ਸਰਕਾਰ ਗਰੀਬਾਂ ਦੇ ਸਸ਼ਕਤੀਕਰਣ ਲਈ ਪ੍ਰਤੀਬੱਧ : ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਕੈਬੀਨੇਟ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰਿਆਣਾ ਵਿਧਾਨਸਭਾ ਦਾ ਆਗਾਮੀ ਸੈਸ਼ਨ 22 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ। ਮੁੱਖ ਮੰਤਰੀ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਨੇ ਕੈਬੀਨੇਟ ਵੱਲੋਂ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੱਤੀ।
ਗਰੀਬ ਕੇਂਦ੍ਰਿਤ ਨੀਤੀਆਂ, ਸਸ਼ਕਤ ਭਾਰਤ ਦੀ ਦਿਸ਼ਾ ਵਿੱਚ ਕਦਮ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਗਰੀਬਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਗਰੀਬ ਨੂੰ ਮਜਬੂਤ ਅਤੇ ਸਸ਼ਕਤ ਬਣਾਇਆ ਜਾਵੇ ਜਦੋਂ ਕਿ ਕਾਂਗ੍ਰੇਸ ਸਰਕਾਰ ਸਿਰਫ਼ ਵੱਡੇ ਆਦਮੀਆਂ ਲਈ ਯੋਜਨਾਵਾਂ ਬਣਾਉਂਦੀ ਰਹੀ ਹੈ।
ਕਾਨੂੰਨ ਵਿਵਸਥਾ 'ਤੇ ਸਰਕਾਰ ਦਾ ਸਖ਼ਤ ਰੁਖ਼
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਪਰਾਧਿਆਂ ਨਾਲ ਨਿਪਟਾਨ ਲਈ ਮੌਕੇ 'ਤੇ ਸਹੀ ਫੈਸਲਾ ਲੈਣ।
ਵਿਪੱਖ 'ਤੇ ਸਾਧਿਆ ਨਿਸ਼ਾਨਾ
ਮੁੱਖ ਮੰਤਰੀ ਨੇ ਕਾਂਗ੍ਰੇਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਪੱਖ ਸਿਰਫ਼ ਪ੍ਰਚਾਰ ਕਰਨ ਵਿੱਚ ਮਾਹਿਰ ਹੈ। ਉਹ ਸਿਰਫ਼ ਕਾਂਗ੍ਰੇਸ ਸ਼ਾਸਿਤ ਰਾਜ ਜਿਵੇਂ ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਦੀ ਗੱਲ ਨਹੀਂ ਕਰਦੇ, ਸਿਰਫ਼ ਹਰਿਆਣਾ 'ਤੇ ਉਂਗਲੀ ਚੁੱਕਦੇ ਹਨ।
ਚੁਣਾਵੀ ਐਲਾਨ ਬਨਾਮ ਜਮੀਨੀ ਕਾਰਜ
ਮੁੱਖ ਮੰਤਰੀ ਨੇ ਕਾਂਗ੍ਰੇਸ ਦੇ ਮੈਨੀਫੈਸਟੋ ਨੂੰ ਸਿਰਫ਼ ਚੁਣਾਵੀ ਹਥਕੰਡਾ ਦੱਸਿਆ ਜਦੋਂ ਕਿ ਭਾਜਪਾ ਸਰਕਾਰ ਹਰ ਵਾਅਦੇ ਨੂੰ ਜਮੀਨੀ ਪੱਧਰ 'ਤੇ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਨਾ ਕਿਸੇ ਭੇਦਭਾਵ ਜਾਂ ਖੇਤਰਵਾਦ ਦੇ ਤਿੰਨ ਗੁਣਾ ਗਤੀ ਨਾਲ ਵਿਕਾਸ ਕੰਮ ਕਰ ਰਹੀ ਹੈ।
ਲਾਡੋ ਲਛਮੀ ਯੋਜਨਾ 'ਤੇ ਕਾਰਜ ਯੋਜਨਾ ਤਿਆਰ
ਮੁੱਖ ਮੰਤਰੀ ਨੇ ਦੱਸਿਆ ਕਿ ਲਾਡੋ ਲਛਮੀ ਯੋਜਨਾ ਦੇ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਪੋਰਟਲ ਵੀ ਜਾਰੀ ਕੀਤਾ ਜਾਵੇਗਾ।
ਕਿਸਾਨ ਹੱਕ ਵਿੱਚ ਇਤਿਹਾਸਕ ਫੈਸਲਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੇ ਹੱਕ ਵਿੱਚ ਕਈ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਨੇ ਦੱਸਿਆ ਕਿ 2 ਅਗਸਤ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸਤ ਜਾਰੀ ਕੀਤੀ ਜਾਵੇਗੀ ਜਿਸ ਨਾਲ ਲੱਖਾਂ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧਾ ਪੈਸਾ ਪਹੁੰਚੇਗਾ। ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਐਮ. ਪਾਂਡੁਰੰਗ, ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤ੍ਰੇਅ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।