Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Haryana

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

May 16, 2024 12:26 PM
SehajTimes

ਸਾਲ 2024-25 ਲਈ ਰਾਜ ਦੀ ਨਵੀਂ ਆਬਕਾਰੀ ਨੀਤੀ ਨੂੰ ਵੀ ਮੰਜੂਰੀ ਮਿਲੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਹੋਈ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਪੁਲਿਸ (ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲ ਦਾ ਮਰਜ) ਨਿਯਮ, 2024 ਵ ਨੂੰ ਮੰਜੂਰੀ ਦਿੱਤੀ ਗਈ।

ਨਿਯਮਾਂ ਅਨੁਸਾਰ ਹੈਡ ਕਾਂਸਟੇਬਲ ਸੀ-1 ਕਾਂਸਟੇਬਲ ਅਤੇ ਛੋਟ ਪ੍ਰਾਪਤ ਹੈਂਡ ਕਾਂਸਟੇਬਲ /ਕਾਂਸਟੇਬਲ ਦੇ ਰੈਂਕ ਵਾਲੇ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਕਰਮਚਾਰੀਆਂ ਨੂੰ 15 ਸਾਲ ਦੀ ਸੰਤੋਸ਼ਜਨਮ ਸੇਵਾ ਪੂਰੀ ਕਰਨ ਅਤੇ ਪਹਿਲੇ ਅਤੇ ਦੂਜੇ ਪੜਾਅ ਦੇ ਸਿਖਲਾਈ ਦੇ ਬਾਅਦ ਜਿਲ੍ਹਾ ਪੁਲਿਸ (ਆਮ ਕਾਡਰ) ਵਿਚ ਮਰਜ ਦਾ ਵਿਕਲਪ ਦਿੱਤਾ ਜਾਵੇਗਾ।

ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਵੱਲੋਂ ਵੱਖ-ਵੱਖ ਜਿਲ੍ਹਿਆਂ ਦੇ ਲਈ ਹਰ ਸਾਲ 31 ਜਨਵਰੀ ਤਕ ਭਾਰਤੀ ਰਿਜਰਵ ਬਟਾਲਿਅਨ ਦੇ ਹੈਡ ਕਾਂਸਟੇਬਲ, ਸੀ-1 ਕਾਂਸਟੇਬਲ ਅਤੇ ਛੋਟ ਪ੍ਰਾਪਤ ਹੈਡ ਕਾਂਸਟੇਬਲ/ਕਾਂਸਟੇਬਲਾਂ ਵਿੱਚੋਂ ਭਰੀ ਜਾਣ ਵਾਲੀ ਖਾਲੀ ਥਾਵਾਂ ਦੀ ਗਿਣਤੀ ਨੋਟੀਫਾਇਡ ਕੀਤੀ ਜਾਵੇਗੀ। ਇੰਨ੍ਹਾਂ ਵਿੱਚੋਂ ਜਿਨ੍ਹਾਂ ਕਰਮਚਾਰੀਆਂ ਨੂੰ ਜਿਲ੍ਹਾ ਪੁਲਿਸ (ਆਮ ਕਾਡਰ) ਵਿਚ ਮਰਜ/ਜੁਆਇੰਨਿੰਗ ਲਈ ਚੁਣਿਆ ਜਾਵੇਗਾ, ਬਾਅਦ ਵਿਚ ਉਨ੍ਹਾਂ ਨੂੰ 3 ਮਹੀਨੇ ਦੇ ਲਈ ਇਕ ਪ੍ਰੇਰਣ ਸਿਖਲਾਈ ਅਤੇ ਜਿਲ੍ਹਾ ਵਿਵਹਾਰਿਕ ਸਿਖਲਾਈ ਤੋਂ ਗੁਜਰਨਾ ਹੋਵੇਗਾ। ਇਹ ਸਿਖਲਾਈ ਪ੍ਰੋਗ੍ਰਾਮ ਜਰੂਰੀ ਹੋਵੇਗਾ ਅਤੇ ਕਿਸੀ ਵੀ ਸਥਿਤੀ ਇਸ ਤੋਂ ਛੋਟ ਨਹੀਂ ਦਿੱਤੀ ਜਾਵੇਗੀ।

ਏਮਸ ਦੇ ਨਿਰਮਾਣ ਲਈ ਮਾਜਰਾ ਸਹਿਕਾਰੀ ਬਹੁਉਦੇਸ਼ੀ ਸੋਸਾਇਟੀ ਲਿਮੀਟੇਡ ਨੂੰ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਵਿਚ ਛੋਟ

ਕੈਬਨਿਟ ਨੇ ਮਾਜਰਾ ਸਹਿਕਾਰੀ ਬਹੁਉਦੇਸ਼ੀ ਸੋਸਾਇਟੀ ਲਿਮੀਟੇਡ, ਮਾਜਰਾ (ਭਾਲਖੀ) ਦੇ ਪੱਖ ਏਮਸ ਦੇ ਨਿਰਮਾਣ ਲਈ 10 ਭੂਮੀ ਮਾਲਿਕਾਂ ਵੱਲੋਂ 28 ਏਕੜ 04 ਕਰਨਾਲ 10 ਮਰਲਾ ਭੁਮੀ ਦੇ ਟ੍ਰਾਂਸਫਰ ਲਈ 79,97,500 ਰੁਪਏ ਦੀ ਸਟਾਂਪ ਡਿਊਟੀ ਦੀ ਛੋਟ ਅਤੇ 50,000 ਰੁਪਏ ਦੇ ਰਜਿਸਟ੍ਰੇਸ਼ਣ ਫੀਸ ਦੀ ਛੋਟ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ।

12 ਜੂਨ, 2024 ਤੋਂ ਸ਼ੁਰੂ ਹੋਣ ਵਾਲੀ ਆਬਕਾਰੀ ਨੀਤੀ ਨੂੰ ਇਕ ਸਾਲ ਦੇ ਸਮੇਂ ਲਈ ਦਿੱਤੀ ਗਈ ਮੰਜੂਰੀ

ਹਰਿਆਣਾ ਕੈਬਨਿਟ ਨੇ ਸਾਲ 2024-25 ਲਈ ਰਾਜ ਦੀ ਨਵੀਂ ਆਬਕਾਰੀ ਨੀਤੀ ਨੂੰ ਵੀ ਮੰਜੂਰੀ ਦਿੱਤੀ। ਆਬਕਾਰੀ ਨੀਤੀ ਨੂੰ 12 ਰੂਨ, 2024 ਤੋਂ ਸ਼ੁਰੂ ਹੋਣ ਵਾਲੀ ਇਕ ਸਾਲ ਦੇ ਸਮੇਂ ਲਈ ਮੰਜੂਰੀ ਦਿੱਤੀ ਗਈ ਹੈ ਅਤੇ ਇਸ ਨੂੰ ਭਾਰਤ ਚੋਣ ਕਮਿਸ਼ਨ ਦੀ ਮੰਜੂਰੀ ਨਾਲ ਲਿਆਇਆ ਗਿਆ ਹੈ। ਇਸ ਨੀਤੀ ਦੇ ਅਨੁਮੋਦਨ ਦੇ ਨਾਲ ਹੀ ਵਿਭਾਗ ਹੁਣ ਅਗਲੇ ਸਾਲ ਦੇ ਲਈ ਖੁਦਰਾ ਦੁਕਾਨਾਂ ਦੇ ਅਲਾਟ ਦੇ ਲਈ ਈ]-ਨੀਲਾਮੀ ਸ਼ੁਰੂ ਕਰੇਗਾ। ਨੀਲਾਮੀ 27 ਮਈ, 2024 ਤੋਂ ਸ਼ੁਰੂ ਹੋਵੇਗੀ। ਨਵੀਂ ਨੀਤੀ ਵਿਚ ਖੁਦਰਾ ਐਲ-2ਐਲ-14ਏ ਦੁਕਾਨਾਂ ਦੀ ਜਿਆਦਾਤਰ ਗਿਣਤੀ ਪਹਿਲਾਂ ਦੀ ਤਰ੍ਹਾ ਸਮਾਨ ਰਹੇਗੀ।

ਆਈਐਮਐਫਐਲ ਅਤੇ ਦੇਸੀ ਸ਼ਰਾਬ ਲਈ ਸ਼ੁਰੂ ਕੀਤੀ ਗਈ ਕਿਯੂਆਰ ਕੋਡ ਅਧਾਰਿਤ ਟੈ੍ਰਕ ਐਂਡ ਟ੍ਰੇਸ ਪ੍ਰਣਾਲੀ ਨੂੰ ਪ੍ਰਬੰਧਿਤ ਵਿਦੇਸ਼ੀ ਸ਼ਰਾਬ 'ਤੇ ਵੀ ਕੀਤਾ ਜਾਵੇਗਾ ਲਾਗੂ

2024-25 ਲਈ ਆਈਐਮਐਫਐਲ ਦਾ ਜਿਆਦਾਤਰ ਮੂਲ ਕੋਟਾ 200 ਲੱਖ ਪਰੂਫ ਲੀਟਰ ਅਤੇ ਦੇਸੀ ਸ਼ਰਾਬ ਦਾ ਜਿਆਦਾਤਰ ਮੂਲ ਕੋਟਾ 1200 ਲੱਖ ਪਰੂਫ ਲੀਟਰ ਹੋਵੇਗਾ। ਆਈਐਮਐਫਐਲ ਅਤੇ ਦੇਸੀ ਸ਼ਰਾਬ ਦੇ ਲਈ 2023-24 ਵਿਚ ਸ਼ੁਰੂ ਕੀਤੀ ਗਈ ਕਿਯੂਆਰ ਕੋਡ ਅਧਾਰਿਤ ਟੈ੍ਰਕ ਐਂਡ ਟ੍ਰੇਸ ਪ੍ਰਣਾਲੀ ਨੂੰ ਆਯਾਤ ਹੋਣ ਵਾਲੀ ਵਿਦੇਸ਼ੀ ਸ਼ਰਾਬ ਦੇ ਵੀ ਲਾਗੂ ਕੀਤਾ ਜਾਵੇਗਾ। ਕਾਰੋਬਾਰ ਨੂੰਸੁਚਾਰੂ ਬਨਾਉਣ ਲਈ ਵਿਭਾਗ ਵੱਲੋਂ ਆਯਾਤਿਤ ਸ਼ਰਾਬ ਬ੍ਰਾਡਾਂ ਦੀ ਘੱਟੋ ਘੱਟ ਖੁਦਰਾ ਵਿਕਰੀ ਕੀਮਤ ਤੈਅ ਕੀਤੀ ਜਾਵੇਗੀ। 12 ਜੂਨ, 2024 ਤੋਂ ਸ਼ੁਰੂ ਹੋਣ ਵਾਲੇ ਅਗਲੇ ਨੀਤੀ ਸਾਲ ਵਿਚ ਆੲਖੀਐਮਐਫਐਲ ਅਤੇ ਦੇਸੀ ਸ਼ਰਾਬ 'ਤੇ ਊਤਪਾਦ ਫੀਸ ਵਿਚ ਮਾਮੂਲੀ ਵਾਧਾ ਹੋਵੇਗਾ। ਈ-ਨੀਲਾਮੀ ਵਿਚ ਹਿੱਸਾ ਲੈਣ ਦੇ ਇਛੁੱਕ ਕਿਸੇ ਵੀ ਵਿਅਕਤੀ ਨੂੰ ਆਧਾਰ ਕਾਰਡ , ਪੀਪੀਪੀ (ਪਰਿਵਾਰ ਪਹਿਚਾਣ ਪੱਤਰ), ਪਿਛਲੇ ਤਿੰਨ ਏਸੇਸਮੈਂਟ ਸਾਲਾਂ ਦੀ ਇੰਕਮ ਟੈਕਸ ਰਿਟਰਨ ਪੇਸ਼ ਕਰਨੀ ਹੋਵੇਗੀ ਅਤੇ ਉਸ ਦੀ ਘੱਟੋ ਘੱਟ ਨੈਟਵਰਥ 60 ਲੱਖ ਰੁਪਏ ਹੋਣੀ ਚਾਹੀਦੀ ਹੈ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ