ਚੰਡੀਗੜ੍ਹ : ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਸੂਬਾਵਾਸੀਆਂ ਨੂੰ ਹਰੇਕ ਪਿੰਡ ਵਿੱਚ ਬੱਸ ਸਹੂਲਤ ਮਹੁਇਆ ਕਰਵਾਉਣ ਦੀ ਸੌਗਾਤ ਦਿੱਤੀ ਹੈ ਅਤੇ ਕਿਹਾ ਹੈ ਕਿ ਸੂਬੇ ਦੇ ਸਾਰੇ ਪਿੰਡਾਂ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸਾਂ ਯਾਤਰੀਆਂ ਨੂੰ ਸੇਵਾਵਾਂ ਦੇਣਗੀਆਂ। ਸ੍ਰੀ ਵਿਜ ਨੇ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰੇਕ ਪਿੰਡ ਵਿੱਚ ਗ੍ਰਾਮੀਣਾਂ ਨੂੰ ਬੱਸ ਸਹੂਲਤ ਮਹੁਇਆ ਕਰਵਾਉਣ ਲਈ ਹਰਿਆਣਾ ਰਾਜ ਟ੍ਰਾਂਸਪੋਰਟ ਦੇ ਡਾਇਰੈਕਟ ਜਨਰਲ ਵੱਲੋਂ ਸਾਰੇ ਮਹਾਪ੍ਰਬੰਧਕਾਂ ਨੂੰ ਲਿਖਿਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਅਜਿਹੇ ਸਾਰੇ ਪਿੰਡਾਂ ਵਿੱਚ ਹਰਿਆਣਾ ਰੋਡਵੇਜ਼ ਦੀ ਟ੍ਰਾਂਸਪੋਰਟ ਸਹੂਲਤ ਸ਼ੁਰੂ ਕੀਤੀ ਜਾਵੇਗੀ, ਜਿੱਥੇ ਹੁਣ ਤੱਕ ਹਰਿਆਣਾ ਰੋਡਵੇਜ਼ ਦੀ ਬੱਸ ਨਹੀਂ ਪਹੁੰਚ ਪਾਈ ਸੀ।
ਵਰਨਣਯੋਗ ਹੈ ਕਿ ਪਿਛਲੇ ਦਿਨਾਂ ਟ੍ਰਾਂਸਪੋਰਟ ਮੰਤਰੀ ਨੇ ਰਾਜ ਟ੍ਰਾਂਸਪੋਰਟ ਦੇ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਹਰਿਆਣਾ ਦੇ ਹਰੇਕ ਪਿੰਡ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ਸਰਵਿਸ ਉਪਲਬਧ ਕਰਵਾਈ ਜਾਵੇ ਤਾਂ ਜ ਗ੍ਰਾਮੀਣਾਂ ਨੂੰ ਆਵਾਜਾਈ ਵਿੱਚ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਨਾ ਹੋਵੇ।