Monday, November 03, 2025

Sports

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

March 23, 2024 01:17 PM
SehajTimes

ਇੰਡੀਅਨ ਪ੍ਰੀਮੀਅਰ ਲੀਗ ਦੀ ਰੰਗਾਰੰਗ ਸ਼ੁਰੂਆਤ ਦੇ ਬਾਅਦ ਸ਼ੁੱਕਰਵਾਰ ਨੂੰ ਚੇਨਈ ਸੁਪਰਕਿੰਗਸ ਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਵਿਚ ਪਹਿਲਾ ਮੈਚ ਖੇਡਿਆ ਗਿਆ। ਬੇਂਗਲੁਰੂ ਨੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ। ਚੇਨਈ ਨੇ 18.4 ਓਵਰਾਂ ਵਿਚ ਹੀ 4 ਵਿਕਟਾਂ ਦੇ ਨੁਕਸਾਨ ‘ਤੇ ਟਾਰਗੈੱਟ ਹਾਸਲ ਕਰ ਲਿਆ। ਬੇਂਗਲੁਰੂ ਦੇ ਵਿਰਾਟ ਕੋਹਲੀ ਨੇ ਪਾਰੀ ਵਿਚ 6ਵੀਂ ਦੌੜ ਬਣਾਉਂਦੇ ਹੀ ਟੀ-20 ਫਾਰਮੈਟ ਵਿਚ 12 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਕਿਲਾਫ ਇਕ ਹਜ਼ਾਰ IPL ਦੌੜਾਂ ਵੀ ਪੂਰੀਆਂ ਕਰ ਲਈਆਂ। 
ਕੋਹਲੀ ਨੇ 360ਵੀਂ ਪਾਰੀ ਵਿਚ 12 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਉਹ ਸਭ ਤੋਂ ਤੇਜ਼ੀ ਨਾਲ ਇਸ ਰਿਕਾਰਡ ਤੱਕ ਪਹੁੰਚਣ ਵਾਲੇ ਬੈਟਰਸ ਵਿਚ ਦੂਜੇ ਨੰਬਰ ‘ਤੇ ਪਹੁੰਚ ਗਏ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ ਨੇ ਹੀ 345 ਪਾਰੀਆਂ ਵਿਚ 12,000 ਦੌੜਾਂ ਪੂਰੀਆਂ ਕਰ ਲਈਆਂ ਸਨ। ਵਿਰਾਟ ਕੋਹਲੀ ਦੇ CSK ਖਿਲਾਫ ਵੀ ਇਕ ਹਜ਼ਾਰ ਦੌੜਾਂ ਪੂਰੀਆਂ ਹੋ ਗਈਆਂ। ਉਨ੍ਹਾਂ ਨੇ ਚੇਨਈ ਖਿਲਾਫ 15ਵੀਂ ਦੌੜ ਬਣਾਉਂਦੇ ਹੀ ਇਸ ਰਿਕਾਰਡ ਨੂੰ ਪਾਰ ਕੀਤਾ, ਉਨ੍ਹਾਂ ਦੇ ਹੁਣ CSK ਖਿਲਾਫ 1006 ਦੌੜਾਂ ਹੋ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸ਼ਿਖਰ ਧਵਨ ਹੀ ਚੇਨਈ ਖਿਲਾਫ ਇਕ ਹਜ਼ਾਰ ਦੌੜਾਂ ਬਣਾ ਸਕੇ ਸਨ।
ਵਿਰਾਟ ਨੇ ਦਿੱਲੀ ਖਿਲਾਫ ਵੀ ਇਕ ਹਜ਼ਾਰ ਦੌੜਾਂ ਬਣਾਈਆਂ ਹਨ। ਉਹ 2 ਟੀਮਾਂ ਖਿਲਾਫ ਇਕ ਹਜ਼ਾਰ ਤੋਂ ਜ਼ਿਆਦਾ IPL ਦੌੜਾਂ ਬਣਾਉਣ ਵਾਲੇ ਦੂਜੇ ਬੈਟਰ ਬਣੇ। ਉਨ੍ਹਾਂ ਤੋਂ ਪਹਿਲਾਂ ਡੇਵਿਡ ਵਾਰਨਰ ਵੀ ਪੰਜਾਬ ਤੇ ਕੋਲਕਾਤਾ ਖਿਲਾਫ ਇਕ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਦਿਨੇਸ਼ ਕਾਰਤਿਕ ਤੇ ਅਨੁਜ ਰਾਵਤ ਨੇ RCB ਲਈ 6ਵੇਂ ਵਿਕਟ ਲਈ 95 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਇਸ ਤੋਂ ਪਹਿਲਾਂ ਸਾਲ 2022 ਵਿਚ ਵੀ ਕਾਰਤਿਕ ਨੇ ਹੀ ਸ਼ਾਹਬਾਜ਼ ਅਹਿਮਦ ਦੇ ਨਾਲ 97 ਦੌੜਾਂ ਜੋੜੀਆਂ ਸਨ।
IPL ਵਿਚ ਸੀਐੱਸਕੇ ਖਿਲਾਫ 6ਵੇਂ ਵਿਕਟ ਦੀ ਸਭ ਤੋਂ ਵੱਡੀ ਪਾਰਟਨਰਸ਼ਿਪ ਦਾ ਰਿਕਾਰਡ ਅਨੁਜ ਰਾਵਤ ਤੇ ਦਿਨੇਸ਼ ਕਾਰਤਿਕ ਦੇ ਨਾਂ ਹੋ ਗਿਆ, ਦੋਵਾਂ ਨੇ 95 ਦੌੜਾਂ ਜੋੜੇ। ਇਸ ਤੋਂ ਪਹਿਲਾਂ 2021 ਵਿਚ ਕਾਰਤਿਕ ਨੇ ਹੀ CSK ਖਿਲਾਫ ਆਂਦਰੇ ਰਸੇਲ ਦੇ ਨਾਲ ਮਿਲ ਕੇ 81 ਦੌੜਾਂ ਦੀ ਪਾਰਟਨਰਸ਼ਿਪ ਕੀਤੀ ਸੀ। ਉਦੋਂ ਕਾਰਤਿਕ ਕੋਲਕਾਤਾ ਲਈ ਖੇਡਦੇ ਸਨ।
CSK ਲਈ ਮੁਸਤਫਿਜੁਰ ਰਹਿਮਾਨ ਨੇ ਡੈਬਿਊ ਕੀਤਾ, ਉਨ੍ਹਾਂ ਨੇ ਆਪਣੇ ਸ਼ੁਰੂਆਤੀ 2 ਓਵਰਾਂ ਵਿਚ 4 ਵਿਕਟਾਂ ਲਈਆਂ। ਮੁਸਤਫਿਜੁਰ ਨੇ ਆਪਣੇ ਸਪੇਲ 29 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਖਤਮ ਕੀਤਾ। ਇਹ ਚੇਨਈ ਲਈ ਡੈਬਿਊ ਮੈਚ ਵਿਚ ਦੂਜੀ ਬੈਟਿੰਗ ਬਾਲਿੰਗ ਰਹੀ। ਉਨ੍ਹਾਂ ਤੋਂ ਪਹਿਲਾਂ 2009 ਵਿਚ ਸ਼ਾਦਾਬ ਜਕਾਤੀ ਨੇ ਡੈਬਿਊ ਮੈਚ ਵਿਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

Have something to say? Post your comment

 

More in Sports

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ

ਭਾਰਤੀ ਹਾਕੀ ਟੀਮ ਨੇ ਜਿਤਿਆ ਏਸ਼ੀਆ ਕੱਪ

ਚਾਈਨਾ 'ਚ ਹੈਪੀ ਬਰਾੜ ਨੇ ਸਟਰਾਂਗਮੈਨ ਮੁਕਾਬਲਾ ਜਿੱਤ ਕੇ ਚਮਕਾਇਆ ਮੋਗੇ ਦਾ ਨਾਮ 

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

ਹਰਜਿੰਦਰ ਕੌਰ ਨੇ ਭਾਰ ਚੁੱਕਣ 'ਚ ਜਿੱਤਿਆ ਤਾਂਬਾ 

ਜ਼ਿਲ੍ਹਾ ਪੱਧਰੀ ਕੁਰਾਸ਼ ਟੂਰਨਾਮੈਂਟ ਵਿੱਚ ਸ.ਮਿ.ਸ ਖੇੜੀ ਗੁੱਜਰਾਂ ਨੇ ਜਿੱਤੇ ਇੱਕ ਸਿਲਵਰ ਅਤੇ ਅੱਠ ਬਰੋਂਜ਼ ਮੈਡਲ

ਯੋਗਾ, ਟੇਬਲ ਟੈਨਿਸ, ਫੁੱਟਬਾਲ ਅਤੇ ਖੋ-ਖੋ ਦੇ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲੇ

ਅਕੇਡੀਆ ਵਰਲਡ ਸਕੂਲ ਦੀ ਟੀਮ ਕ੍ਰਿਕਟ 'ਚ ਰਹੀ ਅੱਵਲ