Monday, September 15, 2025

Sports

 ਖੇਡਾਂ ਵਤਨ ਪੰਜਾਬ ਦੀਆਂ:  ਡੀ.ਐਮ. ਸਕੂਲ ਕਰਾੜਵਾਲਾ ਦੀਆਂ ਪੰਜ ਟੀਮਾਂ ਨੇ ਜ਼ਿਲਾ ਪੱਧਰ ਤੇ ਧਾਕ ਜਮਾਈ

October 04, 2024 05:36 PM
SehajTimes
ਰਾਮਪੁਰਾ ਫੂਲ : ਡੀ.ਐਮ. ਸਕੂਲ ਕਰਾੜਵਾਲਾ ਖੇਡਾਂ ਵਿੱਚ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਾ ਆ ਰਿਹਾ ਹੈ ਜਿਸ ਤਰ੍ਹਾਂ ਹਾਕੀ ਵਿੱਚ ਲਗਾਤਾਰ 11 ਵਾਰ ਜ਼ਿਲੇ ਦੀ ਅਗਵਾਈ ਸਟੇਟ 'ਤੇ ਕਰਨਾ ਇਸ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਆਪਣਾ ਦਬਦਬਾ ਕਾਇਮ ਰੱਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ਦੌਰਾਨ ਖੇਡਾਂ 'ਵਤਨ ਪੰਜਾਬ ਦੀਆਂ' ਅਤੇ '68 ਵੀਆਂ ਗਰਮ ਰੁੱਤ ਸਕੂਲ ਖੇਡਾਂ' ਵਿੱਚ ਡੀ.ਐਮ. ਸਕੂਲ ਕਰਾੜਵਾਲਾ ਦੀਆਂ ਪੰਜ ਟੀਮਾਂ ਦੇ ਖਿਡਾਰੀਆਂ ਨੇ ਜ਼ਿਲਾ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਮੈਡਲ ਆਪਣੇ ਨਾਮ ਕੀਤੇ ਜਾਣਕਾਰੀ ਅਨੁਸਾਰ ਅੰਡਰ-14 ਲੜਕੀਆਂ ਨੇ ਫੁੱਟਬਾਲ ਵਿੱਚ ਪਹਿਲਾ ਸਥਾਨ ਅਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਨੇ ਫੁੱਟਬਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਅੰਡਰ-21 ਬਾਕਸਿੰਗ ਵਿੱਚ ਮੇਹਰਵੀਰ ਸਿੰਘ ਨੇ ਪਹਿਲਾ ਸਥਾਨ ਅਤੇ ਨਵਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਭਾਵੇਂ ਸੰਸਥਾ ਦਾ ਆਏ ਦਿਨ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਕੋਈ ਨਵਾਂ ਨਹੀਂ ਲੇਕਿਨ ਫਿਰ ਵੀ ਅਜਿਹੇ ਪ੍ਰਦਰਸ਼ਨ ਜਿੱਥੇ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹਨ ਉੱਥੇ ਰੂਹ ਨੂੰ ਵੀ ਸਕੂਨ ਦਿੰਦੇ ਹਨ। ਅਖੀਰ ਵਿੱਚ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ,ਸਬੰਧਤ ਸਟਾਫ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।

Have something to say? Post your comment