Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਭਾਰਤ ਚੋਣ ਕਮਿਸ਼ਨ ਨੇ ਸ਼ੁਰੂ ਕੀਤੇ ਮੋਬਾਇਲ ਐਪ

March 26, 2024 04:11 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਸੂਚਨਾ ਤਕਨਾਲੋਜੀ ਦੇ ਅੱਜ ਦੇ ਯੁੱਗ ਵਿਚ 18ਵੇਂ ਲੋਕਸਭਾ ਆਮ ਚੋਣ ਦੇ ਮੱਦੇਨਜਰ ਵੋਟਰਾਂ, ਰਾਜਨੀਤਿਕ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਸਹੂਲਤ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਕਈ ਮੋਬਾਇਲ ਐਪ ਸ਼ੁਰੂ ਕੀਤੇ ਹਨ। ਜਿਨ੍ਹਾਂ ਦੀ ਵਰਤੋ ਕਰ ਕੋਈ ਵੀ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀ ਸਮਸਿਆ ਦਾ ਹਂੱਲ ਕਰਵਾ ਸਕਦਾ ਹੈ। ਚੋਣ ਪ੍ਰਬੰਧਾਂ ਨੂੰ ਲੈ ਕੇ ਸ੍ਰੀ ਅਗਰਵਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਕ੍ਰਿਆ ਨੁੰ ਸਰਲ ਅਤੇ ਸਹੂਲਤਜਨਕ ਬਨਾਉਣ ਲਈ ਭਾਰਤ ਚੋਣ ਕਮਿਸ਼ਨ ਨੇ ਆਫਲਾਇਨ ਹੀ ਨਹੀਂ, ਸਗੋ ਆਨਲਾਇਨ ਵੀ ਅਨੇਕ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।ਉਦਾਹਰਣ ਵਜੋ 18 ਸਾਲ ਦਾ ਕੋਈ ਯੂਵਾ ਜਾਂ ਯੁਵਤੀ ਆਪਣਾ ਵੋਟ ਬਨਵਾਉਣਾ ਚਾਹੁੰਦਾ ਹੈ ਤਾਂ ਉਹ ਵੋਟਸ.ਈਸੀਆਈ.ਇਨ 'ਤੇ ਆਨਲਾਇਨ ਬਿਨੇ ਕਰ ਸਕਦਾ ਹੈ। ਇਹ ਸਹੂਲਤ ਸਿਰਫ ਉਦੋਂ ਤਕ ਹੈ ਜਦੋਂ ਤਕ ਕਿ ਲੋਕਸਭਾ ਚੋਣ ਦੇ ਲਈ ਨਾਮਜਦਗੀ ਪ੍ਰਕ੍ਰਿਆ ਸ਼ੁਰੂ ਨਹੀਂ ਹੋ ਜਾਂਦੀ। ਨਾਮਜਦਗੀ ਪੱਤਰਾਂ ਦੇ ਦਾਖਲੇ ਸ਼ੁਰੂ ਹੋਣ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਹਰਿਆਣਾ ਵਿਚ ਨਾਮਜਦਗੀ ਪ੍ਰਕ੍ਰਿਆ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 5 ਮਈ ਤਕ ਜਾਰੀ ਰਹੇਗੀ। ਇਸੀ ਤਰ੍ਹਾ ਚੋਣ ਕਮਿਸ਼ਨ ਨੇ ਸੀ-ਵਿਜਿਲ ਦੇ ਨਾਂਅ ਨਾਲ ਇਕ ਨਵੀਂ ਐਪ ਸ਼ੁਰੂ ਕੀਤੀ ਹੈ। ਇਸ ਮੋਬਾਇਲ ਐਪ ਨੁੰ ਡਾਉਨਲੋਡ ਕਰ ਕੋਈ ਵੀ ਨਾਗਰਿਕ ਚੋਣ ਜਾਬਤਾ ਦੀ ਕਿਤੇ ਉਲੰਘਣਾ ਹੋ ਰਹੀ ਹੈ ਤਾਂ ਉਸ ਦੀ ਫੋਟੋ ਜਾਂ ਵੀਡੀਓ ਬਣਾ ਕੇ ਆਪਣੀ ਸ਼ਿਕਾਇਤ ਭੇਜ ਸਕਦਾ ਹੈ, ਜਿਸ ਦਾ ਹੱਲ ਚੋਣ ਦਫਤਰ ਵੱਲੋਂ 100 ਮਿੰਟ ਵਿਚ ਕੀਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਆਨਲਾਇਨ ਨਾਮਜਦਗੀ ਪੱਤਰ ਦਾਖਲ ਕਰਨ ਲਈ ਵੀ ਚੋਣ ਕਮਿਸ਼ਨ ਨੇ ਕੇਂਡੀਡੇਟ ਨੋਮੀਨੇਸ਼ਨ ਐਪਲੀਕੇਸ਼ਨ ਦੇ ਨਾਂਅ ਨਾਂਲ ਇਕ ਐਪ ਬਣਾਈ ਹੈ। ਕੋਈ ਵੀ ਉਮੀਦਵਾਰ ਇਸ ਐਪ ਦੀ ਵਰਤੋ ਕਰ ਆਪਣੇ ਬਿਨੈ ਨੂੰ ਇਸ ਐਪ 'ਤੇ ਆਨਲਾਇਨ ਦਰਜ ਕਰਵਾ ਸਕਦਾ ਹੈ। ਇਸ ਵਿਚ ਆਨਲਾਇਨ ਭੁਗਤਾਨ ਰਾਹੀਂ ਆਪਣੀ ਜਮਾਨਤ ਕਰਮ ਜਮ੍ਹਾ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਗਿਆ ਹੈ। ਇਕ ਵਾਰ ਬਿਨੈ ਦਰਜ ਹੋਣ ਦੇ ਬਾਅਦ ਉਮੀਦਵਾਰ ਕੇਂਡੀਡੇਟ ਸਹੂਲਤ ਐਪ ਦੀ ਵਰਤੋ ਕਰ ਆਪਣੇ ਬਿਨੈ ਦੀ ਅਗਾਮੀ ਕਾਰਵਾਈ 'ਤੇ ਨਜਰ ਰੱਖ ਸਕਦੇ ਹਨ। ਰਿਟਰਨਿੰਗ ਅਧਿਕਾਰੀਆਂ ਦੇ ਲਈ ਕਮਿਸ਼ਨ ਨੇ ਏਨਕੋਰ ਦੇ ਨਾਂਅ ਨਾਲ ਇਕ ਸਾਫਟਵੇਅਰ ਤਿਆਰ ਕੀਤਾ ਹੈ। ਇਸ ਵਿਚ ਉਮੀਦਵਾਰਾਂ ਦਾ ਜਰੂਰੀ ਡਾਟਾ ਫੀਡ ਰਹਿੰਦਾ ਹੈ। ਉਮੀਦਵਾਰਾਂ ਦੀ ਸੰਪਤੀ ਦੇ ਵੇਰਵਾੇ ਨੂੰ ਦੇਖਣ ਦੇ ਲਈ ਕਮਿਸ਼ਨ ਨੇ ਸੁੰਹ ਪੱਤਰ ਪੋਰਟਲ ਬਣਾਇਆ ਹੈ। ਇਸ ਐਪ 'ਤੇ ਕਿਸੇ ਉਮੀਦਵਾਰ ਦੀ ਚਲ-ਅਚੱਲ ਸੰਪਤੀ, ਹਲਫਫਨਾਮੇ ਨੂੰ ਆਨਲਾਇਨ ਦੇਖਿਆ ਜਾ ਸਕਦਾ ਹੈ। ਇਸੀ ਤਰ੍ਹਾ ਬੂਥ ਐਪ ਰਾਹੀਂ ਵੋਟਰਾਂ ਦੀ ਡਿਜੀਟਲ ਪਹਿਚਾਣ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਵੋਟਰ ਹੈਲਪਲਾਇਨ ਅਪੈਲ ਨੂੰ ਆਪਣੇ ਈਪੀਆਹੀਸੀ ਕਾਰਡ ਨਾਲ ਜੋੜ ਕੇ ਆਪਣਾ ਵੋਟਰ ਪਰਚੀ ਨੁੰ ਡਾਉਨਲੋਡ ਕਰ ਸਕਦੇ ਹਨ। ਵੋਟ ਟਰਨਆਉਟ ਐਪ ਵਿਚ ਕੁੱਲ ਆਬਾਦੀ ਦੇ ਅਨੁਪਾਤ ਵਿਚ ਬਣੇ ਵੋਟਾਂ ਦੀ ਗਿਣਤੀ ਨੂੰ ਦੇਖਿਆ ਜਾ ਸਕਦਾ ਹੈ। ਵੋਟਰ ਪੋਰਟਲ ਤੇ ਵੋਟਰ ਹੈਲਪਲਾਇਨ ਐਪ ਵੋਟਰਾਂ ਨੁੰ ਆਪਣਾ ਡਾਟਾ ਦੇਖਣ ਦੀ ਸਹੂਲਤ ਪ੍ਰਦਾਨ ਕਰਦੇ ਹਨ। ਦਿਵਆਂਗਜਨਾਂ ਦੀ ਸਹੂਲਤ ਲਈ ਕਮਿਸ਼ਨ ਨੇ ਪੀਡਬਲਿਯੂਡੀ ਐਪ ਸ਼ੁਰੂ ਕੀਤੀ ਹੈ। ਇਸ ਐਪ ਦੀ ਵਰਤੋ ਕਰ ਦਿਵਆਂਗਜਨ ਆਪਣੇ ਨਾਂਅ, ਵੋਟਰ ਪਹਿਚਾਣ ਪੱਤਰ ਆਦਿ ਦੀ ਜਾਂਚ ਕਰ ਸਕਦਾ ਹੈ। ਕਮਿਸ਼ਨ ਦੀ ਵੈਬਸਾਇਟ 'ਤੇ ਇੰਨ੍ਹਾਂ ਸਾਰੇ ਐਪ ਦੇ ਬਾਰੇ ਵਿਚ ਵਿਸਤਾਰ ਨਾਂਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ