ਚੰਡੀਗੜ੍ਹ : ਭਾਰਤ ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੇ ਅਗਾਮੀ ਚੋਣ-2025 ਨੂੰ ਲੈ ਕੇ ਆਮਜਨਤਾ ਵਿੱਚ ਜਾਗਰੁਕਤਾ ਵਧਾਉਂਦੇ ਤਹਿਤ ਇੱਕ ਨਵੀਂ ਕਿਤਾਬ-ਭਾਰਤ ਦੇ ਉੱਪ ਰਾਸ਼ਟਰਪਤੀ ਅਹੁਦੇ ਦਾ ਚੋਣ-2025 ਜਾਰੀ ਕੀਤੀ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ. ਸ਼੍ਰੀਨਿਵਾਸ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਪੁਸਤਿਕਾ ਚੋਣ ਪ੍ਰਕ੍ਰਿਆ ਨੂੰ ਆਮ ਭਾਸ਼ਾ ਵਿੱਚ ਸਰਲਤਾ ਨਾਲ ਸਮਝਾਉਣ ਦੀ ਦਿਸ਼ਾ ਵਿੱਚ ਕਮਿਸ਼ਨ ਦਾ ਇੱਕ ਮਹਤੱਵਪੂਰਣ ਯਤਨ ਹੈ।
ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਸੂਬਿਆਂ ਦੀ ਵਿਧਾਨਸਭਾਵਾਂ, ਲੋਕਸਭਾ, ਰਾਜਸਭਾ ਜਾਂ ਰਾਸ਼ਟਰਪਤੀ ਅਤੇ ਉੱਪ -ਰਾਸ਼ਟਰਪਤੀ ਦੇ ਚੋਣਾਂ ਦੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਤੇ ਸਰਲ ਬਨਾਉਣ ਲਈ ਲਗਾਤਾਰ ਨਵਾਚਾਰ ਕਰ ਰਿਹਾ ਹੈ। ਇਸੀ ਲੜੀ ਵਿੱਚ ਕਮਿਸ਼ਨ ਨੇ ਇਹ ਪੁਸਤਿਕਾ ਪ੍ਰਕਾਸ਼ਿਤ ਕੀਤੀ ਹੇ, ਜਿਸ ਵਿੱਓ ਸਾਲ 1952 ਤੋਂ 2022 ਤੱਕ ਸਪੰਨ ਹੋਏ ਸਾਰੇ 16 ਉੱਪ ਰਾਸ਼ਟਰਪਤੀ ਚੋਣਾਂ 'ਤੇ ਸੰਖੇਤ ਇਤਿਹਾਸਕ ਨੋਟਸ ਸ਼ਾਮਿਲ ਹਨ।