Monday, June 16, 2025

National

ਪੀ ਐਮ ਮੋਦੀ ਨੇ ਕੁਇੰਬਟੂਬਰ ਤੋਂ ਰੈਲੀ ਦੀ ਕੀਤੀ ਸ਼ੁਰੂਆਤ

April 08, 2024 02:52 PM
SehajTimes

ਤਾਮਿਲਨਾਡੂ : ਭਾਜਪਾ ਨੇਤਾ ਅਤੇ ਤਤਕਾਲੀ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਚੋਣ ਰੈਲੀ ਕਰਨ ਜਾ ਰਹੇ ਸਨ। ਜਿਸ ਫਲਾਈਟ ਰਾਹੀਂ ਅਡਵਾਨੀ ਕੋਇੰਬਟੂਰ ਜਾ ਰਹੇ ਸਨ, ਉਹ ਲੇਟ ਹੋ ਗਈ ਸੀ । ਉਹ ਸਮੇਂ ’ਤੇ ਰੈਲੀ ਵਿੱਚ ਨਹੀਂ ਪਹੁੰਚ ਸਕੇ। ਅਚਾਨਕ ਹੀ ਅਡਵਾਨੀ ਦੀ ਸਟੇਜ ਨੇੜੇ ਜ਼ਬਰਦਸਤ ਧਮਾਕਾ ਹੋਈਆ। ਲੜੀਵਾਰ ਧਮਾਕਿਆਂ ਦੇ 26 ਸਾਲ ਬਾਅਦ , ਪ੍ਰਧਾਨ ਮੰਤਰੀ ਮੋਦੀ ਇੱਕ ਚੋਣ ਰੈਲੀ ਲਈ ਕੋਇੰਬਟੂਰ ਪਹੁੰਚੇ । ਉਨ੍ਹਾਂ ਹੀ ਥਾਵਾਂ ਤੋਂ ਲੰਘਿਆ ਜਿੱਥੇ ਬੰਬ ਫਟਿਆ ਸੀ। ਸਟੇਜ ਵੀ ਇਸੇ ਸ਼ਨਮੁਗਮ ਚੌਰਾਹੇ ’ਤੇ ਬਣਾਈ ਗਈ ਸੀ । ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਵਿੱਚ ਧਮਾਕੇ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ । ਇਸ ਨਾਲ ਕੋਇੰਬਟੂਰ ਦੇ ਲੋਕਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾਂ ਹੋ ਗਈਆਂ। ਸੀਟਾਂ ਦੇ ਲਿਹਾਜ਼ ਨਾਲ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਰਾਜ ਤਾਮਿਲਨਾਡੂ ’ਚ ਪਹਿਲੀ ਰੈਲੀ ਲਈ ਕੋਇੰਬਟੂਰ ਨੂੰ ਕਿਉਂ ਚੁਣਿਆ ਅਤੇ ਇਸ ਦਾ ਕੀ ਮਹਤੱਵ ਹੈ, ਹਾਲਾਂਕਿ ਇਸ ਵਾਰ ਕੋਇੰਬਟੂਰ ਸੀਟ ’ਤੇ ਭਾਜਪਾ ਦਾ ਦਾਅਵਾ ਮਜ਼ਬੂਤ ਹੈ। ਸੂਬਾ ਪ੍ਰਧਾਨ ਅੰਨਾਮਲਾਈ ਇੱਥੋਂ ਚੋਣ ਲੜ ਰਹੇ। ਅੰਨਾਮਾਲਾਈ ਨੌਜਵਾਨਾਂ ’ ਚ ਹਰਮਨ ਪਿਆਰੇ ਹਨ, ਉਨ੍ਹਾਂ ਦਾ ਅਕਸ ਵੀ ਚੰਗਾ ਹੈ, ਇਸ ਲਈ ਭਾਜਪਾ ਨੂੰ 25 ਸਾਲ ਬਾਅਦ ਇਹ ਸੀਟ ਜਿੱਤਨ ਦੀ ਉਮੀਦ ਹੈ।

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ