Monday, March 23, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Articles

ਸਿਹਤ ਅਤੇ ਸਾਹਿਤ ਦੀ ਅਨੋਖੀ ਮਿਲਣੀ

September 30, 2024 03:41 PM
SehajTimes
ਦੋਸਤੋ ਕੱਲ ਪਿੰਡ ਹਠੂਰ (ਲੁਧਿਆਣਾ) ਵਿਖੇ 22 ਕਿਲੋਮੀਟਰ ਦੀ ਸਾਈਕਲ ਰੈਲੀ ਦੇ ਪ੍ਰਬੰਧਕਾਂ ਵੱਲੋਂ ਭੇਜੇ ਵਿਲੱਖਣ ਕਿਸਮ ਦੇ ਸੱਦੇ ‘ਤੇ ਰੈਲੀ ਸਮਾਪਤ ਹੋਣ ਉਪਰੰਤ ਪੰਜਾਬੀ ਮਾਂ ਬੋਲੀ, ਸਾਹਿਤ. ਸਭਿਆਚਾਰ ਅਤੇ ਖਾਸ ਕਰਕੇ ਕਿਤਾਬਾਂ ਦੀ ਮਹਾਨਤਾ ਬਾਰੇ ਜਿੱਥੇ ਖੁੱਲ੍ਹ ਕੇ ਬੋਲ ਕੇ ਆਇਆ ਹਾਂ ਉੱਥੇ ਮੈਂ ਆਪਦੇ ਵੱਲੋਂ 50 ਪੁਸਤਕਾਂ ਵੀ ਉਹਨਾਂ ਦੀ ਸ਼ਾਨਦਾਰ ਲਾਇਬ੍ਰੇਰੀ ਲਈ ਭੇਟ ਕਰਕੇ ਆਇਆ ਹਾਂ।ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਵਿਲੱਖਣ ਅਤੇ ਰੌਚਕ ਪਰੋਗਰਾਮ ਸੀ।
 
 
ਮੈਂ ਪਹਿਲੀ ਵੇਰ ਸਿਹਤ ਅਤੇ ਸਾਹਿਤ ਦਾ ਅਦਭੁੱਤ ਸਮੇਲ ਵੇਖ ਕੇ ਜਿੱਥੇ ਹੈਰਾਨ ਸੀ ਉੱਥੇ ਮੇਰੀ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹੀ ਸੀ। ਕਿਤਾਬਾਂ ਤੇ ਸਾਰਾ ਪਰੋਗਰਾਮ ਕੇਂਦਰਿਤ ਸੀ ਮੈਨੂੰ ਵੀ ਕਿਤਾਬਾਂ ਭੇਟ ਕਰਕੇ ਮੇਰਾ ਸਨਮਾਨ ਕੀਤਾ ਗਿਆ ਸੀ। ਮੈਨੂੰ ਮੇਰੇ ਪੰਜਾਬ ਦਾ ਭਵਿੱਖ ਬਹੁਤ ਹੀ ਸੁੰਦਰ ਅਤੇ ਖੁਸ਼ਹਾਲ ਦਿਸ ਰਿਹਾ ਸੀ। ਰੈਲੀ ਵਿੱਚ ਹਠੂਰ ਪਿੰਡ ਤੋਂ ਇਲਾਵਾ ਆਸੇ ਪਾਸੇ ਪਿੰਡਾ ਦੇ ਬੱਚੇ ਤੋਂ ਲੈ ਕੇ 85 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਸਨ।
 
 
ਮੈਂ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰ ਆਇਆ ਹਾਂ ਪਵਿੱਤਰ ਤੇ ਮਹਾਨ ਕਾਰਜ ਦੀਆਂ ਮੁਬਾਰਕਾਂ ਵੀ ਦੇ ਆਇਆ ਹਾਂ ਹੁਣ ਜਦੋਂ ਦੋਸਤੋ ਤੁਸੀਂ ਦੱਸੋਂਗੇ ਕਿ ਮੇਰੀ ਕੱਲ ਦੀ ਅਨੋਖੀ ਹਾਜ਼ਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਾਂਗਾ ਜੀ।

Have something to say? Post your comment