ਪਿੰਡ ਧਨੌਰਾ ਜਾਟਾਨ ਵਿੱਚ 2 ਕਰੋੜ 73 ਲੱਖ 86 ਹਜਾਰ ਰੁਪਏ ਦੀ ਲਾਗਤ ਨਾਲ ਨਿਰਮਾਣਤ ਕੀਤੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਅਧਿਕਾਰੀਆਂ ਦੀ ਟੀਮ ਪਿੰਡ-ਪਿੰਡ ਵਿੱਚ ਜਾ ਕੇ ਪ੍ਰਧਾਨ ਮੰਤਰੀ ਮੁਫਤ ਬਿਜਲੀ ਯੋਜਨਾ ਦੇ ਤਹਿਤ ਸੋਲਰ ਪੈਨਲ ਦੀ ਪ੍ਰਕ੍ਰਿਆ ਪੂਰੀ ਕਰਵਾਏਗੀ। ਸਰਕਾਰ ਵੱਲੋਂ ਅੰਤੋਂਦੇਯ ਦੀ ਗਤੀ 'ਤੇ ਕੰਮ ਕਰਦੇ ਹੋਹੇ ਜਿਸ ਪਰਿਵਾਰ ਦੀ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਉਸ ਨੂੰ ਇਸ ਯੋਜਨਾ ਤਹਿਤ 2 ਕਿਲੋਵਾਟ ਦਾ ਸੋਲਰ ਪੈਨਲ ਉਪਲਬਧ ਕਰਵਾਇਆ ਜਾਵੇਗਾ। ਯੋਜਨਾ ਤਹਿਤ 70 ਹਜਾਰ ਰੁਪਏ ਕੇਂਦਰ ਸਰਕਾਰ ਵੱਲੋਂ ਅਤੇ ਬਾਕੀ ਦਾ ਪੈਸਾ ਸੁਬਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਘਰ 'ਤੇ ਸੋਲਰ ਪੈਨਲ ਹੋਵੇਗਾ ਉਸ ਘਰ ਦਾ ਬਿਜਲੀ ਬਿੱਲ ਜੀਰੋ ਹੀ ਆਵੇਗਾ। ਸਰਕਾਰ ਨੇ ਇਸ ਸਾਲ ਵਿੱਚ ਇੱਕ ਲੱਖ ਘਰਾਂ 'ਤੇ ਸੋਲਰ ਪੈਨਲ ਲਗਾਉਣ ਦਾ ਟੀਚਾ ਰੱਖਿਆ ਹੈ, ਹੁਣ ਤੱਕ 26 ਹਜਾਰ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਮੁੱਖ ਮੰਤਰੀ ਬੁੱਧਵਾਰ ਨੂੰ ਲਾਡਵਾ ਵਿਧਾਨਸਭਾ ਦੇ ਪਿੰਡ ਗੁੜੀ, ਜੋਗੀ ਮਾਜਰਾ, ਬਕਾਲੀ ਅਤੇ ਨਿਵਾਰਸੀ ਵਿੱਚ ਆਯੋਜਿਤ ਧੰਨਵਾਦੀ ਪ੍ਰੋਗਰਾਮ ਦੌਰਾਨ ਬੋਲ ਰਹੇ ਸਨ। ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਪਿੰਡਾਂ ਵਿੱਚ ਪਹੁੰਚਣ 'ਤੇ ਲੋਕਾਂ ਨੇ ਜੋਰਦਾਰ ਸਵਾਗਤ ਕੀਤਾ। ਮੁੱਖ ਮੰਤਰੀ ਨੇ ਪਿੰਡ ਦੇ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਮੁੱਖ ਮੰਤਰੀ ਨੇ ਪਿੰਡ ਗੁੜੀ ਵਿੱਚ ਸਾਫ ਪੇਯਜਲ ਦੀ ਪਾਇਪ ਲਾਇਨ ਲਈ 23 ਲੱਖ 4 ਹਜਾਰ ਰੁਪਏ , ਪਿੰਡ ਬਕਾਲੀ ਵਿੱਚ 70 ਲੱਖ 44 ਹਜਾਰ ਰੁਪਏ, ਪਿੰਡ ਜੋਗੀ ਮਾਜਰਾ ਵਿੱਚ 22 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪਿੰਡ ਧਨੌਰਾ ਜਾਟਾਨ ਵਿੱਚ 2 ਕਰੋੜ 73 ਲੱਖ 86 ਹਜਾਰ ਰੁਪਏ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮ ਦਾ ਉਦਘਾਟਨ ਵੀ ਕੀਤਾ।
ਮੁੱਖ ਮੰਤਰੀ ਨੇ ਸਾਰੇ ਪਿੰਡਾਂ ਵਿੱਚ ਵਿਕਾਸ ਕੰਮਾਂ ਲਈ 21-21 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਰਪੰਚਾਂ ਵੱਲੋਂ ਸੌਂਪੇਂ ਗਏ ਮੰਗ ਪੱਤਰਾਂ ਨੂੰ ਸਬੰਧਿਤ ਵਿਭਾਗਾਂ ਨੁੰ ਭੇਜ ਕੇ ਪੂਰਾ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਤੀਜੀ ਵਾਰ ਸਰਕਾਰ ਬਨਣ ਦੇ ਬਾਅਦ ਵਿਕਾਸ ਕੰਮਾਂ ਦੇ ਲਈ ਪਿੰਡ ਗੂੜੀ ਵਿੱਚ 57 ਲੱਖ, ਪਿੰਡ ਬਕਾਲੀ ਵਿੱਚ 1 ਕਰੋੜ 40 ਲੱਖ ਰੁਪਏ ਅਤੇ ਨਿਵਾਰਸੀ ਵਿੱਚ 2 ਕਰੋੜ 78 ਲੱਖ ਰੁਪਏ ਭੇਜੇ ਜਾ ਚੁੱਕੇ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਦਿਨਾਂ ਬਰਸਾਤ ਦੇ ਕਾਰਨ ਕਿਸਾਨਾਂ ਦੀ ਫਸਲਾਂ ਪ੍ਰਭਾਵਿਤ ਹੋਈਆਂ ਸਨ, ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਲਈ 1334 ਕਰੋੜ ਰੁਪਏ ਮੁਆਵਜੇ ਵਜੋ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਲਈ ਸਮਾਨ ਰੂਪ ਨਾਲ ਕੰਮ ਕਰ ਰਹੀ ਹੈ।