Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪ

April 27, 2024 06:19 PM
SehajTimes

ਚੰਡੀਗੜ੍ਹ : ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਵੋਟਰ ਇਨ ਕਿਊ ਐਪ ਰਾਹੀਂ ਚੋਣ ਦੇ ਦਿਨ ਵੋਟ ਕੇਂਦਰਾਂ ’ਤੇ ਲਗਾਉਣ ਵਾਲੀ ਭੀੜ ਦੀ ਜਾਣਕਾਰੀ ਲਈ ਜਾ ਸਕੇਗੀ। ਐਪ ’ਤੇ ਜਾਣਕਾਰੀ ਲੈ ਕੇ ਵੋਟਰ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਜਾ ਸਕਣ। ਅਜਿਹੇ ਵਿਚ ਇਸ ਐਪ ਨਾਲ ਵੋਟਰ ਫ਼ੀ ਸਦੀ ਵਧਾਉਣ ਵਿਚ ਵੀ ਮਦਦ ਮਿਲੇਗੀ। ਕਰਨਾਲ ਦੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਉੱਤਰ ਸਿੰਘ ਨੇ ਦਸਿਆ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀ ਸਦੀ ਨੂੰ ਵਧਾਉਣ ਲਈ ਅਹਿਮ ਕਦਮ ਚੁੱਕ ਰਿਹਾ ਹੈ। 25 ਮਈ ਨੂੰ ਹੋਣ ਵਾਲੀ ਲੋਕ ਸਭਾ 2024 ਦੀ ਆਮ ਚੋਣਾਂ ਲਈ ਕਮਿਸ਼ਨ ਵੱਲੋਂ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਵੋਟਰ ਇੰਨ ਕਿਊ ਨਾਮਕ ਐਪ ਸ਼ੁਰੂ ਕੀਤੀ ਗਈ ਹੈ। ਇਸ ਨਾਲ ਵੋਟਰ ਚੋਣ ਦੇ ਦਿਨ ਵੋਟਰ ਕੇਂਦਰਾਂ ’ਤੇ ਲਗਾਉਣ ਵਾਲੀ ਭੀੜ ਨੂੰ ਲਾਇਵ ਵੇਖ ਸਕਦੇ ਹਨ, ਜਿਸ ਨਾਲ ਵੋਟਰ ਆਪਣੀ ਸਹੂਲਤ ਅਨੁਸਾਰ ਵੋਟ ਕਰਨ ਲਈ ਕੇਂਦਰ ’ਤੇ ਜਾ ਸਕਦੇ ਹਨ। ਕਈ ਵਾਰ ਵੋਟਰ ਭੀੜ ਨੂੰ ਵੇਖ ਕੇ ਬਗ਼ੈਰ ਵੋਟ ਪਾਏ ਹੀ ਵਾਪਸ ਚਲੇ ਜਾਂਦੇ ਹਨ। ਪਰ ਹੁਣ ਇਸ ਐਪ ਰਾਹੀਂ ਵੋਟ ਕੇਂਦਰਾਂ ਦੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਦਸਿਆ ਕਿ ਵੋਟ ਇਨ ਕਿਊ ਮੋਬਾਇਲ ਐਪ ਨੂੰ ਭਾਰਤ ਚੋਣ ਕਮਿਸ਼ਨ ਨੇ ਵੀ ਵਰਤੋਂ ਦੇ ਤੌਰ ’ਤੇ ਆਪਣੀ ਪ੍ਰਵਾਨਗੀ ਦਿੱਤੀ ਹੈ। ਮੋਬਾਇਲ ਐਪ ’ਤੇ ਵੋਟਰ ਆਪਣੇ ਇਲਾਕੇ ਦਾ ਨਾਮ, ਪੋਲਿੰਗ ਬੂਥ ਦਾ ਨਾਮ, ਵੋਟਰ ਦਾ ਨਾਮ ਆਦਿ ਫ਼ੀਡ ਕਰੇਗਾ ਤਾਂ ਉਸ ਨੂੰ ਇਕ ਓਟੀਪੀ ਮਿਲੇਗਾ, ਜਿਸ ਦੀ ਵਰਤੋਂ ਕਰ ਕੇ ਉਹ ਬੂਥ ’ਤੇ ਸਿੱਧੇ ਬੀਐਲਓ ਨਾਲ ਜੁੜ ਸਕਦਾ ਹੈ। ਬੀਐਲਓ ਹਰੇਕ ਇਕ ਘੰਟਾ ਜਾਂ ਅੱਧੇ ਘੰਟੇ ਬਾਅਦ ਐਪ ਵਿਚ ਦੱਸੇਗਾ ਕਿ ਇਸ ਸਮੇਂ ਵੋਟ ਪਾਉਣ ਲਈ ਕਿੰਨੇ ਲੋਕ ਲਾਇਨ ਵਿਚ ਖੜ੍ਹੇ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਮੋਬਾਇਲ ਐਪ ਅਤੇ ਵੈਬਸਾਇਟ ਦਾ ਪਹਿਲੀ ਵਾਰ ਚੋਣ ਵਿਚ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ ਕਿ ਵੋਟਰ ਨੂੰ ਵੋਟ ਪਾਉਣ ਲਈ ਵੱਧ ਸਮੇਂ ਤਕ ਉਡੀਕ ਨਹੀਂ ਕਰਨੀ ਪਏਗੀ ਅਤੇ ਇਹ ਭੀੜ ਘੱਟ ਹੁੰਦੇ ਹੀ ਵੋਟ ਪਾਉਣ ਲਈ ਜਾ ਸਕਦਾ ਹੈ। ਇਹ ਵਰਤੋਂ ਸਫ਼ਲ ਰਹੀ ਤਾਂ ਇਸ ਦੀ ਵਰਤੋਂ ਭਵਿੱਖ ਵਿਚ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਵੀ ਲਾਗੂ ਕੀਤੀ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਉੱਤਰ ਸਿੰਘ ਨੇ ਦਸਿਆ ਕਿ ਵੋਟ ਇੰਨ ਕਿਊ ਮੋਬਾਇਲ ਐਪ ਦਾ ਪਹਿਲੀ ਵਾਰ ਚੋਣ ਵਿਚ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ ਕਿ ਵੋਟਰ ਨੂੰ ਵੋਟ ਪਾਉਣ ਲਈ ਵੱਧ ਸਮੇਂ ਤਕ ਉਡੀਕ ਨਹੀਂ ਕਰਨੀ ਪਏਗੀ ਅਤੇ ਉਹ ਭੀੜ ਘੱਟ ਹੁੰਦੇ ਹੀ ਵੋਟ ਪਾਉਣ ਲਈ ਜਾ ਸਕਦਾ ਹੈ। ਇਹ ਵਰਤੋਂ ਸਫਲ ਨੂੰ ਭਵਿੱਖ ਵਿਚ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਵੀ ਲਾਗੂ ਕੀਤੀ ਜਾ ਸਕਦਾ ਹੈ। ਸ਼ੁਰੂਆਤ ਟ੍ਰਾਇਲ ਵੱਜੋਂ ਅਜੇ ਕਰਨਾਲ ਸਮੇਤ ਗੁਰੂਗ੍ਰਾਮ, ਰੋਹਤਕ, ਬਹਾਦੁਰਗੜ੍ਹ, ਕੈਥਲ, ਝੱਜਰ, ਰਿਵਾੜੀ, ਨਾਰਨੌਲ, ਨੂੰਹ, ਪਲਵਲ, ਫਰੀਦਾਬਾਦ, ਬੜਖਲ, ਪੰਚਕੂਲਾ, ਅੰਬਾਲਾ ਕੈਂਟ, ਅੰਬਾਲਾ ਸਿਟੀ, ਯਮੁਨਾਨਗਰ, ਥਾਨੇਸਰ, ਪਾਣੀਪਤ ਅਤੇ ਸੋਨੀਪਤ ਵਿਧਾਨ ਸਭਾ ਹਲਕਿਆਂ ਵਿਚ ਵੋਟਰ ਇੰਨ ਕਿਊ ਐਪ ਨੂੰ ਸ਼ੁਰੂ ਕੀਤਾ ਗਿਆ ਹੈ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ