Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਕਣਕ ਦੇ ਫਸਲ ਦੇ ਅਵਸ਼ੇਸ਼ਾਂ ਨੂੰ ਜਲਾਉਣ 'ਤੇ ਲਗਾਈ ਪਾਬੰਧੀ

April 08, 2024 06:44 PM
SehajTimes

ਚੰਡੀਗੜ੍ਹ : ਵਾਤਾਵਰਣ ਨੁੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਫਤਿਹਾਬਾਦ ਦੇ ਸਿਟੀ ਮੈਜੀਸਟ੍ਰੇਟ ਰਾਹੁਲ ਨਰਵਾਲ ਨੇ ਭਾਂਰਤੀ ਸਜਾ ਪ੍ਰਕ੍ਰਿਆ ਸੰਹਿਤਾ 1973 ਦੀ ਧਾਰਾ 144 ਵਿਚ ਪ੍ਰਦੱਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਫਤਿਹਾਬਾਦ ਵਿਚ ਤੁਰੰਤ ਪ੍ਰਭਾਵ ਨਾਲ ਕਣਕ ਦੀ ਫਸਲ ਦੀ ਕਟਾਈ ਦੇ ਬਾਅਦ ਬਚੇ ਹੋਏ ਅਵਸ਼ੇਸ਼ਾਂ ਨੂੰ ਜਲਾਉਣ 'ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਸਾਰੀ ਕੰਬਾਇਨ ਹਾਰਵੇਸਟਰ ਮਸ਼ੀਨ ਦੇ ਮਾਲਿਕਾਂ ਨੁੰ ਆਦੇਸ਼ ਦਿੱਤੇ ਹਨ ਕਿ ਉਹ ਕਣਕ ਦੀ ਫਸਲ ਦੀ ਕਟਾਈ ਦੌਰਾਨ ਆਪਣੀ ਕੰਬਾਇਨ ਹਾਰਵੇਸਟਰ ਮਸ਼ੀਨਾਂ ਵਿਚ ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ (ਐਸਐਸਐਮਐਸ) ਲਗਵਾਉਣਾ ਯਕੀਨੀ ਕਰਨ। ਬਿਨ੍ਹਾਂ ਐਸਐਸਐਮਐਸ ਕੰਬਾਇਨ ਹਾਰਵੇਸਟਰ ਮਸ਼ੀਨਾਂ ਵੱਲੋਂ ਕਣਕ ਦੀ ਫਸਲ ਕੱਟਣ 'ਤੇ ਪੂਰੀ ਤਰ੍ਹਾ ਰੋਕ ਰਹੇਗੀ। ਇਹ ਆਦੇਸ਼ ਫਸਲ ਰਬੀ ਸੀਜਨ 2024 ਖਤਮ ਹੋਣ ਤਕ ਪ੍ਰਭਾਵੀ ਰਹਿਣਗੇ।

ਸਿਟੀ ਮੈਜੀਸਟ੍ਰੇਟ ਨਰਵਾਲ ਨੇ ਦਸਿਆ ਕਿ ਰਬੀ ਦੀ ਫਸਲ ਦੌਰਾਨ ਕਿਸਾਨਾਂ ਵੱਲੋਂ ਕਣਕ ਦੀ ਫਸਲ ਕਟਾਈ ਦੇ ਬਾਅਦ ਬਚੇ ਹੋਏ ਵੇਸਟ ਵਿਚ ਅੱਗ ਲਗਾ ਦਿੱਤੀ ਜਾਂਦੀ ਹੈ, ਜੋ ਕਿ ਹਵਾ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1981 ਅਤੇ ਭਾਰਤੀ ਸਜਾ ਸੰਹਿਤਾ ਦਾ ਉਲੰਘਣ ਹੈ। ਇੰਨ੍ਹਾਂ ਅਵਸ਼ੇਸ਼ਾਂ ਦੇ ਜਲਾਉਣ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਮਨੁੱਖ ਦੀ ਸਿਹਤ, ਸਪੰਤੀ ਦੀ ਹਾਨੀ, ਤਨਾਅ,, ਗੁੱਸਾ ਅਤੇ ਜੀਵਨ ਨੂੰ ਬਾਹਰੀ ਖਤਰੇ ਦੀ ਸੰਭਾਵਨਾ ਰਹਿੰਦੀ ਹੈ। ਜਦੋਂ ਕਿ ਇੰਨ੍ਹਾਂ ਅਵਸ਼ੇਸ਼ਾਂ ਨਾਲ ਪਸ਼ੂਆਂ ਦੇ ਲਈ ਤੂੜੀ ਬਣਾਈ ਜਾ ਸਕਦੀ ਹੈ। ਇਸ ਦੇ ਜਲਾਉਣ ਨਾਲ ਚਾਰੇ ਦੀ ਵੀ ਕਮੀ ਹੋ ਜਾਂਦੀ ਹੈ। ੳਪਰੋਕਤ ਆਦੇਸ਼ਾਂ ਦੀ ਉਲੰਘਣਾ ਵਿਚ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਭਾਰਤੀ ਸਜਾ ਸੰਹਿਤਾ ਦੀ ਧਾਰਾ 188 ਸੰਗਠਤ ਹਵਾ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1981 ਦੇ ਤਹਿਤ ਸਜਾ ਦਾ ਭਾਗੀ ਹੋਵੇਗਾ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ