Saturday, January 31, 2026
BREAKING NEWS
ਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂ

Haryana

ਮੁੱਖ ਮੰਤਰੀ ਨੇ ਫਤਿਹਾਬਾਦ ਨਿਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ

July 26, 2024 12:54 PM
SehajTimes

ਬੜੋਪਲ ਵਿਚ ਬਣੇਗਾ ਜੰਗਲੀ ਜੀਵ ਉਪਚਾਰ ਕੇਂਦਰ, ਰਸਤਿਆਂ ਦੇ ਵਿਚ ਲੱਗੇ ਖੰਬਿਆਂ ਅਤੇ ਘਰਾਂ ਦੇ ਉੱਪਰੋਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਫਰੀ ਹਟਾਇਆ ਜਾਵੇਗਾ

 ਜਿਨ੍ਹਾਂ ਦੇ ਖੁਦ ਦੇ ਵਹੀਖਾਤੇ ਖਰਾਬ ਹਨ, ਉਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਪਹਿਲਾਂ ਉਹ ਆਪਣੇ 10 ਸਾਲ ਦੇ ਕਾਰਜਕਾਲ ਦਾ ਹਿਸਾਬ ਜਨਤਾ ਨੂੰ ਦੇਣ - ਨਾਇਬ ਸਿੰਘ ਸੈਨੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਜਿਲ੍ਹਾ ਫਤਿਹਾਬਾਦ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਲਗਭਗ 313 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਵਿਕਾਸ ਕੰਮਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਜਿਲ੍ਹਾ ਫਤਿਹਾਬਾਦ ਵਿਚ ਪ੍ਰਬੰਧਿਤ ਪ੍ਰਗਤੀ ਰੈਲੀ ਵਿਚ ਮੁੱਖ ਮੰਤਰੀ ਨੇ ਐਲਾਨਾਂ ਦੀ ਝੜੀ ਲਗਾਉਂਦੇ ਹੋਏ ਫਤਿਹਾਬਾਦ ਵਿਚ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਰਕਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬੜੋਪਲ ਵਿਚ ਜੰਗਲੀ ਜੀਵ ਉਪਚਾਰ ਕੇਂਦਰ ਬਣਾਇਆ ਜਾਵੇਗਾ। ਸਰਕਾਰ ਦੀ ਪੋਲਿਸੀ ਅਨੁਸਾਰ ਰਸਤਿਆਂ ਦੇ ਵਿਚ ਲੱਗੇ ਖੰਬਿਆਂ ਅਤੇ ਘਰਾਂ ਦੇ ਉਪਰੋਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਨਿਗਮ ਵੱਲੋਂ ਫਰੀ ਹਟਾਇਆ ਜਾਵੇਗਾ। ਉੱਥੇ ਹੀ ਵੱਖ-ਵੱਖ ਪਿੰਡਾਂ ਵਿਚ ਜਿੱਥੇ ਵੋਲਟੇ੧ ਘੱਟ ਹੈ, ਉੱਥੇ ਬਿਜਲੀ ਵਿਭਾਗ ਵੱਲੋਂ ਵੱਡਾ ਟ੍ਰਾਂਸਫਾਰਮਰ ਲਗਾਇਆ ਜਾਵੇਗਾ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭੂਮੀ ਉਪਲਬਧ ਹੋਣ 'ਤੇ ਵਾਰਡ ਨੰਬਰ 13-14 ਵਿਚ ਬੂਸਟਿੰਗ ਸਟੇਸ਼ਨ ਬਣਾਇਆ ਜਾਵੇਗਾ। ਫਤਿਹਾਬਾਦ ਦੇ ਮਿਨੀ ਬਾਈਪਾਸ ਦਾ ਨਵੀਨੀਕਰਣ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭੂਨਾ ਨੁੰ ਸਬ-ਡਿਵੀਜਨ ਅਤੇ ਭੱਟੂ ਨੂੰ ਤਹਿਸੀਲ ਬਨਾਉਣ 'ਤੇ ਸਰਕਾਰ ਵੱਲੋਂ ਗਠਨ ਕਮੇਟੀ ਵਿਚਾਰ ਕਰ ਰਹੀ ਹੈ, ਮਾਨਦੰਡ ਪੂਰਾ ਹੁੰਦੇ ਹੀ ਇੰਨ੍ਹਾਂ ਨੂੰ ਸਬ-ਡਿਵੀਜਨਲ ਅਤੇ ਤਹਿਸੀਲ ਬਣਾਇਆ ਜਾਵੇਗਾ।

ਖੇਤਰਵਾਦ ਅਤੇ ਭਾਈ-ਭਤੀਜਵਾਦ ਤੋਂ ਉੱਭਰ ਉੱਠ ਕੇ ਅਸੀਂ ਪੂਰੇ ਹਰਿਆਣਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤਾ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇਸ ਰੈਲੀ ਵਿਚ ਇੰਨ੍ਹੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਜੂਦਗੀ ਸਾਡੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਦੇ ਪ੍ਰਤੀ ਆਪਣੇ ਸਮਰਥਨ ਅਤੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਹਰਿਆਣਾ ਬਨਣ ਦੇ ਬਾਅਦ ਸੂਬੇ ਵਿਚ ਕਈ ਸਰਕਾਰਾਂ ਦੇ ਕੰਮਕਾਜ ਨੂੰ ਦੇਖਿਆ ਹੈ, ਪਰ ਵਿਕਾਸ ਦੇ ਮਾਮਲੇ ਉਨ੍ਹਾਂ ਵਿਚ ਖੇਤਰਵਾਦ ਹਾਵੀ ਰਿਹਾ। ਸਾਡੀ ਸਰਕਾਰ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦੀ ਭਾਵਨਾ ਨਾਲ ਸੂਬੇ ਦੇ ਹਰ ਖੇਤਰ ਵਿਚ ਸਮਾਨ ਵਿਕਾਸ ਕੀਤਾ ਹੈ। ਅਸੀਂ ਜਿਲ੍ਹਾ, ਸ਼ਹਿਰ ਅਤੇ ਹਲਕੇ ਤੋਂ ਉੱਪਰ ਉੱਠ ਕੇ ਪੂਰੇ ਸੂਬੇ ਨੂੰ ਇਕ ਦ੍ਰਿਸ਼ਟੀ ਨਾਲ ਦੇਖਿਆ ਹੈ। ਖੇਤਰਵਾਦ ਅਤੇ ਭਾਈ-ਭਤੀਜਵਾਦ ਤੋਂ ਉੱਪਰ ਉੱਠ ਕੇ ਅਸੀਂ ਪੂਰੇ ਹਰਿਆਣਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਹੈ।

ਪਿਛਲੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰਦੀ ਹੈ

ਮੁੱਖ ਮੰਤਰੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਮੌਜੂਦਾ ਰਾਜ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦਾ ਹਿਸਾਬ ਮੰਗਣ ਵਾਲਿਆਂ ਨੁੰ ਆਪਣੇ ਗਿਰੇਬਾਨ ਵਿਚ ਝਾਂਕ ਕੇ ਦੇਖਣਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰਦੀ ਹੈ। ਉਨ੍ਹਾਂ ਦੇ ਰਾਜ ਵਿਚ ਭ੍ਰਿਸ਼ਟਾਚਾਰ ੋਜੋਰਾਂ 'ਤੇ ਸੀ, ਜਿਨ੍ਹਾਂ ਦੇ ਕੋਲ ਸਿਫਾਰਿਸ਼ ਹੁੰਦੀ ਸੀ, ਪੈਸੇ ਹੁੰਦੇ ਸਨ, ਉਨ੍ਹਾਂ ਨੁੰ ਹੀ ਸਰਕਾਰੀ ਨੌਕਰੀ ਮਿਲਦੀ ਸੀ। ਜਦੋਂ ਕਿ ਅਸੀਂ ਸੂਬੇ ਵਿਚ ਵਿਵਸਥਾ ਬਦਲਣ ਦਾ ਕੰਮ ਕੀਤਾ ਹੈ ਅਤੇ ਮੈਰਿਟ 'ਤੇ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਅਜਿਹੇ ਵਿਚੌਲੀਆਂ ਦੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ, ਜੋ ਸਰਕਾਰੀ ਨੌਕਰੀਆਂ ਦਿਵਾਉਣ ਵਿਚ ਜਾਂ ਲੋਕਾਂ ਦੇ ਸਰਕਾਰੀ ਕੰਮਕਾਜ ਕਰਵਾਉਣ ਵਿਚ ਦਲਾਲੀ ਕਰਦੇ ਸਨ। ਅਸੀਂ ਸੂਬੇ ਨੂੰ ਡਰ , ਭ੍ਰਿਸ਼ਟਾਚਾਰ, ਭਾਈ-ਭਤੀਜਵਾਦ , ਖੇਤਰਵਾਦ ਤੋਂ ਮੁਕਤ ਕਰ ਕੇ ਵਿਕਸਿਤ ਸੂਬੇ ਬਣਾਇਆ ਹੈ।

ਜਿਨ੍ਹਾਂ ਦੇ ਖੁਦ ਦੇ ਵਹੀਖਾਤੇ ਖਰਾਬ ਹਨ, ਉਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ

ਮੁੱਖ ਮੰਤਰੀ ਨੇ ਵਿਰੋਧੀ ਧਿਰ ਕਟਾਕਸ਼ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਖੁਦ ਦੇ ਵਹੀਖਾਤੇ ਖਰਾਬ ਹਨ, ਜਿਨ੍ਹਾਂ ਨੇ ਭ੍ਰਿਸ਼ਟਾਚਾਰ, ਭਾਈ ਭਤੀਜਵਾਦ ਨੁੰ ਜਨਮ ਦਿੱਤਾ ਅਤੇ ਲੋਕਾਂ ਨੁੰ ਉਨ੍ਹਾਂ ਦੀ ਹਾਲਾਤ ਦੇ ਉੱਪਰ ਛੱਡਣ ਦਾ ਕੰਮ ਕੀਤਾ, ਉਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰਜਕਾਲ ਦਾ ਹਿਸਾਬ ਤਾਂ ਉਹ ਨੌਜੁਆਨ ਦਿੰਦੇ ਹਨ, ਜਿਨ੍ਹਾਂ ਨੁੰ ਬਿਨ੍ਹਾਂ ਖਰਚੀ ਤੇ ਪਰਚੀ ਦੇ ਸਰਕਾਰੀ ਨੌਕਰੀ ਮਿਲੀ ਹੈ। ਉਹ ਗਰੀਬ ਵਿਅਕਤੀ ਦੇ ਰਿਹਾ ਹੈ, ਜਿਸ ਦਾ ਇਲਾਜ ਅੱਜ ਮੁਫਤ ਹੋ ਰਿਹਾ ਹੈ। ਉਹ ਕਿਸਾਨ ਦੇ ਰਿਹਾ ਹੈ, ਜਿਸ ਦੇ ਖਾਤੇ ਵਿਚ ਫਸਲ ਬੀਮਾ ਅਤੇ ਮੁਆਵਜੇ ਦੀ ਰਕਮ ਸਿੱਧੇ ਜਾ ਰਹੀ ਹੈ। ਉਹ ਬਜੁਰਗ ਦੇ ਰਹੇ ਹਨ, ਜਿਨ੍ਹਾਂ ਨੁੰ ਹੁਣ ਪੈਂਸ਼ਨ ਬਨਵਾਉਣ ਲਈ ਦਫਤਰਾਂ ਦੇ ਚੱਕਰ ਨਹੀਂ ਕੱਟਣ ਪੈਂਦੇ ਸਗੋ ਘਰ ਬੈਠੇ ਉਨ੍ਹਾਂ ਦੀ ਪੈਂਸ਼ਨ ਬਣ ਜਾਂਦਾ ਹੈ। ਪਹਿਲਾਂ ਦੀ ਸਰਕਾਰ ਵਿਚ ਪੈਂਸ਼ਨ ਬਨਵਾਉਣ ਦੇ ਲਈ ਬਜੁਰਗਾਂ ਨੁੰ 6-6 ਮਹੀਨੇ ਤਕ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ।

ਅੱਜ ਹਰਿਆਣਾ ਦੇ ਵਿਕਾਸ ਦੀ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਹੋ ਰਹੀ ਚਰਚਾ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਸਮੇਂ ਵਿਚ ਫਤਿਹਾਬਾਦ ਸ਼ਹਿਰ ਦੀ ਹਾਲਤ ਦੂਰ-ਦੂਰਾਜ ਦੇ ਪਿੰਡ ਵਰਗੀ ਸੀ। ਸੜਕਾਂ ਟੁੱਟੀਆਂ ਪਈਆਂ ਸਨ, ਪੇਯਜਲ ਵਿਵਸਥਾ ਚਰਮਰਾਈ ਹੋਈ ਸੀ, ਬਿਜੀਲ ਘੱਟ ਆਉਂਦੀ ਸੀ। ਬਰਸਾਤ ਵਿਚ ਜਲਭਰਾਵ ਹੁੰਦਾ ਸੀ। ਪਿਛਲੇ 10 ਸਾਲਾਂ ਵਿਚ ਸਾਡੀ ਸਰਕਾਰ ਨੇ ਇੱਥੇ ਵਿਕਾਸ ਪਹਿਆ ਨੁੰ ਲਗਾਤਾਰ ਗਤੀਸ਼ੀਲ ਕੀਤਾ ਹੈ। ਇੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਪੂਰੇ ਹੋ ਚੁੱਕੇ ਹਨ ਅਤੇ ਕਰੋੜਾਂ ਰੁਪਏ ਦੇ ਕੰਮ ਪ੍ਰਗਤੀ 'ਤੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਸੂਬੇ ਵਿਚ 4-6 ਲੇਣ ਹਾਈਵੇ ਦਾ ਜਾਲ ਵਿਛਾਉਣ ਦਾ ਕੰਮ ਕੀਤਾ ਹੈ। ਆਵਾਜਾਈ ਨੂੰ ਸਰਲ ਬਨਾਉਣ ਲਈ ਬਾਈਪਾਸ, ਫਲਾਈਓਵਰ ਅਤੇ ਰੇਲਵੇ ਓਵਰਬ੍ਰਿਜ ਤੇ ਅੰਡਰਬ੍ਰਿਜ ਬਨਾਉਣ ਦਾ ਕੰਮ ਕੀਤਾ ਅਿਗਾ ਹੈ। ਉੱਚ ਕੋਟੀ ਦੇ ਵਿਦਿਅਕ ਸੰਸਥਾਨ ਬਨਣ ਨਾਲ ਸਿਖਿਆ ਦੇ ਖੇਤਰ ਵਿਚ ਇਕ ਨਵੇਂ ਯੁੱਗ ਦਾ ਸੂਤਰਪਾਤ ਹੋ ਰਿਹਾ ਹੈ। ਅੱਜ ਹਰਿਆਣਾ ਦੇ ਵਿਕਾਸ ਦੀ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਚਰਚਾ ਹੋ ਰਹੀ ਹੈ।

ਫਤਿਹਾਬਾਦ ਦੇ ਪਿੰਡ ਰਸੂਲਪੁਰ ਵਿਚ ਬਣ ਰਿਹਾ ਹੈ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵੀਦਾਸ ਸਰਕਾਰੀ ਮੈਡੀਕਲ ਕਾਲਜ

ਮੁੱਖ ਮੰਤਰੀ ਨੇ ਕਿਹਾ ਕਿ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਣ ਦਾ ਸਾਡਾ ਟੀਚਾ ਹੈ। ਇਸੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਫਤਿਹਾਬਾਦ ਦੇ ਪਿੰਡ ਰਸੂਲਪੁਰ ਵਿਚ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵੀਦਾਸ ਸਰਕਾਰੀ ਮੈਡੀਕਲ ਕਾਲਜ ਖੋਲਿਆ ਜਾ ਰਿਹਾ ਹੈ। ਇਸ ਤਰ੍ਹਾ, ਹਰ ਜਿਲ੍ਹੇ ਵਿਚ 200 ਬੈਡ ਦਾ ਇਕ ਹਸਪਤਾਲ ਖੋਲਣ ਦੇ ਟੀਚਾ ਤਹਿਤ ਸੈਕਟਰ-9 ਵਿਚ 45 ਕਰੋੜ ਰੁਪਏ ਦੀ ਲਾਗਤ ਨਾਲ 200 ਬੈਡ ਦਾ ਹਸਪਤਾਲ ਦਾ ਨਿਰਮਾਣ, ਕੀਤਾ ੧ਾ ਰਿਹਾ ਹੈ। ਟੋਹਾਨਾ ਵਿਚ ਵੀ 138 ਕਰੋੜ ਰੁਪਏ ਦੀ ਲਾਗਤ ਨਾਲ 100 ਬੈਡ ਦੇ ਸੱਤ ਮੰਜਿਲਾ ਹਸਪਤਾਲ ਦਾ ਨਿਰਮਾਣ ਕੀਤਾ ੧ਾ ਰਿਹਾ ਹੈ। ਅਸੀਂ ਸਿਖਿਆ ਦੇ ਖੇਤਰ ਵਿਚ ਵੀ ਇਸ ਜਿਲ੍ਹੇ ਨੂੰ ਮੋਹਰੀ ਬਨਾਉਣ ਦੇ ਲਈ ਕਈ ਨਵੇਂ ਸੰਸਥਾਨ ਖੋਲੇ ਹਨ।

ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖੇਤਰ ਦੇ ਵਿਕਾਸ ਨੂੰ ਤੇਜੀ ਦੇਣ ਦੇ ਲਈ ਇਸ ਦੀ ਕਨੈਕਟੀਵਿਟੀ ਨੂੰ ਵਧਾਉਣ ਦਾ ਕੰਮ ਕੀਤਾ ਹੈ। ਮੰਡੀ ਡਬਵਾਲੀ ਸਿਰਸਾ, ਫਤਿਹਾਬਾਦ -ਦਿੱਲੀ ਕੌਮੀ ਰਾਜਮਾਰਗ ਇੱਥੋਂ ਲੰਘ ਰਿਹਾ ਹੈ। ਇਸੀ ਤਰ੍ਹਾ ਹਾਂਸੀ-ਮਹਿਮ-ਰੋਹਤਕ-ਰੇਲਵੇ ਲਾਇਨ ਦੇ ਬਣ ਜਾਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਦਿੱਤੀ ਦੇ ਲਈ ਇਕ ਹੋਰ ਰੇਲ ਕਨੈਕਟੀਵਿਟੀ ਮਿਲ ਗਈ ਹੈ। ਹਿਸਾਰ ਵਿਚ ਬਣ ਰਿਹਾ ਮਹਾਰਾਜਾ ਅਗਰਸੇਨ ਏਅਰਪੋਰਟ ਇੱਥੋਂ ਸਿਰਫ 35 ਕਿਲੋਮੀਟਰ ਦੂਰ ਹੈ। ਇਸ ਤਰ੍ਹਾ ਇਸ ਖੇਤਰ ਨੁੰ ਏਅਰ ਕਨੈਕਟੀਵਿਟੀ ਵੀ ਮਿਲ ਗਈ ਹੈ।

ਅਗਨੀਵੀਰ ਨੂੰ ਹਰਿਆਣਾ ਸਰਕਾਰ ਦੀ ਸਿੱਧੀ ਭਰਤੀ ਵਿਚ ਰਾਖਵਾਂ ਦੇਣ ਦਾ ਐਲਾਨ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਗਨੀਵੀਰਾਂ ਨੂੰ ਹਰਿਆਣਾ ਸਰਕਾਰ ਦੀ ਸਿੱਧੀ ਭਰਤੀ ਵਿਚ ਰਾਖਵਾਂ ਦੇਣ ਦਾ ਫੈਸਲਾ ਕੀਤਾ ਹੈ। ਇੰਨ੍ਹਾਂ ਨੁੰ ਗਰੁੱਪ-ਬੀ ਅਤੇ ਸੀ ਵਿਚ ਸਰਕਾਰੀ ਅਹੁਦਿਆਂ ਲਈ ਨਿਰਧਾਰਿਤ ਵੱਧ ਤੋਂ ਵੱਧ ਉਮਰ ਵਿਚ ਵੀ 3 ਸਾਲ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਜੇਕਰ ਕੋਈ ਅਗਨੀਵੀਰ ਆਪਣਾ ਉਦਯੋਗ ਸਥਾਪਿਤ ਕਰਦਾ ਹੈ, ਤਾਂ ਸਰਕਾਰ ਉਸ ਨੂੰ 5 ਲੱਖ ਰੁਪਏ ਤਕ ਦੇ ਕਰਜੇ 'ਤੇ ਵਿਆਜ ਸਹਾਇਤਾ ਪ੍ਰਦਾਨ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਿਛੜਾ ਵਰਗਾਂ ਦੇ ਲਈ ਕ੍ਰੀਮੀਲੇਅਰ ਦੀ ਉਮਰ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ (ਹੈਪੀ) ਤਹਿਤ 84 ਲੱਖ ਗਰੀਬਾਂ ਨੂੰ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ ਸਾਲਾਨਾ 1000 ਕਿਲੋਮੀਟਰ ਤਕ ਮੁਫਤ ਯਾਤਰਾ ਦਾ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਪੰਚਾਇਤ ਦੇ ਕੰਮ ਕਰਵਾਉਣ ਦੀ ਲਿਮਿਟ 5 ਲੱਖ ਰੁਪਏ ਤੋਂ ਵਧਾ ਕੇ 21 ਲੱਖ ਰੁਪਏ ਕਰ ਦਿੱਤੀ ਗਈ।

ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਦੇ ਅਨੁਰੂਪ ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਇਕ ਹਰਿਆਣਵੀਂ ਇਕ ਦੇ ਮੂਲਮੰਤਰ 'ਤੇ ਚਲਦੇ ਹੋਏ ਪੂਰੇ ਹਰਿਆਣਾ ਅਤੇ ਹਰੇਕ ਹਰਿਆਣਵੀਂ ਦੇ ਸਮਾਨ ਵਿਕਾਸ ਦਾ ਬੀੜਾ ਚੁਕਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਅਤੇ ਵਿਧਾਇਕ ਦੂੜਾਰਾਮ ਨੇ ਜਨਭਸਾ ਨੂੰ ਸੰਬੋਧਿਤ ਕੀਤਾ।

ਇਸ ਮੌਕੇ 'ਤੇ ਰਾਜਸਭਾ ਸਾਂਸਦ ਸੁਭਾ ਬਰਾਲਾ, ਵਿਧਾਇਕ ਲਛਮਣ ਨਾਪਾ, ਸਾਬਕਾ ਸਾਂਸਦ ਡਾ. ਅਸ਼ੋਕ ਤੰਵਰ, ਸ੍ਰੀਮਤੀ ਸੁਨੀਤਾ ਦੁਗੱਲ, ਸਾਬਕਾ ਵਿਧਾਇਕ ਰਵਿੰਦਰ ਬਲਿਆਲਾ, ਡਿਪਟੀ ਕਮਿਸ਼ਨਰ ਰਾਹੁਲ ਨਰਵਾਲ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਪਾਰਸ਼ਦ ਤੇ ਮਾਣਯੋਗ ਨਾਗਰਿਕ ਮੌਜੂਦ ਸਨ।

Have something to say? Post your comment

 

More in Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੰਤ ਤੇ ਸਮਾਜ ਸੁਧਾਰਕ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੀ ਜੈਸੰਤੀ 'ਤੇ ਕੀਤਾ ਨਮਨ

ਏਨੀਮਿਆ ਮੁਕਤ ਭਾਰਤ ਮੁਹਿੰਮ ਵਿੱਚ ਹਰਿਆਣਾ ਮੋਹਰੀ ਸੂਬਾ ਬਣ ਕੇ ਉਭਰਿਆ : ਸਿਹਤ ਮੰਤਰੀ ਆਰਤੀ ਸਿੰਘ ਰਾਓ

ਲੋਕ ਨਿਰਮਾਣ ਵਿਭਾਗ ਖੁਦ ਨੂੰ ਇੱਕ ਬ੍ਰਾਂਡ ਵਜੋ ਸਥਾਪਿਤ ਕਰੇ : ਰਣਬੀਰ ਗੰਗਵਾ

ਸੂਬੇ ਦੇ ਬਜਟ ਨੂੰ ਰੁਜ਼ਗਾਰਪਰਕ ਅਤੇ ਉਦਯੋਗਾਂ ਦੇ ਅਨੁਕੂਲ ਬਨਾਉਣਾ ਸਰਕਾਰ ਦਾ ਟੀਚਾ : ਮੁੱਖ ਮੰਤਰੀ

ਹਰਿਆਣਾ ਇਨਲੈਂਡ ਮੱਛੀ ਪਾਲਣ ਵਿੱਚ ਮੋਹਰੀ ਸੂਬੇ ਵਜੋ ਉਭਰਿਆ : ਸ਼ਿਆਮ ਸਿੰਘ ਰਾਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗਾਂ ਦੀ ਅਗਵਾਈ ਕੀਤੀ, ਇਸ ਵਿੱਚ ਲਗਭਗ 40.62 ਕਰੋੜ ਰੁਪਏ ਦੀ ਬਚੱਤ ਹੋਈ

ਵਿਕਸਿਤ ਭਾਰਤ-ਜੀ ਰਾਮ ਜੀ ਐਕਟ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗ੍ਰੇਸ ਅਤੇ ਇੰਡੀ ਗਠਬੰਧਨ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ