Wednesday, September 17, 2025

Sports

ਬੈਡਮਿੰਟਨ : ਟੋਕੀਓ 2020 ਦਾ ਸੋਨ ਤਗ਼ਮਾ ਜੇਤੂ ਖਿਡਾਰੀ ਸਸਪੈਂਡ

August 13, 2024 04:32 PM
SehajTimes

ਮਲੇਸ਼ੀਆ : ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬੈਡਮਿੰਟਨ ਵਰਲਡ ਫ਼ੈਡਰੇਸ਼ਨ ਨੇ ਭਾਰਤੀ ਪੈਰਾ ਬੈਡਮਿੰਟਨ ਟੋਕੀਓ 2020 ਦੇ ਸੋਨ ਤਗ਼ਮਾ ਜੇਤੂ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਫ਼ੈਡਰੇਸ਼ਨ ਵੱਲੋਂ ਟਵੀਟ ਕਰ ਦਿੱਤੀ ਗਈ ਹੈ। ਪ੍ਰਮੋਦ ਭਗਤ ਨੂੰ 12 ਮਹੀਨੇ ਵਿੱਚ ਤਿੰਨ ਵਾਰ ਆਪਣਾ ਪਤਾ ਨਾ ਦੱਸਣ ਦਾ ਦੋਸ਼ੀ ਵੀ ਪਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਬੈਡਮਿੰਟਨ ਵਿਸ਼ਵ ਫ਼ੈਡਰੇਸ਼ਨ ਪੁਸ਼ਟੀ ਕਰਦਾ ਹੈ ਕਿ ਭਾਰਤ ਦੇ ਟੋਕੀਓ 2020 ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਦੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਹ ਪੈਰਿਸ 2024 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇਗਾ।

Have something to say? Post your comment