ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 2 ਅਗਸਤ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਅਗਲੀ ਕਿਸਤ ਜਾਰੀ ਕਰਣਗੇ। ਉਨ੍ਹਾਂ ਨੇ ਦਸਿਆ ਕਿ 2 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਾਰਾਣਸੀ ਵਿੱਚ ਕਿਸਾਨਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਇਸੀ ਪ੍ਰੋਗਰਾਮ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸਤ ਜਾਰੀ ਕਰਣਗੇ। ਖੇਤੀਬਾੜੀ ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ 6 ਹਜਾਰ ਰੁਪਏ ਦੀ ਰਕਮ 3 ਕਿਸਤਾਂ ਵਿੱਚ ਜਾਰੀ ਹੁੰਦੀ ਹੈ ਅਤੇ ਹਰੇਕ 4 ਮਹੀਨੇ ਵਿੱਚ ਇੱਕ ਕਿਸਤ ਜਾਰੀ ਕੀਤੀ ਜਾਂਦੀ ਹੈ। ਇਸ ਦੇ ਰਾਹੀਂ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਸਾਨੂੰ ਕਿਸਾਨਾਂ ਤੱਕ ਲਾਭ ਯਕੀਨੀ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਪੂਰੀ ਪ੍ਰਕ੍ਰਿਆ ਵਿੱਚ ਕੇਵੀਕੇ (ਖੇਤੀਬਾੜੀ ਵਿਗਿਆਨ ਕੇਂਦਰ) ਦੀ ਮਹਤੱਵਪੂਰਣ ਭੁਕਿਮਾ ਰਹਿੰਦੀ ਹੈ। ਇਸ ਵਾਰ ਵੀ ਕੇਵੀਕੇ ਦੀ ਮਜਬੂਤ ਭੁਮਿਕਾ ਦੀ ਉਮੀਦ ਹੈ। ਇਹ ਪ੍ਰੋਗਰਾਮ ਕਿਸਾਨਾਂ ਤੱਕ ਸਿੱਧੇ ਲਾਭ ਪਹੁੰਚਾਉਣ ਅਤੇ ਜਨ ਜਾਗਰੁਕਤਾ ਮੁਹਿੰਮ ਦਾ ਸਰੋਤ ਵੀ ਹੈ ਇਸ ਲਈ ਪ੍ਰੋਗਰਾਮ ਇੱਕ ਉਤਸਵ ਅਤੇ ਇੱਕ ਮਿਸ਼ਨ ਵਜੋ ਆਯੋਜਿਤ ਹੋਣਾ ਚਾਹੀਦਾ ਹੈ।
ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ 2 ਅਗਸਤ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਦੀ ਕਿਸਤ ਜਾਰੀ ਹੋਣ ਵਾਲੇ ਪ੍ਰੋਗਰਾਮ ਨਾਲ ਜੁੜਨ। ਉਨ੍ਹਾਂ ਨੇ ਦਸਿਆ ਕਿ ਸਾਲ 2019 ਤੋਂ ਸ਼ੁਰੂ ਹੋਏ ਉਕਤ ਯੋਜਨਾਂ ਤਹਿਤ ਹੁਣ ਤੱਕ ਜਾਰੀ 19 ਕਿਸਤਾਂ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ 3.69 ਲੱਖ ਕਰੋੜ ਦੀ ਰਕਮ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਹੁਣ 20ਵੀਂ ਕਿਸਤ ਵਿੱਚ 9.7 ਕਰੋੜ ਕਿਸਾਨਾਂ ਨੂੰ ਕਰੀਬ 20,500 ਕਰੋੜ ਦੀ ਰਕਮ ਦਾ ਟ੍ਰਾਂਸਫਰ ਕੀਤਾ ਜਾਵੇਗਾ।