Monday, June 16, 2025

International

ਕੋਰੋਨਾ ਹਵਾਈ ਯਾਤਰਾ ਪਾਬੰਦੀ : 9000 ਤੋਂ ਵੀ ਵੱਧ ਆਸਟ੍ਰੇਲੀਆਈ ਲੋਕ ਭਾਰਤ ਵਿਚ ਫਸੇ

May 03, 2021 11:43 AM
SehajTimes

ਸਿਡਨੀ : ਮੌਜੂਦਾ ਸਮੇਂ ਵਿਚ 9000 ਤੋਂ ਵੀ ਵੱਧ ਅਜਿਹੇ ਲੋਕ ਹਨ ਜੋ ਕਿ ਭਾਰਤ ਵਿਚ ਫਸੇ ਹਨ ਅਤੇ ਘਰ ਵਾਪਸੀ ਦੇ ਇੰਤਜ਼ਾਰ ਵਿੱਚ ਬੈਠੇ ਹਨ। ਇਹ Corona ਪਾਬੰਦੀਆਂ ਹਾਲ ਦੀ ਘੜੀ ਤਾਂ 15 ਮਈ, 2021 ਤੱਕ ਹੀ ਲਗਾਈਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਸਥਿਤੀਆਂ ਅਤੇ ਕੋਰੋਨਾ ਦੇ ਅੰਕੜਿਆਂ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਮੁਤਾਬਕ ਹੀ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।
ਇਥੇ ਜਿ਼ਕਰਯੋਗ ਹੈ ਕਿ ਆਸਟ੍ਰੇਲੀਆ ਵੱਲੋਂ ਭਾਰਤ ਨਾਲ ਲਗਾਈਆਂ ਗਈਆਂ ਯਾਤਰਾ ਸਬੰਧੀ ਸਖ਼ਤ ਪਾਬੰਦੀਆਂ 'ਤੇ ਕਈ ਤਰਫੋਂ ਭਾਰੀ ਵਿਰੋਧ ਜਤਾਇਆ ਗਿਆ ਹੈ। ਇਸ ਵਿਰੋਧ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਅਤੇ ਦਿਲੋਂ ਦੁਖੀ ਵੀ ਹਨ ਕਿ ਇਸ ਫ਼ੈਸਲੇ ਨਾਲ ਅਜਿਹੇ ਹਜ਼ਾਰਾਂ ਲੋਕਾਂ ਦੀਆਂ ਤਕਲੀਫ਼ਾਂ ਵਿਚ ਵਾਧਾ ਹੋਇਆ ਹੈ ਜੋ ਕਿ ਭਾਰਤ ਵਿਚ ਫਸੇ ਹਨ ਅਤੇ ਆਸਟ੍ਰੇਲੀਆ ਨਹੀਂ ਆ ਸਕਦੇ ਪਰ ਇਸ ਸਮੇਂ ਜੋ ਸਥਿਤੀ ਭਾਰਤ ਵਿਚ ਬਣੀ ਹੋਈ ਹੈ ਉਸ ਦੇ ਤਹਿਤ ਗੰਭੀਰ ਜ਼ੋਖਮ ਨਹੀਂ ਚੁੱਕਿਆ ਜਾ ਸਕਦਾ। ਇਸ ਲਈ ਆਸਟ੍ਰੇਲੀਆਈ ਲੋਕਾਂ ਦੇ ਜਨਤਕ ਅਤੇ ਸਿਹਤ ਸਬੰਧੀ ਧਿਆਨ ਹਿਤ ਹੀ ਅਜਿਹੇ ਸਖ਼ਤ ਫ਼ੈਸਲੇ ਲਏ ਗਏ ਹਨ ਅਤੇ ਇਸ ਬਾਬਤ ਕੋਈ ਵੀ ਪੱਖਪਾਤ ਨਹੀਂ ਕੀਤਾ ਜਾ ਰਿਹਾ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹਾ ਕਰਨਾ ਲਾਜ਼ਮੀ ਇਸ ਲਈ ਵੀ ਹੋ ਗਿਆ ਸੀ ਕਿਉਂਕਿ ਕੁਝ ਲੋਕਾਂ ਨੇ ਦੋਹਾ (ਕਤਰ) ਵਾਲਾ ਰਾਹ ਫੜਿਆ ਸੀ ਅਤੇ ਇਸ ਰਸਤੇ ਆਸਟ੍ਰੇਲੀਆ ਵਿਚ ਦਾਖਲ ਹੋ ਰਹੇ ਸਨ। ਹਾਲ ਦੀ ਘੜੀ ਅਜਿਹਾ ਕਰਨਾ ਵਾਜਿਬ ਹੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਇਹ ਸਭ ਜਨਤਕ ਸਿਹਤ ਦੇ ਮੱਦੇਨਜ਼ਰ ਕੀਤਾ ਗਿਆ ਹੈ।

Have something to say? Post your comment

 

More in International

ਜਸਬੀਰ ਸਿੰਘ Youtuber ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ

ਅਮਰੀਕਾ ; ਹਾਰਵਰਡ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਟਰੰਪ ਨੇ ਲਗਾਈ ਰੋਕ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਰੋਜ਼ਾਨਾ 3000 ਲੋਕਾਂ ਨੂੰ ਕਰੋ ਗ੍ਰਿਫ਼ਤਾਰ

ਅਮਰੀਕਾ ; ਐਲੋਨ ਮਸਕ ਨੇ ਟਰੰਪ ਦੇ ਵਿਸ਼ੇਸ਼ ਸਲਾਹਕਾਰ ਵਜੋਂ ਦਿੱਤਾ ਅਸਤੀਫਾ

ਭਾਰਤ ; ਪਾਕਿ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ ਦੇਸ਼ ਛੱਡਣ ਦੇ ਹੁਕਮ

ਟਰੰਪ ਨੇ ਬਣਾਇਆ ਨਵਾਂ ਕਾਨੂੰਨ ; ਅਮਰੀਕਾ ‘ਚ ਬਿਨਾਂ ਪੁੱਛੇ ਨਹੀਂ ਸਾਂਝੀ ਹੋ ਸਕੇਗੀ ਕਿਸੇ ਦੀ ਤਸਵੀਰ

ਟਰੰਪ ਦਾ ਫੈਸਲਾ ‘ਅਮਰੀਕਾ ‘ਚ ਟਰੱਕ ਚਲਾਉਣਾ ਹੈ ਤਾਂ ਸਿੱਖਣੀ ਹੋਵੇਗੀ ਅੰਗਰੇਜ਼ੀ

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼