅ ਲਾਕਡਾਊਨ ਪਾਬੰਦੀਆਂ 'ਚ ਢਿੱਲ ਦੀ ਸਰਕਾਰ ਦੀ ਯੋਜਨਾ ਨੂੰ ਝਟਕਾ ਦੇ ਸਕਦਾ ਹੈ।

Have something to say? Post your comment

 

More in International

ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ ਹਾਈ ਸ਼ੈਰਿਫ ਵੱਲੋਂ ਅੰਤਰ-ਧਰਮ ਏਕਤਾ ਦੀ ਨਵੀਂ ਮਿਸਾਲ; ਟ੍ਰਿਨਿਟੀ ਟਰਮ ਦੀ ਸ਼ੁਰੂਆਤ ਮੌਕੇ ਗੁਰਬਾਣੀ ਦੇ ਸ਼ਬਦਾਂ ਨਾਲ ਗੂੰਜਿਆ ਚਰਚ

ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਮਗੋਲੀ ਦੇ ਨੌਜਵਾਨ ਦੀ ਮੌਤ

ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ 

ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ 

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ