Monday, June 16, 2025

Haryana

ਵਿਸ਼ਵ ਵਾਤਾਵਰਣ ਦਿਵਸ 'ਤੇ ਵਨਸਪਤੀ ਗਾਰਡਨ ਵਿਚ ਨਵੇਂਗ੍ਰਹਿ ਵਾਟਿਕਾ ਦਾ ਕੀਤਾ ਉਦਘਾਟਨ

June 05, 2024 03:58 PM
SehajTimes

ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ , ਹਿਸਾਰ ਦੇ ਵਨਸਪਤੀ ਗਾਰਡਨ ਵਿਚ ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਨਵਗ੍ਰਹਿ ਵਾਟਿਕਾ ਦਾ ਉਦਘਾਟਨ ਕੀਤਾ ਗਿਆ। ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਮੌਜੂਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬ1ੋਜ ਨੇ ਨਵੇਂਗ੍ਰਹਿ ਵਾਟਿਕਾ ਵਿਚ ਨੌ ਗ੍ਰਹਿਾਂ 'ਤੇ ਅਧਾਰਿਤ ਲਗਾਏ ਗਏ ਪੌਧਿਆਂ ਦਾ ਨਿਰੀਖਣ ਵੀ ਕੀਤਾ। ਪ੍ਰੋਫੈਸਰ ਕੰਬੋਜ ਨੇ ਨੌ ਗ੍ਰਹਿਾਂ ਦੇ ਧਾਰਮਿਕ ਆਧਾਰ 'ਤੇ ਲਗਾਏ ਗਏ ਪੌਧਿਆਂ ਦੇ ਮਹਤੱਵ 'ਤੇ ਚਾਨਣ ਪਾਉਂਦੇ ਹੋਏ ਦਸਿਆ ਕਿ ਕਿਸ ਗ੍ਰਹਿ ਦੇ ਲਈ ਕਿਹੜਾ ਪੌਧਾ ਸ਼ੁਭ ਹੈ। ਕਿਹੜੇ ਗ੍ਰਹਿ ਨੂੰ ਸ਼ਾਂਤ ਕਰਨ ਲਈ ਕਿਸੇ ਪੌਧੇ ਦੀ ਲੱਕੜੀ ਅਤੇ ਪੱਤਿਆਂ ਦੀ ਵਰਤੋ ਕੀਤੀ ਜਾਂਦੀ ਹੈ। ਉਸੀ ਦੇ ਅਨੁਸਾਰ ਵਾਟਿਕਾ ਵਿਚ ਪੌਧੇਲਗਾਏ ਗਏ ਹਨ।

ਉਨ੍ਹਾਂ ਨੇ ਦਸਿਆ ਕਿ ਪੌਧਿਆਂ ਦੇ ਧਾਰਮਿਕ ਮਹਤੱਵ ਨੂੰ ਦੱਸਣ ਵਾਲੀ ਇਹ ਨਵੇਂਗ੍ਰਹਿ ਵਾਟਿਕਾ ਯੁਨੀਵਰਸਿਟੀ ਦੇ ਵਨਸਪਤੀ ਗਾਰਡਨ ਵਿਚ ਬਣਾਈ ਗਈ ਹੈ ਤਾਂ ਜੋ ਵਾਟਿਕਾ ਵਿਚ ਆਉਣ ਵਾਲੇ ਨਾਗਰਿਕਾਂ ਨੂੰ ਗ੍ਰਹਿਾਂ ਨਾਲ ਸਬੰਧਿਤ ਪੌਧਿਆਂ ਦੇ ਮਹਤੱਵ ਦੇ ਬਾਰੇ ਵਿਚ ਜਾਣਕਾਰੀ ਉਪਲਬਧ ਹੋ ਸਕੇ। ਉਨ੍ਹਾਂ ਨੇ ਦਸਿਆ ਕਿ ਬੁਹਿਸਪਤੀ ਗ੍ਰਹਿ ਦੇ ਲਈ ਪੀਪਲ, ਬੁੱਧ ਗ੍ਰਹਿ ਲਈ ਅਪਾਮਾਰਗ, ਕੇਤੂ ਲਈ ਕੁਸ਼ ਘਾਹ, ਸ਼ੁਕਰ ਲਈ ਗੁਲਰ, ਸੂਰਿਆ ਲਈ ਓਕ, ਸ਼ਨੀ ਲਈ ਸ਼ਮੀ, ਚੰਦਰ ਲਈ ਲਾਸ਼, ਮੰਗਲ ਲਈ ਖੇਰ ਤੇ ਰਾਹੂ ਲਈ ਦੂਬ ਘਾਹ ਦਾ ਪੌਧਾ ਸਰਬੋਤਮ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਣ ਸਰੰਖਣ ਪ੍ਰਤੀ ਜਾਗਰੁਕ ਕਰਨਾ ਹੈ ਤਾਂ ਜੋ ਹਰੇਕ ਨਾਗਰਿਕ ਬਰਸਾਤ ਦੇ ਮੌਸਮ ਵਿਚ ਵੱਖ-ਵੱਖ ਪ੍ਰਜਾਤੀਆਂ ਦੇ ਵੱਧ ਤੋਂ ਵੱਧ ਪੌਧੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਨ। ਮਨੁੱਖ ਜੀਵਨ ਵਿਚ ਪੇੜ-ਪੌਧਿਆਂ ਦਾ ਵਿਸ਼ੇਸ਼ ਮਹਤੱਵ ਹੈ। ਰੁੱਖਾਂ ਨਾਲ ਇਕ ਪਾਸੇ ਜਿੱਥੇ ਇਮਾਰਤੀ ਲਕੜੀ ਮਿਲਦੀ ਹੈ ਉੱਥੇ ਦੂਜੇ ਪਾਸੇ ਪੇੜ ਪੌਧਿਆਂ ਵੱਖ-ਵੱਖ ਤਰ੍ਹਾ ਦੀ ਔਸ਼ਧੀ ਆਂ ਬਨਾਉਣ ਵਿਚ ਵੀ ਵਰਤੋ ਕੀਤੇ ਜਾਂਦੇ ਹਨ।

Have something to say? Post your comment

 

More in Haryana

ਹਰਿਆਣਾ ਵਿੱਚ ਪੰਚਾਇਤਾਂ ਨੂੰ ਮਿਲੇਗਾ ਹੁਣ ਸਟਾਮਪ ਡਿਯੂਟੀ ਦਾ ਸਿੱਧਾ ਲਾਭ : ਕ੍ਰਿਸ਼ਣ ਲਾਲ ਪੰਵਾਰ

ਰਿਵਾੜੀ ਨੂੰ ਵਿਕਾਸ ਦਾ ਵੱਡਾ ਤੋਹਫ਼ਾ ਮਿਲਿਆ, ਮੁੱਖ ਮੰਤਰੀ ਨੇ ਐਲਾਨਾਂ ਦਾ ਖੋਲ੍ਹਿਆ ਪਿਟਾਰਾ

ਹਰਿਆਣਾ ਨੇ ਮਾਵਾਂ ਦੀ ਮਰਣ ਦਰ ਵਿੱਚ ਵਰਣਯੋਗ ਕਮੀ ਹਾਸਲ ਕੀਤੀ ਹੈ : ਆਰਤੀ ਸਿੰਘ ਰਾਓ

ਵੋਟਰ ਹੀ ਲੋਕਤੰਤਰ ਦਾ ਮੂਲ : ਮੁੱਖ ਚੋਣ ਕਮਿਸ਼ਨਰ

ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ

ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ

ਮਈ ਮਹੀਨੇ ਤੱਕ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਪ੍ਰਦਾਨ

ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ

ਮਨੁੱਖਤਾ ਲਈ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣ : ਮਹੀਪਾਲ ਢਾਂਡਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨੂੰ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ