Wednesday, March 18, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Haryana

ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ : ਅਨੁਰਾਗ ਅਗਰਵਾਲ

March 21, 2024 11:39 AM
SehajTimes

 

ਚੰਡੀਗੜ੍ਹ :  ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ-2024 ਦੇ ਮੱਦੇਨਜਰ ਚੋਣ ਜਾਬਤਾ ਦੀ ਪਾਲਣਾ ਵਿਚ ਹੁਣ ਆਮਜਨਤਾ ਵੀ ਕਮਿਸ਼ਨ ਦੇ ਲਈ ਇਕ ਮਹਤੱਵਪੂਰਨ ਭੁਮਿਕਾ ਅਦਾ ਕਰੇਗੀ। ਨਾਗਰਿਕਾਂ ਨੂੰ ਚੌਕਸ ਹੋ ਕੇ ਚੋਣ ਵਿਚ ਹਿੱਸਾ ਲੈਣਾ ਹੋਵੇਗਾ। ਇਸ ਦੇ ਲਈ ਚੋਣ ਕਮਿਸ਼ਨ ਨੇ ਸੀ-ਵਿਜਿਲ ਮੋਬਾਇਲ ਐਪ ਵਿਕਸਿਤ ਕੀਤੀ ਹੈ। ਸੀ-ਵਿਜਿਲ ਐਪ ਰਾਹੀਂ ਆਮਜਨਤਾ ਨੁੰ ਚੋਣ ਆਬਜਰਵਰ ਦੇ ਸਮਾਨ ਇਕ ਸ਼ਕਤੀ ਪ੍ਰਦਾਨ ਕੀਤੀ ਹੈ, ਜਿਸ 'ਤੇ ਚੋਣ ਜਾਬਤਾ ਦਾ ਉਲੰਘਣ ਹੋਣ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਨਾਗਰਿਕ ਆਪਣੇ ਮੋਬਾਇਲ ਤੋਂ ਫੋਟੋ ਤੇ ਵੀਡੀਓ, ਓਡੀਓ ਵੀ ਸੀ-ਵਿਜਿਲ ਐਪ 'ਤੇ ਭੇਜ ਸਕਦੇ ਹਨ। 10 ਮਿੰਟ ਦੇ ਅੰਦਰ-ਅੰਦਰ ਸਬੰਧਿਤ ਸ਼ਿਕਾਇਤ 'ਤੇ ਐਕਸ਼ਨ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਨਾਗਰਿਕ ਕਮਿਸ਼ਨ ਦੇ ਲਈ ਇਕ ਮਹਤੱਵਪੂਰਨ ਕੜੀ ਦਾ ਕੰਮ ਕਰਣਗੇ ਅਤੇ ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਬਨਾਉਣ ਵਿਚ ਸਹਿਯੋਗ ਕਰ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਨਾਗਰਿਕ ਗੂਗਲ ਪਲੇ ਸਟੋਰ ਤੋਂ ਇਸ ਐਪਲੀਕੇਸ਼ਨ ਨੂੰ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਫੋਨ 'ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੀ ਹੈ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ 'ਤੇ ਅਪਲੋਡ ਕਰ ਸਕਦੇ ਹਨ। ਉਹ ਫੋਟੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ 'ਤੇ ਅਪਲੋਡ ਹੋ ਜਾਵੇਗੀ। ਸ਼ਿਕਾਇਤ ਦਰਜ ਕਰਨ ਦੇ 10 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਬੰਧਿਤ ਸ਼ਿਕਾਇਤ ਨੈਸ਼ਨਲ ਗ੍ਰੀਵੇਂਸ ਰਿਡਰੇਸਲ ਸਿਸਟਮ ਪੋਰਟਲ 'ਤੇ ਵੀ ਪਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਫਲਾਇੰਗ ਸਕੁਆਡ, ਸਟੇਟਿਕ ਸਰਵਿਲੈਂਸ ਟੀਮਾਂ ਦੀ ਲਾਇਵ ਜਾਣਕਾਰੀ ਰਹਿੰਦੀ ਹੈ ਅਤੇ ਸੀ-ਵਿਜਿਲ ਐਪ 'ਤੇ ਜਿਸ ਸਥਾਨ ਤੋਂ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਨੇੜੇ ਟੀਮਾਂ ਤੁਰੰਤ ਉੱਥੇ ਪਹੁੰਚਣਗੀਆਂ।

ਚੋਣ ਪ੍ਰਕ੍ਰਿਆ ਨੂੰ ਲੈ ਕੇ ਕਰਮਚਾਰੀਆਂ ਨੁੰ ਦਿੱਤੀ ਗਈ ਸਿਖਲਾਈ

ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਲੋਕਸਭਾ ਆਮ ਚੋਣ 2024 ਦੇ ਮੱਦੇਨਜਰ ਚੋਣ ਪ੍ਰਕ੍ਰਿਆ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਰਾਜ ਪੱਧਰੀ ਮਾਸਟਰ ਟ੍ਰੇਨਰਸ ਨੇ ਕਰਮਚਾਰੀਆਂ ਨੂੰ ਸਿਖਲਾਈ ਪ੍ਰਦਾਨ ਕੀਤੀ। ਇਸ ਤੋਂ ਇਲਾਵਾ, 16 ਲੋਡਲ ਅਧਿਕਾਰੀ ਵੀ ਨਾਮਜਦ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਦਾ ਪਾਲਣ ਯਕੀਨੀ ਕਰਨ ਲਈ ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਜ ਪੱਧਰ 'ਤੇ ਤੇ ਜਿਲ੍ਹਾ ਪੱਧਰ 'ਤੇ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਗਠਨ ਕੀਤੀ ਗਈ ਹੈ, ਜੋ ਚੋਣ ਦੌਰਾਨ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਜਾਰੀ ਇਸ਼ਤਿਹਾਰਾਂ ਜਾਂ ਕਿਸੇ ਤਰ੍ਹਾ ਦੀ ਪੇਡ ਨਿਯੂਜ਼ 'ਤੇ ਨਿਗਰਾਨੀ ਰੱਖੇਗੀ।

ਰਾਜ ਪੱਧਰ 'ਤੇ ਗਠਨ ਐਮਸੀਐਮਸੀ ਦੇ ਚੇਅਰਮੈਨ ਮੁੱਖ ਚੋਣ ਅਧਿਕਾਰੀ ਹਨ। ਪੀਆਈਬੀ/ਬੀਓਸੀ ਦੇ ਵਧੀਕ ਮਹਾਨਿਦੇਸ਼ਕ/ਨਿਦੇਸ਼ਕ ਪੱਧਰ ਦੇ ਅਧਿਕਾਰੀ, ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਸੁਪਰਵਾਈਜਰ, ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ, ਭਾਂਰਤੀ ਪ੍ਰੈਸ ਪਰਿਸ਼ਦ ਵੱਲੋਂ ਨਾਮਜਦ ਵਿਸ਼ੇਸ਼ ਨਾਗਰਿਕ ਜਾਂ ਪੱਤਰਕਾਰ ਇਸ ਕਮੇਟੀ ਦੇ ਮੈਂਬਰ ਹਨ, ਜਦੋਂ ਕਿ ਵਧੀਕ/ਸੰਯੁਕਤ ਮੁੱਖ ਚੋਣ ਅਧਿਕਾਰੀ ਕਮੇਟੀ ਦੇ ਮੈਂਬਰਜ ਸਕੱਤਰ ਹਨ।

ਚੋਣ ਦੇ ਪ੍ਰਤੀ ਲੋਕਾਂ ਨੂੰ ਜਾਗਰੁਕ ਕਰੇ ਮੀਡੀਆ

ਸ੍ਰੀ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਣ ਵਾਲੇ ਮੀਡੀਆ ਦੀ ਸਹੂਲਤ ਲਈ ਚੰਡੀਗੜ੍ਹ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਚ ਮੀਡੀਆ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਲ੍ਹਾ ਪੱਧਰ 'ਤੇ ਵੀ ਜਿਲ੍ਹਾ ਸੂਚਨਾ, ਜਲ ਸਪੰਰਕ ਅਧਿਕਾਰੀ ਦਫਤਰ ਵਿਚ ਵੀ ਮੀਡੀਆ ਸੈਂਟਰ ਸਥਾਪਿਤ ਰਹਿਣਗੇ। ਲੋਕਾਂ ਨੂੰ ਚੋਣ ਦੇ ਪ੍ਰਤੀ ਜਾਗਰੁਕ ਕਰਨ ਦੇ ਨਾਲ-ਨਾਲ ਕਮਿਸ਼ਨ ਨੁੰ ਵੀ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਖਬਰਾਂ ਦੀ ਪੱਲ-ਪੱਲ ਦੀ ਜਾਣਕਾਰੀ ਦੇਣਗੇ। ਉਨ੍ਹਾਂ ਨੇ ਮੀਡੀਆ ਨੁੰ ਵੀ ਅਪੀਲ ਕੀਤੀ ਹੈ ਕਿ ਉਹ ਚੋਣ ਦਾ ਪਰਵ ਦੇਸ਼ ਦਾ ਗਰਵ ਵਿਚ ਖੁਦ ਸ਼ਾਮਿਲ ਹੋਣ ਅਤੇ ਆਮਜਨਤਾ ਨੂੰ ਵੀ ਵੱਧਚੜ੍ਹ ਕੇ ਵੋਟ ਕਰਨ ਲਈ ਜਾਗਰੁਕ ਕਰਨ।

Have something to say? Post your comment

 

More in Haryana

ਪਲਵਲ ਵਿੱਚ ਲਪ੍ਰਵਾਹੀ 'ਤੇ ਸਖਤ ਐਕਸ਼ਨ, ਮੰਤਰੀ ਰਣਬੀਰ ਗੰਗਵਾ ਨੇ ਐਚਡੀਓ, ਜੇਈ ਨੂੰ ਕੀਤਾ ਸਸਪੈਂਡ, ਐਕਸਇਨ ਨੂੰ ਕਾਰਨ ਦੱਸੋ ਨੋਟਿਸ

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਅਤੇ ਬਹ-ਮੰਜਿਲਾ ਅਪਾਰਟਮੈਂਟ ਦੀ ਈ-ਨੀਾਮੀ ਕਰੇਗਾ

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ

ਰੰਗਾਂ ਦਾ ਤਿਉਹਾਰ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਨਾਲ ਮਨਾਉਣ : ਰਾਜਪਾਲ ਪ੍ਰੋਫੈਸਰ ਘੋਸ਼

ਮੁੱਖ ਮੰਤਰੀ ਨੇ ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ

ਕਲਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਸੰਗਮ ਬਣ ਕੇ ਉਭਰ ਰਿਹਾ ਸ਼ਿਲਪ ਮਹੋਤਸਵ

ਗਰੁੱਪ-ਸੀ ਅਸਾਮੀਆਂ ਲਈ ਸੀਈਟੀ ਫੇਜ਼-99 ਤਹਿਤ ਆਨਲਾਇਨ ਬਿਨੈ ਪ੍ਰਕ੍ਰਿਆ ਅੱਜ ਤੋਂ ਸ਼ੁਰੂ

ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਕੌਮਾਂਤਰੀ ਸ਼ਿਲਪ ਮੇਲੇ ਦੀ ਅਹਿਮ ਭੁਮਿਕਾ : ਡਾ. ਅਰਵਿੰਦ ਕੁਮਾਰ ਸ਼ਰਮਾ

ਸਾਲਾਨਾ ਸਮਾਰੋਹ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੰਸਕਾਰਾਂ ਦਾ ਹੁੰਦਾ ਹੈ ਸ਼ੀਸ਼ਾ : ਰਾਜ ਮੰਤਰੀ ਗੌਰਵ ਗੌਤਮ

ਸੋਨੀਪਤ ਦੀ ਯੁਵਾ ਕਲਾਕਾਰ ਨੀਤੂ ਸਕੈਚ ਅਤੇ ਪੇਂਟਿੰਗ ਦੀ ਕਲਾ ਕਰ ਰਹੀ ਪ੍ਰਦਰਸ਼ਿਤ