Tuesday, May 21, 2024

Haryana

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

April 30, 2024 05:42 PM
SehajTimes

ਚੰਡੀਗੜ੍ਹ : ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਸਮਾਰਕ ਦਾ ਸੰਪੂਰਣ ਕੰਮ 15 ਅਗਸਤ ਤਕ ਪੂਰਾ ਕੀਤੇ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਹ ਜਾਣਕਾਰੀ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੰਬਾਲਾ-ਦਿੱਲੀ ਕੌਮੀ ਰਾਜਮਾਰਗ 'ਤੇ ਅੰਬਾਲਾ ਕੈਂਟ ਵਿਚ 22 ਏਕੜ ਵਿਚ ਬਣਾਏ ਜਾ ਰਹੇ ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ ਸਥਾਨ 'ਤੇ ਇਕ ਸਮੀਖਿਆ ਮੀਟਿੰਗ ਦੌਰਾਨ ਦਿੱਤੀ। ਸਮੀਖਿਆ ਮੀਟਿੰਗ ਵਿਚ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਰਹੇ। ਮੀਟਿੰਗ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਸ਼ਹੀਦੀ ਸਮਾਰਕ ਦਾ ਅਵਲੋਕਨ ਕੀਤਾ ਅਤੇ ਸਮਾਰਕ ਵਿਚ ਬਣ ਰਹੇ ਮਿਊਜੀਅਮ ਗੈਲਰੀ, ਮੈਮੋਰਿਅਲ ਟਾਵਰ, ਓਡੀਟੋਰਿਅਮ, ਓਪਨ ਏਅਰ ਥਇਏਟਰ ਆਦਿ ਕੰਮਾਂ ਦੇ ਜਾਣਕਾਰੀ ਲਈ। ਵਧੀਕ ਮੁੱਖ ਸਕੱਤਰ ਨੇ ਆਰਟ ਵਰਕ ਨਾਲ ਸਬੰਧਿਤ ਜੋ ਗੈਲਰੀਆਂ ਇੱਥੇ ਬਣਾਈ ਜਾਣੀ ਹਨ, ਉਨ੍ਹਾਂ ਨੁੰ ਨਿਰਧਾਰਿਤ ਸਮੇਂ ਸੀਮਾ ਦੇ ਤਹਿਤ ਸ਼ੈਡੀਯੂਲ ਬਣਾ ਕੇ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜੋ ਕਿ ਇਸ ਕੰਮ ਸਬੰਧੀ ਸਰਕਾਰ ਵੱਲੋਂ ਜੋ ਵੀ ਮੰਜੂਰੀ ਦਿੱਤੀ ਜਾਣੀ ਹੈ, ਉਸ ਨੂੰ ਕਰਵਾਇਆ ਜਾ ਸਕੇ। ਉਨ੍ਹਾਂ ਨੇ ਇਸ ਮੌਕੇ 'ਤੇ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਸਪਸ਼ਟ ਕੀਤਾ ਕਿ ਮੀਟਿੰਗ ਕੀਤੇ ਜਾਣ ਦਾ ਮੁੱਖ ਉਦੇਸ਼ ਕੰਮ ਵਿਚ ਤੇਜੀ ਲਿਆਉਣਾ ਹੈ।

ਇਸ ਦੌਰਾਨ ਸਬੰਧਿਤ ਏਜੰਸੀ ਦੇ ਪ੍ਰਤੀਨਿਧੀਆਂ ਨੇ ਵਧੀਕ ਮੁੱਖ ਸਕੱਤਰ ਨੁੰ ਜਾਣੂੰ ਕਰਵਾਇਆ ਕਿ ਆਰਟ ਵਰਕ ਨਾਲ ਸਬੰਧਿਤ ਇੱਥੇ 21 ਗੈਲਰੀਆਂ ਬਣਾਈ ਜਾਣੀਆਂ ਹਨ, ਜਿਨ੍ਹਾਂ ਵਿੱਚੋਂ 4 ਦੀ ਡਰਾਇੰਗ ਤਿਆਰ ਕਰ ਦਿੱਤੀ ਗਈ ਹੈ ਤੇ 4 ਦੀ ਡਰਾਇੰਗ 'ਤੇ ਕੰਮ ਚੱਲ ਰਿਹਾ ਹੈ ਅਤੇ ਇਸੀ ਹਫਤੇ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਵਧੀਕ ਮੁੱਖ ਸਕੱਤਰ ਨੇ ਸਬੰਧਿਤ ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਚਾਰ ਗੈਲਰੀਆਂ ਦੇ ਨਿਰਮਾਣ ਨਾਲ ਸਬੰਧਿਤ ਕੰਮ ਦੀ ਰੂਪਰੇਖਾ ਇਕ ਹਫਤੇ ਦੇ ਅੰਦਰ-ਅੰਦਰ ਤਿਆਰ ਕਰਨਾ ਯਕੀਨੀ ਕਰਨ। ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕੰਮ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ, ਇਸ ਲਈ ਸਬੰਧਿਤ ਏਜੰਸੀ ਵਰਗੇ ਹੀ ਗੈਲਰੀਆਂ ਦੀ ਡਰਾਇੰਗ ਤਿਆਰ ਕਰਵਾ ਕੇ ਵਿਭਾਗ ਨੂੰ ਜਮ੍ਹਾ ਕਰਵਾਏਗੀ ਤਾਂ ਵਿਭਾਗ ਵੱਲੋਂ ਕੰਸਲਟੇਂਟ ਦੇ ਨਾਲ ਚਰਚਾ ਕਰ ਕੇ ਅਤੇ ਉਸ ਦਾ ਸੁਝਾਅ ਜਾਣ ਕੇ ਇਸ ਸਰਕਾਰ ਦੇ ਕੋਲ ਅਪਰੂਵਲ ਦੇ ਲਈ ਭੇਜ ਦਿੱਤਾ ਜਾਵੇਗਾ। ਸ਼ਹੀਦੀ ਸਮਾਰਕ ਦੇ ਕੰਮ ਦੀ ਪ੍ਰਗਤੀ ਦੇ ਲਈ ਸਮੇਂ ਸਮੇਂ 'ਤੇ ਸਮੀਖਿਆ ਮੀਟਿੰਗ ਲਈ ਜਾਵੇਗੀ ਅਤੇ ਹਰੇਕ ਮਹੀਨੇ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਸਮੀਖਿਆ ਮੀਟਿੰਗ ਕਰਣਗੇ। ਇਸੀ ਤਰ੍ਹਾ ਪੰਦਰਵਾੜਾ ਸਮੀਖਿਆ ਮੀਟਿੰਗ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਹੋਵੇਗੀ ਅਤੇ ਉੱਚ ਅਧਿਕਾਰੀਆਂ ਵੱਲੋਂ ਹਫਤਾਵਾਰ ਸਮੀਖਿਆ ਮੀਟਿੰਗ ਵੀ ਪ੍ਰਬੰਧਿਤ ਕੀਤੀ ਜਾਵੇਗੀ ਤਾਂ ਜੋ ਵੱਖ-ਵੱਖ ਏਜੰਸੀਆਂ ਤੇ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕੰਮ ਦ ਪ੍ਰਗਤੀ ਜਾਣ ਕੇ ਉਸ ਵਿਚ ਤੇਜੀ ਲਿਆਈ ਜਾ ਸਕੇ। ਇਸ ਮੌਕੇ 'ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਨੇ ਵੀ ਸ਼ਹੀਦੀ ਸਮਾਰਕ ਨਾਲ ਸਬੰਧਿਤ ਚੱਲ ਰਹੇ ਕੰਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਇੱਥੇ ਸਬੰਧਿਤ ਅਧਿਕਾਰੀਆਂ ਨਾਲ ਜੋ-ਜੋ ਕੰਮ ਕੀਤੇ ਜਾ ਚੁੱਕੇ ਹਨ ਅਤੇ ਜੋ ਕੰਮ ਕੀਤੇ ਜਾਣੇ ਹਨ, ਉਨ੍ਹਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਵੀ ਕਿਹਾ ਕਿ ਇਹ ਇਕ ਮਹਤੱਵਪੂਰਨ ਪ੍ਰੋਜੈਕਟ ਹੈ ਅਤੇ ਇਸ ਪ੍ਰੋਜੈਕਟ ਤਹਿਤ ਸਾਰੇ ਕੰਮਾਂ ਨੂੰ ਬਿਹਤਰ ਤਾਲਮੇਲ ਦੇ ਨਾਲ ਸਮੇਂ ਰਹਿੰਦੇ ਕਰਨਾ ਹੈ। ਇਸ ਮੌਕੇ 'ਤੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਅਨਿਲ ਦਹਿਆ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲਿਆ, ਵਧੀਕ ਨਿਦੇਸ਼ਕ ਡਾ. ਕੁਲਦੀਪ ਸੈਨੀ, ਅਰੁਣ ਜੰਗਾ, ਸੁਪਰਡੈਂਟ ਇੰਜੀਨੀਅਰ ਨਵਨੀਤ ਕੁਮਾਰ, ਕਾਰਜਕਾਰੀ ਇੰਜੀਨੀਅਰ ਰਿਤੇਸ਼ ਅਗਰਵਾਲ, ਆਰਕੀਟੇਕਚਰ ਰੇਣੂ ਦੇ ਨਾਲ-ਨਾਲ ਡੀਐਫਆਈ ਦੇ ਪ੍ਰਤੀਨਿਧੀ ਤੇ ਹੋਰ ਅਧਿਕਾਰੀ ਮੌਜੂਦ ਰਹੇ।

Have something to say? Post your comment