Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਪੁਲਿਸ ਡਾਇਰੈਕਟਰ ਜਨਰਲ ਨੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ

May 23, 2024 05:21 PM
SehajTimes

ਪੁਲਿਸ ਵਿਭਾਗ ਵਿਚ ਹਰੇਕ ਪੱਧਰ ਦੇ ਅਧਿਕਾਰੀ ਨੂੰ ਹੋਵੇ ਆਪਣੇ ਕੰਮ ਨੂੰ ਲੈ ਕੇ ਸਪਸ਼ਟਤਾ, ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ - ਡੀਜੀਪੀ

35 ਹਜਾਰ ਤੋਂ ਵੱਧ ਪੁਲਿਸ ਕਰਮਚਾਰੀ (ਐਸਪੀਓ ਸਮੇਤ), ਪੈਰਾਮਿਲਟਰੀ ਫੋਰਸ ਦੀ 112 ਕੰਪਨੀਆਂ, 24 ਹਜਾਰ ਤੋਂ ਵੱਧ ਹੋਮਗਾਰਡ ਦੇ ਜਵਾਨ ਰਹਿਣਗੇ ਤੈਨਾਤ

ਚੰਡੀਗੜ੍ਹ : ਹਰਿਆਣਾ ਹਰਿਆਣਾ ਵਿਚ 25 ਮਈ ਨੁੰ ਹੋਣ ਵਾਲੇ ਲੋਕਸਭਾ ਆਮ ਚੋਣ -2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪੰਚਕੂਲਾ ਸਥਿਤ ਪੁਲਿਸ ਮੁੱਖ ਦਫਤਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ ਕੀਤੀ ਗਈ। ਮੀਟਿੰਗ ਵਿਚ ਪੂਰੇ ਸੂਬੇ ਦੇ ਪੁਲਿਸ ਇੰਸਪੈਕਟਰ ਜਨਰਲਾਂ, ਪੁਲਿਸ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਡਿਪਟੀ ਕਮਿਸ਼ਨਰਾਂ ਸਮੇਤ ਹ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਹਿੱਸਾ ਲਿਆ। ਇਸ ਮੀਟਿੰਗ ਵਿਚ ਪੁਲਿਸ ਫੋਰਸ ਦੀ ਤੈਨਾਤੀ ਕਰਨ ਸਮੇਤ ਚੋਣ ਪ੍ਰਕ੍ਰਿਆ ਨੁੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਵੱਖ-ਵੱਖ ਪਹਿਲੂਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਚੋਣ ਪ੍ਰਕ੍ਰਿਆ ਲਈ ਮਜਬੂਤ ਕਾਨੂੰਨ ਵਿਵਸਥਾ ਦੀ ਰਣਨੀਤੀ ਤਿਆਰ: ਮੀਟਿੰਗ ਵਿਚ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਸੰਜੈ ਕੁਮਾਰ ਨੇ 25 ਮਈ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਸਬੰਧੀ ਤਿਆਰੀਆਂ ਦੀ ਰਿਪੋਰਟ ਪੇਸ਼ ਕੀਤੀ। ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ ਕਿ ਚੋਣ ਦੌਰਾਨ ਕਾਨੂੰਨ ਵਿਵਸਥਾ ਬਣਾਏ ਰੱਖਣਾ ਸਾਡੀ ਸਰਵੋਚ ਪ੍ਰਾਥਮਿਕਤਾ ਹੈ ਤਾਂ ਜੋ ਲੋਕ ਬਿਨ੍ਹਾ ਡਰੇ ਨਿਰਪੱਖ ਢੰਗ ਨਾਲ ਵੋਟਿੰਗ ਕਰ ਸਕਣ। ਇਸ ਲਈ ਸਾਰੇ ਪੁਲਿਸ ਅਧਿਕਾਰੀ ਚੋਣ ਡਿਊਟੀ ਨੁੰ ਲੈ ਕੇ ਕਿਸੇ ਤਰ੍ਹਾ ਦਾ ਸ਼ੱਕ ਨਾ ਰੱਖਣ ਅਤੇ ਆਪਣੇ ਸੁਬੋਰਡੀਨੇਟ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਬਾਰੇ ਸਪਸ਼ਟਾ ਲਿਆਉਣ ਲਈ ਉਨ੍ਹਾਂ ਦੀ ਬ੍ਰੀਫਿੰਗ ਕਰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ 'ਤੇ ਕਾਨੂੰਨ ਵਿਵਸਥਾ ਬਾਧਿਤ ਕਰਨ ਸਬੰਧੀ ਸੰਭਾਵਿਤ ਵੱਖ-ਵੱਖ ਸਥਿਤੀਆਂ ਦੇ ਉਤਪਨ ਹੋਣ 'ਤੇ ਪੁਲਿਸ ਕਰਮਚਾਰੀਆਂ ਨੂੰ ਕਦੋਂ, ਕੀ ਅਤੇ ਕਿਵੇਂ ਕੰਮ ਕਰਨਾ ਹੈ ਇਸ ਨੁੰ ਲੈ ਕੇ ਉਨ੍ਹਾਂ ਨੂੰ ਸਪਸ਼ਟਤਾ ਹੋਣੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਕਰਮਚਾਰੀਆਂ ਨੂੰ ਜਰੂਰੀ ਨੰਬਰਾਂ ਦੀ ਸੂਚੀ ਵੀ ਉਪਲਬਧ ਕਰਵਾਉਣ ਤਾਂ ਜੋ ਜਰੂਰਤ ਪੈਣ 'ਤੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸੁਪਰਡੈਂਟ, ਜਿਲ੍ਹਾ ਡਿਪਟੀ ਕਮਿਸ਼ਨਰ ਦੇ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹਰੇਕ ਪੱਧਰ 'ਤੇ ਕਾਨੂੰਨ ਵਿਵਸਥਾ ਬਣਾਏ ਰੱਖਣਾ ਯਕੀਨੀ ਕਰਨ।

ਹਰੇਕ ਪੱਧਰ 'ਤੇ ਮੈਸੇਜ ਹੋਵੇ ਡਾਊਡ ਐਂਡ ਕਲੀਅਰ: ਸ੍ਰੀ ਕਪੂਰ ਨੇ ਕਿਹਾ ਕਿ ਬੂਥਾਂ 'ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਉੱਥੇ ਕਾਨੂੰਨ ਵਿਵਸਥਾ ਯਕੀਨੀ ਕਰਨੀ ਹੈ। ਹਰ ਪੁਲਿਸ ਕਰਮਚਾਰੀ ਨੂੰ ਆਪਣੇ ਡੂਜ ਐਂਡ ਡੋਂਟਸ ਚੰਗੀ ਤਰ੍ਹਾ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਪਸ਼ਟ ਕਿਹਾ ਕਿ ਇਸ ਮਾਮਲੇ ਵਿਚ ਲਾਪ੍ਰਵਾਹੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਬਾਰੇ ਵਿਚ ਪੁਲਿਸ ਅਧਿਕਾਰੀ ਤੋਂ ਲੈ ਕੇ ਡਿਉਟੀ 'ਤੇ ਤੈਨਾਤ ਆਖੀਰੀ ਪੁਲਿਸਕਰਮਚਾਰੀ ਤਕ ਨੂੰ ਮੈਸੇਜ ਸਾਫ ਅਤੇ ਸਪਸ਼ਟ ਹੋਣਾ ਚਾਹੀਦਾ ਹੈ। ਇਸ ਦੌਰਾਨ ਸਾਰੇ ਪੁਲਿਸ ਕਰਮਚਾਰੀਆਂ ਵਿਚ ਆਪਸ ਵਿਚ ਮਜਬੂਤ ਤਾਲਮੇਲ ਬਣਾਏ ਰੱਖਣ ਤਹਿਤ ਸੰਚਾਰ ਸਿਸਟਮ ਦੀ ਵਰਤੋ ਕਰਨਾ ਬਹੁਤ ਜਰੂਰੀ ਹੈ।

ਚੱਪੇ-ਚੱਪੇ 'ਤੇ ਰਹੇਗੀ ਪੁਲਿਸ ਦੀ ਨਜਰ: ਬੂਥਾਂ 'ਤੇ ਪੁਲਿਸ ਫੋਰਸ ਦੀ ਤੈਨਾਤੀ ਸਬੰਧੀ ਵਿਸ਼ਾ 'ਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਿਆਂ ਨੂੰ ਕਾਫੀ ਗਿਣਤੀ ਵਿਚ ਪੁਲਿਸ ਫੋਰਸ ਉਪਲਬਧ ਕਰਵਾ ਦਿੱਤੇ ਗਏ ਹਨ। ਪੁਲਿਸ ਕਮਿਸ਼ਨ ਅਤੇ ਪੁਲਿਸ ਸੁਪਰਡੈਂਟ ਆਪਣੇ ਅਧਿਕਾਰ ਖੇਤਰ ਵਿਚ ਬੂਥਾਂ 'ਤ ਜਰੂਰਤ ਦੇ ਹਿਸਾਬ ਨਾਲ ਇਨ੍ਹਾਂ ਦੀ ਤੈਨਾਤੀ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਲੈ ਕੇ ਚੋਣ ਖਤਮ ਹੋਣ ਦੇ ਬਾਅਦ ਵੀ ਪੁਲਿਸ ਫੋਰਸ ਚੌਕਸ ਰਹੇ ਅਤੇ ਅਸਮਾਜਿਕ ਤੱਤਾਂ 'ਤੇ ਨਜਰ ਬਣਾਏ ਰੱਖਣ। ਪੁਲਿਸ ਕਰਮਚਾਰੀ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ ਕਿ ਚੋਣ ਪੂਰਾ ਹੋਣ ਦੇ ਬਾਅਦ ਕਿਸੇ ਤਰ੍ਹਾ ਦੀ ਹਿੰਸਾ ਨਾ ਹੋਵੇ ਅਤੇ ਚੌਕੰਨੇ ਹੋਕੇ ਚੋਣ ਦੇ ਅਗਲੇ ਦਿਨ ਤਕ ਵੀ ਅਜਿਹੇ ਅਸਮਾਜਿਕ ਤੱਤਾਂ 'ਤੇ ਪੈਨੀ ਨਜਰ ਰੱਖਣ।

ਸਰਗਰਮ ਕੰਟਰੋਲ ਰੂਮ, ਤੁਰੰਤ ਕਾਰਵਾਈ: ਇਸ ਤੋਂ ਇਲਾਵਾ, ਪੁਲਿਸ ਅਧਿਕਾਰੀ ਕੰਟਰੋਲ ਰੂਮ 'ਤੇ ਉਪਲਬਧ ਸਟਾਫ ਨਾਲ ਸੰਪਰਕ ਵਿਚ ਰਹਿਣ ਅਤੇ ਉੱਥੇ ਚੋਣ ਸਬੰਧੀ ਆਉਣ ਵਾਲੀ ਹਰੇਮ ਕਾਲ 'ਤੇ ਨਜਰ ਬਣਾਏ ਰੱਖਣ। ਉਨ੍ਹਾਂ ਨੇ ਕਿਹਾ ਕਿ ਚੋਣ ਸਬੰਧੀ ਆਉਣ ਵਾਲਾ ਹਰੇਕ ਫੋਨ ਬਹੁਤ ਮਹਤੱਵਪੂਰਨ ਹੋਵੇਗਾ ਇਸ ਲਈ ਕੰਟਰੋਲ ਰੂਮ ਵਿਚ ਫੋਨ ਆਉਣ ਦੇ ਬਾਅਦ ਮੈਸੇਜ ਕਿੱਥੇ, ਕਿਵੇਂ ਅਤੇ ਕਿਸ ਅਧਿਕਾਰੀ ਅਤੇ ਕਰਮਚਾਰੀ ਤਕ ਪਹੁੰਚਦਾ ਹੈ ਇਹ ਸਹੀ ਢੰਗ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਚੋਣ ਤੋਂ ਪਹਿਲਾਂ ਇੰਨ੍ਹਾਂ ਸਾਰੇ ਪਹਿਲੂਆਂ 'ਤੇ ਹੋਮਵਰਕ ਕਰ ਲਿਆ ਜਾਵੇਗਾ ਤਾਂ ਯਕੀਨੀ ਤੌਰ 'ਤੇ ਚੋਣ ਦੇ ਦਿਨ ਕਿਸੇ ਪੁਲਿਸ ਕਰਮਚਾਰੀ ਨੁੰ ਕੋਈ ਸਮਸਿਆ ਉਤਪਨ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੈਟਰੋਲਿੰਗ ਪਾਰਟੀਆਂ ਨੂੰ ਵੀ ਗਸ਼ਤ ਨਿਯਮਤ ਤੌਰ 'ਤੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਚੋਣ ਕੇਂਦਰ 'ਤੇ ਲੋੋਕ ਬਿਨ੍ਹਾ ਡਰੇ, ਨਿਰਪੱਖ ਢੰਗ ਨਾਲ ਚੋਣ ਕੇਰਨ, ਇਸ ਦੇ ਲਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

ਕਾਫੀ ਪੁਲਿਸ ਫੋਰਸ, ਮਜਬੂਤ ਸੁਰੱਖਿਆ ਸਿਸਟਮ: ਮੀਟਿੰਗ ਵਿਚ ਦਸਿਆ ਗਿਆ ਕਿ ਲੋਕਸਭਾ ਚੋਣ ਲਹੀ ਹਰਿਆਣਾ ਪੁਲਿਸ ਦੇ 35 ਹਜਾਰ ਤੋਂ ਵੱਧ ਪੁਲਿਸ ਕਰਮਚਾਰੀ (ਐਸਪੀਓ ਸਮੇਤ), ਪੈਰਾਮਿਲਟਰੀ ਫੋਰਸ ਦੀ 112 ਕੰਪਨੀਆਂ, 24 ਹਜਾਰ ਤੋਂ ਵੱਧ ਹੋਮਗਾਰਡ ਦੇ ਜਵਾਨ ਤੈਨਾਤ ਰਹਿਣਗੇ। ਇਸ ਦੌਰਾਨ ਕਾਨੂੰ ਵਿਵਸਥਾ ਬਣਾਏ ਰੱਖਣ ਲਈ ਇੰਟਰਾ ਸਟੇਟ ਅਤੇ ਇੰਟਰ ਸਟੇਟ ਬੋਡਰਾਂ 'ਤੇ ਕੁੱਲ 300 ਨਾਕੇ ਲਗਾਏ ਜਾਣਗੇ। ਸੂਬੇ ਵਿਚ ਚੋਣ ਲਈ 10 ਹਜਾਰ 343 ਸਥਾਨਾਂ 'ਤੇ ਕੁੱਲ 20 ਹਜਾਰ 6 ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 1362 ਸਥਾਨਾਂ 'ਤੇ 3033 ਚੋਣ ਕੇਂਦਰਾਂ ਨੂੰ ਕ੍ਰਿਟਿਕਲ ਮੰਨਿਆ ਗਿਆ ਹੈ ਅਤੇ 51 ਚੋਣ ਕੇਂਦਰਾਂ ਨੂੰ ਬਲੰਰੇਬਲ ਮੰਨਿਆ ਗਿਆ ਹੈ। ਇੰਨ੍ਹਾਂ ਚੋਣ ਕੇਂਦਰਾਂ 'ਤੇ ਵੱਧ ਪੁਲਿਸ ਫੋਰਸ ਤੈਨਾਤ ਰਹੇਗੀ। ਇਸ ਦੇ ਨਾਲ ਹੀ ਸੂਬੇ ਵਿਚ 418 ਫਲਾਇੰਗ ਸਕਵਾਡ ਹੋਮ, 415 ਸਟੇਟਿਕ ਸਰਵੀਲਾਂਸ ਟੀਮ ਅਤੇ 34 ਕਵਿਕ ਰਿਸਪਾਂਸ ਟੀਮ ਬਣਾਈ ਗਈ ਹੈ। ਸੂਬੇ ਵਿਚ ਕਾਨੁੰਨ ਵਿਵਸਥਾ ਯਕੀਨੀ ਕਰਨ ਅਤੇ ਚੋਣ ਜਾਬਤਾ ਦੀ ਪਾਲਣ ਯਕੀਨੀ ਕਰਨ ਨੂੰ ਲੈ ਕੇ 1039 ਪੈਟਰੋਲਿੰਗ ਪਾਰਟੀ ਵੀ ਲਗਾਈ ਗਈ ਹੈ ਜੋ ਦਿਨ ਰਾਤ ਗਸ਼ਤ ਕਰ ਰਹੀ ਹੈ।

ਨਵੇਂ ਕਾਨੂੰਨਾਂ 'ਤੇ ਸਿਖਲਾਈ ਤੇ ਮਾਕ ਐਕਸਰਸਾਇਜ: ਇਸ ਤੋਂ ਇਲਾਵਾ ਮੀਟਿੰਗ ਵਿਚ ਤਿੰਨ ਨਵੇਂ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਨੁੰ ਲੈ ਕੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਸ੍ਰੀ ਕਪੂਰ ਨੇ ਕਿਹਾ ਕਿ ਤਿੰਨ ਨਵੇਂ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਵਿਚ ਜਿਲ੍ਹਾ ਪੁਲਿਸ ਡਿਪਟੀ ਕਮਿਸ਼ਨਾਂ ਅਤੇ ਪੁਲਿਸ ਸੁਪਰਡੈਂਟਾਂ ਦੀ ਭੂਮਿਕਾ ਬਹੁਤ ਮਹਤੱਵਪੂਰਨ ਹੈ। ਸ੍ਰੀ ਕਪੂਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਖੋਜ ਅਧਿਕਾਰੀਆਂ ਨੁੰ ਨਵੇਂ ਕਾਨੂੰਨ ਦੇ ਬਾਰੇ ਵਿਚ ਜੰਗੀ ਤਰ੍ਹਾਂ ਨਾਲ ਸਿਖਲਾਈ ਕਰਵਾਉਣ ਦੀ ਦਿਸ਼ਾ ਵਿਚ ਕੰਮ ਕਰਨ। ਉਨ੍ਹਾਂ ਨੇ 25 ਮਈ ਦੇ ਬਾਅਦ ਖੋਜ ਅਧਿਕਾਰੀਆਂ ਦੀ ਇੰਨ੍ਹਾਂ ਨਵੇਂ ਕਾਨੁੰਨ ਨੁੰ ਲੈ ਕੇ ਮੋਕ ਐਕਸਰਸਾਇਜ ਕਰਵਾਉਣ ਦੀ ਜਰੂਰਤ 'ਤੇ ਵੀ ਜੋਰ ਦਿੱਤਾ ਤਾਂ ਜੋੋ 1 ਜੁਲਾਈ 2024 ਤਕ ਹਰੇਕ ਖੋਜ ਅਧਿਕਾਰੀ ਪੂਰੇ ਆਤਮਵਿਸ਼ਵਾਸ ਦੇ ਨਾਲ ਇੰਨ੍ਹਾਂ ਨਵੇਂ ਕਾਨੂੰਨਾਂ ਦੇ ਅਨੁਰੂਪ ਕੰਮ ਕਰ ਸਕਣ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ